Time left : XX : XX
Punjabi Typing Paragraph
ਬਿੰਦੀ ਦੀ ਵਰਤੋਂ ਕੰਨਾ, ਬਿਹਾਰੀ, ਲਾਂ, ਦੁਲਾਵਾਂ, ਹੋੜਾ ਅਤੇ ਕਨੌੜਾ ਨਾਲ਼ ਹੁੰਦੀ ਹੈ, ਜਿਵੇ: ਬਾਂਦਰ, ਆਂਡਾ, ਨੀਂਦ, ਪੀਂਘ, ਗੇਂਦਾ, ਬੈਂਗਣ, ਸੈਂਕੜਾ, ਗੋਂਦ, ਕਦੋਂ, ਧੌਂਸ, ਜੌਂ ਆਦਿ। ਇਹਨਾਂ ਨਿਯਮਾਂ ਵਿੱਚ ਛੋਟ ਇਹ ਹੈ ਕਿ ੳ ਅੱਖਰ ਨੂੰ ਲੱਗੇ ਔਂਕੜ ਅਤੇ ਦੁਲੈਂਕੜ ਨਾਲ਼ ਟਿੱਪੀ ਨਹੀਂ ਬਿੰਦੀ ਲੱਗਦੀ ਹੈ। ਅਧਕ (ੱ): ਇਹ ਦਬਾਅ ਜਾਂ ਬਲ ਦਾ ਚਿੰਨ੍ਹ ਹੈ। ਸ਼ਬਦ ਵਿੱਚ ਜੇ ਕਿਸੇ ਧੁਨੀ ਉੱਤੇ ਦਬਾਅ ਜਾਂ ਖ਼ਾਸ ਬਲ ਦੇਣਾ ਹੋਵੇ ਤਾਂ ਉਸ ਧੁਨੀ ਨੂੰ ਅੰਕਿਤ ਕਰਨ ਵਾਲ਼ੇ ਅੱਖਰ ਤੋਂ ਪਹਿਲੇ ਅੱਖਰ ਉੱਤੇ ਅਧਕ ਦਾ ਚਿੰਨ੍ਹ ਲਾਇਆ ਜਾਂਦਾ ਹੈ। ਅਧਕ ਦੀ ਵਰਤੋਂ ਕੇਵਲ ਮੁਕਤਾ, ਸਿਹਾਰੀ ਜਾਂ ਔਂਕੜ ਲਗਾਂ ਨਾਲ਼ ਕੀਤੀ ਜਾਂਦੀ ਹੈ, ਜਿਵੇਂ: ਵੱਟ, ਪਿੱਤ, ਕੁੱਤਾ, ਆਦਿ ਨਾਲ਼। ਨੋਟ: ਕੁਝ ਅੰਗਰੇਜ਼ੀ ਸ਼ਬਦਾਂ ਨੂੰ ਗੁਰਮੁਖੀ ਵਿੱਚ ਲਿਖਣ ਲਈ ਦੁਲਾਵਾਂ ਲਗ ਨਾਲ਼ ਵੀ ਅਧਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ: ਪੈੱਨ, ਜੈੱਟ, ਸੈੱਟ ਆਦਿ। ਦੁੱਤ ਅੱਖਰ: ਗੁਰਮੁਖੀ ਲਿਪੀ ਵਿੱਚ 'ਹ,ਰ,ਵ' ਤਿੰਨ ਅਜਿਹੇ ਅੱਖਰ ਹਨ, ਜਿਨ੍ਹਾਂ ਦੀ ਵਰਤੋਂ ਇਹਨਾਂ ਦੇ ਮੂਲ ਰੂਪ ਵਿੱਚ ਅਰਥਾਤ ਆਮ ਚਿੰਨ੍ਹਾਂ ਵਾਂਗ ਵੀ ਕੀਤੀ ਜਾ ਸਕਦੀ ਹੈ ਅਤੇ ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਪਾ ਕੇ ਵੀ ਕੀਤੀ ਜਾਂ ਜਾ ਸਕਦੀ ਹੈ, ਜਿਵੇਂ: ਪੜ੍ਹ, ਪ੍ਰੇਮ, ਸ੍ਵਰ ਆਦਿ। ਇਹਨਾਂ ਅੱਖਰਾਂ ਨੂੰ ਜੁੜਵੇਂ ਜਾਂ ਸੰਯੁਕਤ ਅੱਖਰ ਵੀ ਕਿਹਾ ਜਾਂਦਾ ਹੈ। ਸੁੰਦਰ ਲਿਖਾਈ ਦਾ ਆਧਾਰ: ਸੁੰਦਰ ਲਿਖਾਈ ਦੇ ਦੋ ਮੁੱਖ ਲੱਛਣ ਹਨ। ਪਹਿਲਾ ਇਹ ਕਿ ਲਿਖਿਆ ਹੋਇਆ ਸੌਖੀ ਤਰ੍ਹਾਂ ਪੜ੍ਹਿਆ ਜਾਵੇ ਅਤੇ ਕਿਸੇ ਪ੍ਰਕਾਰ ਦਾ ਭੁਲੇਖਾ ਨਾ ਪਵੇ। ਦੂਜਾ ਇਹ ਕਿ ਲਿਖਿਆ ਹੋਇਆ ਅੱਖਾਂ ਨੂੰ ਸੋਹਣਾ ਲੱਗੇ। ਗੁਰਮੁਖੀ ਦੇ ਸਾਰੇ ਅੱਖਰ, ਊੜਾ ਨੂੰ ਛੱਡ ਕੇ, ਲੰਬਾਈ ਅਤੇ ਚੁੜਾਈ ਵਿੱਚ ਇੱਕੋ-ਜਿਹੇ ਹਨ। ਇਸ ਲਈ ਸੁੰਦਰ ਲਿਖਤ ਵਿੱਚ ਸਾਰੇ ਅੱਖੜਾਂ ਦੇ ਆਕਾਰ ਨੂੰ ਇੱਕੋ-ਜਿਹਾ ਰੱਖਣ ਦੀ ਕੋਸ਼ਸ਼ ਕੀਤੀ ਹੁੰਦੀ ਹੈ। ਅੱਖਰਾਂ ਨਾਲ਼ ਲੱਗੀਆਂ ਲਗਾਂ ਅਤੇ ਟਿੱਪੀ, ਅਧਕ ਆਦਿ ਚਿੰਨ੍ਹ ਅੱਖਰਾਂ ਦੇ ਖ਼ਾਸ ਅਨੁਪਾਤ ਵ ਵਿੱਚ ਹੁੰਦੇ ਹਨ ਅਤੇ ਉਹਨਾਂ ਦੇ ਲਾਉਣ ਦੀ ਥਾਂ ਵੀ ਨਿਸ਼ਚਿਤ ਹੁੰਦੀ ਹੈ। ਸੁੰਦਰ ਲਿਖਾਈ ਵਿੱਚ ਲਗਾਂ ਦੀ ਥਾਂ ਅਤੇ ਆਕਾਰ ਅੱਖਰਾਂ ਅਨੁਸਾਰ ਹੀ ਹੋਣੇ ਚਾਹੀਦੇ ਹਨ। ਭਾਵੇਂ ਹੱਥ ਨਾਲ਼ ਲਿਖੇ ਹੋਏ ਅੱਖਰ ਅਤੇ ਲਗਾਂ ਅਦਿ ਇੰਨ-ਬਿੰਨ ਛਾਪੇ ਦੇ ਅੱਖਰਾਂ ਅਤੇ ਲਗਾਂ ਜਿਹੇ ਨਹੀਂ ਬਣਦੇ ਤਾਂ ਵੀ ਇਹ ਕੋਸ਼ਸ਼ ਕੀਤੀ ਜਾਣੀ ਚਾਹੀਦੀ ਹੈ ਕਿ ਹੱਥਾਂ ਨਾਲ਼ ਲਿਖੇ ਅੱਖਰ ਅਤੇ ਲਗਾਂ, ਛਾੇਪ ਦੇ ਅੱਖਰਾਂ ਅਤੇ ਲਗਾਂ ਦੇ ਨੇੜੇ-ਤੇੜੇ ਰਹਿਣ। ਸ਼ਬਦਾਂ ਵਿੱਚ ਅੱਖਰਾਂ ਦੀ ਅਤੇ ਵਾਕ ਵਿੱਚ ਸ਼ਬਦਾਂ ਦੀ ਆਪਸੀ ਵਿੱਥ ਸਮਾਨ ਹੋਣੀ ਚਾਹੀਦੀ ਹੈ। ਕਾਗ਼ਜ਼ ਉੱਤੇ ਹਾਸ਼ੀਆ ਛੱਡਣ, ਪੈਰਾ ਬਣਾਉਣ, ਵਿਸਰਾਮ-ਚਿੰਨ੍ਹਾਂ ਅਤੇ ਸ਼ਬਦ-ਜੋੜਾਂ ਬਾਰੇ ਸੁਚੇਤ ਰਹਿਣ ਨਾਲ਼ ਲਿਖਾਈ ਸੋਹਣੀ ਲੱਗਦੀ ਹੈ। ਸਮੁੱਚੇ ਤੌਰ 'ਤੇ ਲਿਖੇ ਹੋਏ ਅੱਘਰ ਨਾ ਤਾਂ ਏਨੇ ਬਰੀਕ ਹੋਣ ਕਿ ਪੜ੍ਹਨ ਵਿੱਚ ਔਖ ਹੋਵੇ ਅਤੇ ਨਾ ਹੀ ਏਨੇ ਵੱਡੇ ਕਿ ਭੱਦੇ ਲੱਗਣ।