MSN - Typing
Time left : XX : XX
Punjabi Typing Paragraph
ਕੋਟ ਧਰਮੂ ਪੁਲਿਸ ਚੌਂਕੀ ਦੇ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ, "ਜਿਵੇਂ ਹੀ ਅਸੀਂ ਬੰਨ੍ਹੇ ਨੌਜਵਾਨ ਨੂੰ ਮੁਕਤ ਕਰਵਾ ਕੇ, ਉਸ ਨੂੰ ਥਾਣੇ ਲੈ ਤਕੇ ਜਾਣ ਲੱਗੇ ਤਾਂ ਲੋਕਾਂ ਦੇ ਇੱਕ ਹਜੂਮ ਨੇ ਉਸ ਨੂੰ ਪੁਲਿਸ ਕੋਲੋਂ ਧੱਕੇ ਨਾਲ ਖੋਹ ਲਿਆ ਸੀ ਪਰ ਬਾਅਦ ਵਿਚ ਇਹ ਨੌਜਵਾਨ ਮਾਨਸਾ ਦੇ ਹਸਪਤਾਲ ਵਿੱਚ ਦਾਖ਼ਲ ਹੋ ਗਿਆ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ।" ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਨੌਜਵਾਨ ਲਵਪ੍ਰੀਤ ਸਿੰਘ ਅਤੇ ਬਿੱਟਾ ਸਿੰਘ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਕਹਾ-ਸੁਣੀ ਹੋਈ ਸੀ। ਪੰਜਾਬ ਦੇ ਹੋਰ ਪਿੰਡਾਂ ਵਾਂਗ ਹੀ ਇਹ ਪਿੰਡ ਵੀ ਦੋ ਵਿਹੜਿਆਂ ਵਿੱਚ ਵੰਡਿਆ ਹੈ। ਪਿੰਡ ਦੇ ਇੱਕ ਪਾਸੇ ਜਿਮੀਂਦਾਰ ਰਹਿੰਦੇ ਹਨ ਅਤੇ ਦੂਜੇ ਪਾਸੇ ਦਲਿਤ ਭਾਈਚਾਰੇ ਦੇ ਲੋਕ। ਦਲਿਤ ਵਿਹੜੇ ਦੇ ਵਸਨੀਕ ਦੁਕਾਨਦਾਰ ਬੂਟਾ ਸਿੰਘ ਮੁਤਾਬਕ ਇੱਕ ਜ਼ਿਮੀਂਦਾਰ ਪਰਿਵਾਰ ਵੱਲੋਂ ਦਲਿਤਾਂ ਨੂੰ ਡੇਰੇ ਵਿੱਚ ਜਾਣ ਤੋਂ ਕਥਿਤ ਤੌਰ 'ਤੇ ਰੋਕਿਆ ਜਾ ਰਿਹਾ ਸੀ। "ਅਸੀਂ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਕਿਉਂਕਿ ਇਹ ਧਾਰਮਿਕ ਸਥਾਨ ਸਭ ਵਰਗਾਂ ਦਾ ਸਾਂਝਾ ਹੈ। ਇਸ ਗੱਲ ਨੂੰ ਲੈ ਕੇ ਰੰਜਿਸ਼ ਵਧਦੀ ਗਈ ਤੇ ਆਖਰਕਾਰ ਇਹ ਘਟਨਾ ਵਾਪਰ ਗਈ। ਅਸੀਂ ਪੁਲਿਸ ਕੋਲ ਗਏ ਪਰ ਪੁਲਿਸ ਨੇ ਸਾਨੂੰ ਨਿਆਂ ਦੇਣ ਦੀ ਥਾਂ ਉਲਟਾ ਸਾਡੇ ਉੱਪਰ ਹੀ ਪਰਚਾ ਦਰਜ ਕਰ ਦਿੱਤਾ। ਹੁਣ ਸੰਘਰਸ਼ ਤੋਂ ਸਿਵਾਏ ਸਾਡੇ ਕੋਲ ਕੋਈ ਚਾਰਾ ਨਹੀਂ ਹੈ।" ਪੁਲਿਸ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ 3 ਅਣਪਛਾਤੇ ਵਿਅਕਤੀਆਂ ਤੋਂ ਇਲਾਵਾ 8 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। "ਇਸ ਘਟਨਾ ਦਲਿਤਾਂ ਜਾਂ ਜੱਟਾਂ ਨਾਲ ਕੋਈ ਸਬੰਧ ਨਹੀਂ ਹੈ। ਕੁਝ ਦਲਿਤ ਨੌਜਵਾਨ ਇੱਕ ਰੰਜਿਸ਼ ਤਹਿਤ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਤ ਲਵਪ੍ਰੀਤ ਸਿੰਘ ਦੇ ਘਰ ਵਿੱਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਪਰਿਵਾਰ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਮੌਕੇ ਉੱਪਰ ਮੌਜੂਦ ਸੀ, ਜਿਸ ਤੋਂ ਬਾਅਦ ਲਵਪ੍ਰੀਤ ਸਿੰਘ ਦੀ ਮਾਤਾ ਰਾਣੀ ਕੌਰ ਦੇ ਬਿਆਨਾਂ ਦੇ ਆਧਾਰ ਉੱਪਰ ਇਹ ਮਾਮਲਾ ਦਰਜ ਕੀਤਾ ਗਿਆ ਹੈ।" ਦੂਜੀ ਧਿਰ ਦਾ ਦਾਅਵਾ, "ਦਲਿਤ ਨੌਜਵਾਨਾਂ ਨੇ ਕੀਤਾ ਹਮਲਾ' ਜਦੋਂ ਮੈਂ ਪਿੰਡ ਵਿੱਚ ਦਾਖ਼ਲ ਹੋਇਆ ਤਾਂ ਠੀਕ ਉਸ ਸਮੇਂ ਪਿੰਡ ਦੀ ਧਰਮਸ਼ਾਲਾ ਵਿੱਚ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਨੰਦਗੜ ਦਲਿਤ ਭਾਈਚਾਰੇ ਦੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat