MSN - Typing
Time left : XX : XX
Punjabi Typing Paragraph
ਲਾਂ (ੇ): ਇਹ ਲਗ/ਏ/ਸ੍ਵਰਧੁਨੀ ਦਾ ਚਿੰਨ੍ਹ ਹੈ। ਇਹ ਅੱਖਰ ਦੇ ਉੱਤੇ ਲਾਈ ਜਾਂਦੀ ਹੈ। ਜਿਸ ਅੱਖਰ ਨਾਲ਼ ਲਾਂ ਲਗ ਦੀ ਵਰਤੋਂ ਹੁੰਦੀ ਹੈ, ਉਸ ਨਾਲ਼ /ਏ/ਦੀਰਘ ਸ੍ਵਰ-ਧੁਨੀ ਦੀ ਅਵਾਜ਼ ਜੁੜ ਜਾਂਦੀ ਹੈ, ਜਿਵੇਂ: ਚੇਤ, ਕੇਸ, ਤੇਲ, ਅਟੇਰਨ, ਤਰਸੇਵਾਂ, ਪਹਾੜੇ ਆਦਿ। ਇਸ ਲਗ ਦੀ ਵਰਤੋਂ ਊੜਾ ਅਤੇ ਐੜਾ ਨਾਲ਼ ਨਹੀਂ ਹੁੰਦੀ। ਦੁਲਾਵਾਂ (ੈ): ਇਹ ਲਗ/ਐ ਸ੍ਵਰ-ਧੁਨੀ ਦਾ ਚਿੰਨ੍ਹ ਹੈ। ਲਾਂ ਵਾਂਗ ਇਹ ਲਗ ਵੀ ਅੱਖਰ ਦੇ ਉੱਤੇ ਲਾਈ ਜਾਂਦੀ ਹੈ। ਜਿਸ ਅੱਖਰ ਨਾਲ਼ ਇਸ ਦੀ ਵਰਤੋਂ ਹੁੰਦੀ ਹੈ, ਉਸ ਨਾਲ਼/ਐ/ਦੀਰਘ ਦੁਨੀ ਦੀ ਅਵਾਜ਼ ਜੁੜ ਜਾਂਦੀ ਹੈ, ਜਿਵੇਂ: ਸੈਨਤ, ਫੈਲਣਾ, ਹੁਸੈਨ, ਨਿਰਭੈ, ਫ਼ੈਸ਼ਨ, ਆਦਿ। ਇਹ ਲਗ ਊੜਾ ਅਤੇ ਈੜੀ ਨਾਲ਼ ਨਹੀਂ ਲਾਈ ਜਾਂਦੀ। ਹੋੜਾ (ੋ): ਇਹ ਲਗ/ਓ/ ਸ੍ਵਰ-ਧੁਨੀ ਦਾ ਚਿੰਨ੍ਹ ਹੈ। ਇਹ ਅੱਖਰ ਦੇ ਉੱਤੇ ਲੱਗਦੀ ਹੈ। ਜਿਸ ਅੱਖਰ ਨਾਲ਼ ਹੋੜਾ ਲੱਗਦਾ ਹੈ, ਉਸ ਨਾਲ਼ /ਓ/ਸ੍ਵਰ ਦੀ ਦੀਰਘ-ਧੁਨੀ ਜੁੜ ਜਾਂਦੀ ਹੈ, ਜਿਵੇਂ: ਮੋਰ, ਕਟੋਰਾ, ਪਰਲੋ ਆਦਿ। ਜਦੋਂ ਇਹ ਲਗ ਊੜਾ ਅੱਖਰ ਨਾਲ਼ ਲਾਉਣੀ ਹੁੰਦੀ ਹੈ ਤਾਂ ਊੜੇ ਦਾ ਕੇਵਲ ਮੂੰਹ ਖੋਲ੍ਹ ਦਿੱਤਾ ਜਾਂਦਾ ਹੈ। ਐੜਾ ਅਤੇ ਈੜੀ ਨਾਲ਼ ਇਸ ਦੀ ਵਰਤੋਂ ਨਹੀਂ ਹੁੰਦੀ। ਕਨੌੜਾ (ੌ): ਇਹ ਲਗ /ਔ/ਸ੍ਵਰ-ਧੁਨੀ ਦਾ ਚਿੰਨ੍ਹ ਹੈ। ਹੋੜਾ ਲਗ ਵਾਂਗ ਇਹ ਵੀ ਅੱਖਰ ਦੇ ਉੱਤੇ ਲੱਗਦੀ ਹੈ। ਜਿਸ ਅੱਖਰ ਉੱਤੇ ਕਨੌੜਾ ਲੱਗਦਾ ਹੈ, ਉਸ ਨਾਲ਼ /ਔ/ ਦੀ ਅਵਾਜ਼ ਜੁੜ ਜਾਂਦੀ ਹੈ, ਜਿਵੇਂ: ਔਕੜ, ਸੌਣ, ਦੌਣ, ਧੌਣ, ਰੌਣਕ, ਅਲੌਕਿਕ, ਜਲੌ ਆਦਿ। ਇਹ ਲਗ ਊੜਾ ਅਤੇ ਈੜੀ ਨਾਲ਼ ਨਹੀਂ ਲੱਗਦੀ। ਲਗਾਖਰ : ਇਹ ਇੱਕ ਤਰ੍ਹਾਂ ਦੇ ਲਿਪੀ-ਚਿੰਨ੍ਹ ਹਨ ਜਿਨ੍ਹਾਂ ਦੀ ਵਰਤੋਂ ਲਗ ਲੱਗੇ ਅੱਖਰਾਂ ਨਾਲ਼ ਕੀਤੀ ਜਾਂਦੀ ਹੈ। ਇਹ ਸ਼ਬਦਾਂ ਦੇ ਉਚਾਰਨ ਵਿੱਚ ਖ਼ਾਸ ਯੋਗਦਾਨ ਪਾਉਂਦੇ ਹਨ। ਪੰਜਾਬੀ ਭਾਸ਼ਾ ਦੇ ਵਆਕਰਨ ਵਿੱਚ ਇਹਨਾਂ ਦੀ ਗਿਣਤੀ ਤਿੰਨ ਮਿਥੀ ਗਈ ਹੈ: ਬਿੰਦੀ, ਟਿੱਪੀ ਤੇ ਅਧਕ ਆਦਿ। ਬਿੰਦੀ (ਂ) ਤੇ ਟਿੱਪੀ (ੰ) : ਇਹ ਚਿੰਨ੍ਹ ਨਾਸਿਕੀ ਸ੍ਵਰ-ਧੁਨੀਆਂ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ। ਬਿੰਦੀ ਅਤੇ ਟਿੱਪੀ ਦੀ ਅਵਾਜ਼ ਵਿੱਚ ਕੋਈ ਅੰਤਰ ਨਹੀਂ ਹੈ। ਇਹ ਦੋਵੇਂ ਚਿੰਨ੍ਹ ਲਗਾਂ ਦੇ ਨਾਲ਼ ਆਉਂਦੇ ਹਨ। ਇਸ ਲਈ ਇਹਨਾਂ ਨੂੰ ਲਗਾਖਰ ਕਹਿੰਦੇ ਹਨ। ਕਿਸੇ ਅੱਖਰ ਨਾਲ਼ ਦੋ ਲਗਾਂ ਇਕੱਠੀਆਂ ਨਹੀਂ ਆਉਂਦੀਆਂ। ਇੱਕ ਲਗ ਅਤੇ ਉਸ ਨਾਲ਼ ਬਿੰਦੀ ਜਾਂ ਟਿੱਪੀ ਦਾ ਚਿੰਨ੍ਹ ਸਕਦਾ ਹੈ, ਜਿਵੇਂ : ਉਂਗਲ਼ੀ, ਆਂਡਾ, ਇੰਜਣ, ਮੀਂਹ, ਗੂੰਦ, ਭੋਂ, ਧੌਂਸਾ, ਗੇਂਦ, ਗੈਂਡਾ ਆਦਿ। ਬਿੰਦੀ ਅਤੇ ਟਿੱਪੀ ਦੀ ਵਰਤੋਂ ਲਗਾਂ ਅਨੁਸਾਰ ਹੁੰਦੀ ਹੈ। ਮੁਕਤਾ, ਸਿਹਾਰੀ, ਔਂਕੜ, ਦੁਲੈਂਕੜ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ, ਜਿਵੇਂ: ਭੰਨ, ਸੰਘ, ਸਿੰਘ, ਪਿੰਨੀ, ਮੁੰਡਾ, ਝੁੰਡ, ਮੂੰਹ, ਬੂੰਦ ਆਦਿ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat