MSN - Typing
Time left : XX : XX
Punjabi Typing Paragraph
ਪਿੰਡ ਵਾਸੀਆਂ ਮੁਤਾਬਕ ਚੜ੍ਹਾਵੇ ਵਿਚ ਚੜ੍ਹੀ ਸ਼ਰਾਬ ਨੂੰ ਪੀਣ ਲਈ ਪਿੰਡ ਦੇ ਕੁਝ ਲੋਕ ਅਕਸਰ ਹੀ ਡੇਰੇ ਵੱਲ ਗੇੜਾ ਮਾਰਦੇ ਰਹਿੰਦੇ ਹਨ। ਡੇਰੇ ਦੇ ਰਸਤੇ ਵਿੱਚ ਹੀ ਜ਼ਿਮੀਂਦਾਰ ਪਰਿਵਾਰ ਦਾ ਘਰ ਹੈ। ਇਹੀ ਕਾਰਨ ਹੈ ਕਿ ਪਿਛਲੇ ਸਮੇਂ ਦੌਰਾਨ ਡੇਰੇ ਜਾਣ ਵਾਲੇ ਨੌਜਵਾਨਾਂ ਦਾ ਇਸ ਪਰਿਵਾਰ ਨਾਲ ਬਖੇੜਾ ਖੜ੍ਹਾ ਹੁੰਦਾ ਰਿਹਾ ਹੈ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਨਵਾਂ ਟਰੈਕਟਰ ਖਰੀਦਿਆ ਸੀ ਜਿਸ ਉੱਪਰ ਉਸ ਨੇ ਟੇਪ ਰਿਕਾਰਡਰ ਲੁਆਈ ਹੈ। ਪਰਿਵਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਦੋ ਲੱਖ ਰੁਪਏ ਦਾ ਟਰੈਕਟਰ ਖਰੀਦਿਆ ਹੈ ਅਤੇ ਉਸ ਉੱਪਰ ਪੰਜਾਬ ਹਜ਼ਾਰ ਰੁਪਏ ਦਾ ਸਾਊਂਡ ਸਿਸਟਮ ਲਗਵਾਇਆ ਹੈ। "ਹਾਂ ਇਹ ਗੱਲ ਸੱਚ ਹੈ ਕਿ ਮੈਂ ਜਦੋਂ ਪਿੰਡ ਤੋਂ ਆਪਣੇ ਖੇਤ ਵਾਲੇ ਘਰ ਰਿਹਾ ਸੀ ਤਾਂ ਮੇਰੇ ਟਰੈਕਟਰ ਉੱਪਰ ਗਾਣੇ ਚੱਲ ਰਹੇ ਹਨ ਪਰ ਜਿਵੇਂ ਹੀ ਮੈਨੂੰ ਕੁਝ ਦਲਿਤ ਨੌਜਵਾਨਾਂ ਨੇ ਇਨ੍ਹਾਂ ਗਾਣਿਆਂ ਨੂੰ ਬੰਦ ਕਰਨ ਲਈ ਕਿਹਾ ਤਾਂ ਮੈਂ ਬੰਦ ਕਰ ਦਿੱਤੇ। ਇਸ ਗੱਲ ਨੂੰ ਲੈ ਕੇ ਰੰਜਿਸ਼ ਪੈਦਾ ਹੋ ਗਈ ਜਿਸ ਮਗਰੋਂ ਕੁਝ ਲੋਕਾਂ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ।" ਉਧਰ ਲਵਪ੍ਰੀਤ ਸਿੰਘ ਦੇ ਮਾਮਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 'ਭਾਣਜਾ ਵੀਹ ਕੁ ਦਿਨ ਪਹਿਲਾਂ ਸਰਦੂਲਗੜ੍ਹ ਤੋਂ ਆਪਣੇ ਟਰੈਕਟਰ ਉੱਪਰ ਨਵਾਂ ਸਾਊਂਡ ਸਿਸਟਮ ਫਿੱਟ ਕਰਵਾ ਕੇ ਵਾਪਸ ਰਿਹਾ ਸੀ ਅਤੇ ਉਸੇ ਦਿਨ ਹੀ ਇਹ 'ਪੰਗਾ' ਪੈ ਗਿਆ। ਉਨ੍ਹਾਂ ਦੱਸਿਆ ਕਿ ਕੋਈ ਖਾਸ ਗਾਣਾ ਨਹੀਂ ਸੀ ਸਗੋਂ ਆਮ ਚੱਲਦੇ ਗਾਣੇ ਹੀ ਚੱਲਦੇ ਸਨ ਪਰ ਸਾਊਂਡ ਸਿਸਟਮ ਵੱਡਾ ਹੋਣ ਕਾਰਨ ਉਸ ਦੀ ਆਵਾਜ਼ ਕੁਝ ਉੱਚੀ ਸੀ।' 'ਮਾਮਲੇ ਨੂੰ ਕਥਿਤ ਤੌਰ 'ਤੇ ਭੜਕਾਉਣ ਦੀ ਕੋਸ਼ਿਸ਼' ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਪਰ ਕਿਹਾ ਕਿ ਕੁਝ ਬਾਹਰੀ ਲੋਕ ਇਸ ਮਾਮਲੇ ਨੂੰ ਕਥਿਤ ਤੌਰ 'ਤੇ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਧਰ ਪੰਜਾਬ ਮਜ਼ਦੂਰ ਮੁਕਤੀ ਮੋਰਚਾ ਨੇ ਐਲਾਨ ਕੀਤਾ ਹੈ ਕਿ ਉਹ ਦਲਿਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਸੰਘਰਸ਼ ਦੇ ਰਾਹ ਵੀ ਪੈ ਸਕਦੇ ਹਨ। ਮੋਰਚੇ ਦੇ ਆਗੂ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਜੇਕਰ ਅਜਿਹੇ ਰੁਝਾਨ ਨੂੰ ਰੋਕਣ ਲਈ ਪੰਜਾਬ ਦਾ ਇਨਸਾਫ਼ ਪਸੰਦ ਵਰਗ ਅੱਗੇ ਨਾ ਆਇਆ ਤਾਂ ਪੰਜਾਬ ਦੇ ਭਾਈਚਾਰਕ ਸਾਂਝ ਵਿਚ ਤਰੇੜ ਪੈ ਸਕਦੀ ਹੈ। "ਅਸੀਂ ਨਹੀਂ ਚਾਹੁੰਦੇ ਕਿ ਮਾਹੌਲ ਖਰਾਬ ਹੋਵੇ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਅਤੇ ਪੀੜਿਤ ਪਰਿਵਾਰ ਨੂੰ ਇਨਸਾਫ ਦੇਵੇ।"
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat