MSN - Typing
Time left : XX : XX
Punjabi Typing Paragraph
ਹਾਲਾਂਕਿ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਨੈਸ਼ਨਲ ਅਚੀਵਮੈਂਟ ਸਰਵੇ ਜੋ ਪੰਜਾਬ ਨੂੰ ਮੋਹਰੀ ਦਿਖਾ ਰਿਹਾ ਹੈ ਉਹ ਝੂਠੇ ਅੰਕੜਿਆਂ ਉੱਪਰ ਅਧਾਰਿਤ ਹੈ। ਹਾਲਾਂਕਿ ਉਨ੍ਹਾਂ ਨੇ ਇਸ ਪ੍ਰਪਤੀ ਲਈ ਸੂਬੇ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਪਰ ਕਿਹਾ ਕਿ ਉਨ੍ਹਾਂ ਨੂੰ ਸਰਵੇ ਦੇ ਨਤੀਜਿਆਂ ਬਾਰੇ ਕੁਝ ਇਤਰਾਜ਼ ਹਨ। ਉਨ੍ਹਾਂ ਨੇ ਕਿਹਾ ਜਿਵੇਂ ਹੀ ਮੈਂ ਵਿਭਾਗ ਸੰਭਾਲਿਆ, "ਮੈਂ ਮਹਿਸੂਸ ਕੀਤਾ ਕਿ ਚੰਗੇ ਅਧਿਆਪਨ ਨਾਲੋਂ ਪਿਛਲੀ ਸਰਕਾਰ ਨੰਬਰਾਂ ਦੀ ਖੇਡ ਖੇਡ ਰਹੀ ਸੀ। ਵੱਖ-ਵੱਖ ਬੈਠਕਾਂ ਵਿੱਚ ਮੈਨੂੰ ਦੱਸਿਆ ਗਿਆ ਕਿ ਅਧਿਆਪਕਾਂ ਉੱਪਰ ਬੇਸਲਾਈਨ ਅਸੈਸਮੈਂਟ ਨਾ ਛੇੜਛਾੜ ਕਰਨ ਲਈ ਦਬਾਅ ਪਾਇਆ ਜਾਂਦਾ ਸੀ।" ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਬੱਚਿਆਂ ਦੀਆਂ ਸਿੱਖਣ ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕੀਤਾ ਗਿਆ। ਇਸ ਵਿੱਚ ਖ਼ਾਸ ਤੌਰ 'ਤੇ ਬੱਚਿਆਂ ਦੀ ਪੜ੍ਹਾਈ ਉੱਪਰ ਮਹਾਮਾਰੀ ਦੇ ਅਸਰ ਦਾ ਅਧਿਐਨ ਕੀਤਾ ਗਿਆ। ਮੌਜੂਦਾ ਸਰਵੇ ਲਈ ਪੂਰੇ ਦੇਸ ਦੇ ਚੋਣਵੇਂ ਸਕੂਲਾਂ ਵਿੱਚ 12 ਨਵੰਬਰ 2021 ਨੂੰ ਪ੍ਰੀਖਿਆ ਲਈ ਗਈ ਸੀ। ਇਸ ਪ੍ਰੀਖਿਆ ਵਿੱਚ ਤੀਜੀ, ਪੰਜਵੀਂ ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਸ਼ਾਮਿਲ ਸਨ। ਪੰਜਾਬ ਦੇ ਬੱਚਿਆਂ ਦੇ ਨਤੀਜੇ ਦਿੱਲੀ ਦੇ ਬੱਚਿਆਂ ਦੇ ਮੁਬਾਕਬਲੇ ਵਿੱਚ ਵਧੀਆ ਆਏ ਹਨ ਇਸ ਲਈ ਵਿਰੋਧੀ ਧਿਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਪੰਜਾਬ ਨੇ 15 ਵਿੱਚੋਂ 10 ਵਰਗਾਂ ਵਿੱਚ ਮੋਹਰੀ ਥਾਂ ਹਾਸਲ ਕੀਤੀ ਹੈ। ਤੀਜੀ ਕਲਾਸ ਲਈ ਸੂਬੇ ਨੇ ਭਾਸ਼ਾ (ਪੰਜਾਬੀ), ਗਣਿਤ, ਵਾਤਾਵਰਣ ਵਿੱਚ ਕੌਮੀ ਔਸਤ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਜਦਕਿ ਦਸਵੀਂ ਕਲਾਸ ਵਿੱਚ ਸੂਬੇ ਦੀ ਕਾਰਗੁਜ਼ਾਰੀ ਅੰਗਰੇਜ਼ੀ ਵਿੱਚ ਤੀਜੇ ਨੰਬਰ ਉੱਪਰ ਅਤੇ ਗਣਿਤ ਵਿੱਚ ਸਭ ਤੋਂ ਉੱਪਰ ਰਹੀ ਹੈ। ਭਾਰਤ ਸਰਕਾਰ ਵੱਲੋਂ ਚਲਾਏ ਜਾਂਦੇ ਸਰਵ ਸਿੱਖਿਆ ਪ੍ਰੋਗਰਾਮ ਦੇ ਤਹਿਤ ਦੇਸ਼ ਦੇ ਬੱਚਿਆਂ ਨੂੰ ਬਰਾਬਰੀ ਅਤੇ ਗੁਣਵੱਤਾ ਵਾਲੀ ਐਲੀਮੈਂਟਰੀ ਸਿੱਖਿਆ ਮੁਹਈਆ ਕਰਵਾਉਣ ਦੇ ਯਤਨ ਕੀਤੇ ਜਾਂਦੇ ਹਨ। ਸਰਵ ਸਿੱਖਿਆ ਅਭਿਆਨ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਸਕੂਲੀ ਸਿੱਖਿਆ ਦੇ ਵੱਖ-ਵੱਖ ਪੱਧਰਾਂ 'ਤੇ ਪੜ੍ਹਦੇ ਬੱਚੇ ਕੀ ਜਾਣਦੇ ਹਨ ਅਤੇ ਕੀ ਕਰ ਸਕਦੇ ਹਨ, ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਇਕੱਠੀ ਕੀਤੀ ਜਾਵੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਨੈਸ਼ਨਲ ਅਚੀਵਮੈਂਟ ਸਰਵੇ ਸਾਲ 2000-2001 ਤੋਂ ਲੈ ਕੇ ਹਰ ਤਿੰਨ ਸਾਲ ਬਾਅਦ ਕੀਤਾ ਜਾਂਦਾ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat