MSN - Typing
Time left : XX : XX
Punjabi Typing Paragraph
ਗੁਰਮੁਖੀ ਦੇ ਸਾਰੇ ਅੱਖਰਾਂ ਤੇ ਲਗਾਂ ਅਾਦਿ ਨੂੰ ਮਿਲ਼ਾ ਕੇ ਗੁਰਮੁਖੀ ਅੱਖਰ ਜਦੋਂ ਪਰੰਪਰਾਗਤ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਨਮਾਲਾਂ ਕਿਹਾ ਜਾਂਦਾ ਹੈ। ਪੰਜਾਬੀ ਦੀ ਪਹਿਲੀ ਜਮਾਤ ਦੀ ਪਾਠ-ਪੁਸਤਕ ਵਿੱਚ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਇਹੋ ਵਰਨ-ਮਾਲ਼ਾ ਪੜ੍ਹਾਈ ਜਾਂਦੀ ਹੈ। ਗੁਰਮੁਖੀ ਵਰਨ-ਮਾਲ਼ਾ ਹੇਠ ਲਿਖੇ ਅਨੁਸਾਰ ਹੈ: ਗੁਰਮੁਖੀ ਵਰਨ-ਮਾਲ਼ਾ ਵਿੱਚ ਪਹਿਲਾਂ ਊੜੇ ਤੋਂ ੜਾੜੇ ਤੱਕ ਪੈਂਤੀ ਅੱਖਰ ਹੀ ਹੁੰਦੇ ਸਨ। ਇਸ ਕਰਕੇ ਇਸ ਦਾ ਨਾਂ 'ਪੈਂਤੀ' ਜਾਂ 'ਪੈਂਤੀ ਅੱਖਰੀ' ਸੀ। ਫਿਰ ਅਰਬੀ, ਫ਼ਾਰਸੀ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਸ਼, ਖ਼, ਗ਼, ਜ਼, ਪੰਜ ਅੱਖਰ ਪਹਿਲਾਂ ਤੋਂ ਪ੍ਰਚਲਿਤ ਸ, , ਗ, ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਾ ਕੇ ਬਣਾਏ ਗਏ। ਬਾਅਦ ਵਿੱਚ ਪੰਜਾਬੀ ਦੀ 'ਲ਼' ਧੁਨੀ, ਜਿਸ ਨੂੰ ਬੋਲਣ ਵੇਲ਼ੇ ਜੀਭ ਤਾਲੂ ਨੂੰ ਛੂੰਹਦੀ ਹੈ, ਨੂੰ ਅੰਕਿਤ ਕਰਨ ਲਈ ਲੱਲਾ ਅੱਖਰ ਦੇ ਪੈਰ ਬਿੰਦੀ ਲਾ ਕੇ 'ਲ਼' ਦੀ ਉਸ ਧੁਨੀ ਨੂੰ ਅੰਕਿਤ ਕਰਦਾ ਹੈ ਜਿਸ ਨੂੰ ਬੋਲਣ ਵੇਲ਼ੇ ਜੀਭ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਹਦੀ ਹੈ। ਇਸ ਤਰ੍ਹਾਂ ਗੁਰਮੁਖੀ ਵਰਨ-ਮਾਲ਼ਾ ਦੇ ਇਕਤਾਲ਼ੀ ਅੱਖਰ ਹਨ। ਸੱਸਾ ਤੋਂ ਪੈਰ ਬਿੰਦੀ ਵਾਲ਼ੇ ਲੱਲੇ ਤੱਕ ਅਠੱਤੀ ਅੱਖਰ ਵਿਅੰਜਨ-ਧੁਨੀਆਂ ਨੂੰ ਅੰਕਿਤ ਕਰਦੇ ਹਨ। ੳ, ਅ, ਅੱਖਰ ਸ੍ਵਰ-ਵਾਹਕ ਹਨ। ਇਹ ਪੰਜਾਬੀ ਭਾਸ਼ਾ ਦੀਆਂ ਇਹਨਾਂ ਦਸ ਸ੍ਵਰ-ਧੁਨੀਆਂ ਨੂੰ ਅੰਕਿਤ ਕਰਦੇ ਹਨ: ਅ, ਆ, ਇ, ਈ, ਉ, ਊ, ਏ, ਐ, ਓ, ਔ। ਪੰਜਾਬੀ ਧੁਨੀਆਂ ਤੋਂ ਬਣਦੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਅੱਖਰਾਂ ਨਾਲ਼ ਕੁਝ ਲਗਾਂ ਲੱਗਦੀਆਂ ਹਨ। ਲਗਾਂ ਸ੍ਵਰ-ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ-ਚਿੰਨ੍ਹ ਹਨ। ਲਗਾਂ ਦਾ ਅੱਖਰਾਂ ਤੋਂ ਬਿਨਾਂ ਪ੍ਰਯੋਗ ਨਹੀਂ ਹੁੰਦਾ। ਇਹ ਕਿਸੇ ਨਾ ਕਿਸੇ ਅੱਖਰ ਨਾਲ਼ ਹੀ ਆਉਂਦੀਆਂ ਹਨ। ਮੁਕਤਾ ਸ੍ਵਰ-ਧੁਨੀ ਨੂੰ ਕਹਿੰਦੇ ਹਨ ਪਰ ਇਸ ਦਾ ਕੋਈ ਚਿੰਨ੍ਹ ਨਹੀਂ ਹੈ। ਪੰਜਾਬੀ ਲਿਖਣ ਵੇਲੇ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੀ, ਉਹਨਾਂ ਅੱਖਰਾਂ ਨੂੰ ਮੁਕਤਾ ਲਗ ਵਾਲ਼ੇ ਅੱਖਰ ਮੰਨਿਆ ਜਾਂਦਾ ਹੈ। ਅਜਿਹੇ ਅੱਖਰਾਂ ਵਿੱਚ /ਅ/ ਦੀ ਅਵਾਜ਼ ਸ਼ਾਮਲ ਸਮਝੀ ਜਾਂਦੀ ਹੈ, ਜਿਵੇਂ: ਘਰ, ਪੜ੍ਹ, ਸਰ, ਕਰ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat