Time left : XX : XX
Punjabi Typing Paragraph
ਉਹਨਾਂ ਵਿਚਕਾਰ ਇੱਕ ਤੀਰ ਦਾ ਨਿਸ਼ਾਨ ਲਗਾ ਕੇ ਦਰਸਾਇਆ ਜਾਂਦਾ ਹੈ। ਅਭਿਕਾਰਕਾਂ ਵਿਚਕਾਰ ਜੋੜ (+) ਦਾ ਚਿੰਨ੍ਹ ਲਗਾ ਕੇ ਉਹਨਾਂ ਨੂੰ ਖੱਬੇ ਪਾਸੇ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਉਤਪਾਦਾਂ ਵਿਚਕਾਰ ਵੀ ਜੋੜ (+) ਦਾ ਚਿੰਨ ਲਗਾ ਕੇ ਉਹਨਾਂ ਨੂੰ ਸੱਜੇ ਪਾਸੇ ਲਿਖਿਆ ਜਾਂਦਾ ਹੈ। ਤੀਰ ਦਾ ਸਿਰ ਉਤਪਾਦਾਂ ਵੱਲ ਹੁੰਦਾ ਹੈ ਜੋ ਰਸਾਇਣਿਕ ਕਿਰਿਆ ਹੋਣ ਦੀ ਦਿਸ਼ਾ ਪ੍ਰਦਰਸ਼ਿਤ ਕਰਦਾ ਹੈ। ਕੀ ਰਸਾਇਣਿਕ ਸਮੀਕਰਣ ਨੂੰ ਪਗਟ ਕਰਨ ਦੀ ਇਸ ਤੋਂ ਵੀ ਵੱਧ ਸੰਖੇਪ ਵਿਧੀ ਹੈ? ਸ਼ਬਦਾਂ ਦੀ ਥਾਂ ਰਸਾਇਣਿਕ ਸੂਤਰਾਂ ਦਾ ਉਪਯੋਗ ਕਰਕੇ ਰਸਾਇਣਿਕ ਸਮੀਕਰਣ ਨੂੰ ਵਦੇਰੇ ਸੰਖਿਪਤ ਅਤੇ ਉਪਯੋਗੀ ਬਣਾਇਆ ਜਾ ਸਕਦਾ ਹੈ। ਰਸਾਇਣਿਕ ਸਮੀਕਰਣ ਕਿਸੇ ਰਸਾਇਣਿਕ ਕਿਰਿਆ ਨੂੰ ਪ੍ਰਦਰਸ਼ਿਤ ਕਰਦੀ ਹੈ। ਜੇਕਰ ਤੁਸੀਂ ਮੈਗਨੀਸ਼ੀਅਮ, ਆਕਸੀਜਨ ਅਤੇ ਮੈਗਨੀਸ਼ੀਅਮ ਆਕਸਾਈਡ ਦੇ ਸੂਤਰ ਯਾਦ ਕਰੋ ਤਾਂ ਉਪਰੋਕਤ ਸ਼ਬਦ-ਸਮੀਕਰਣ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ: ਤੀਰ ਦੇ ਨਿਸ਼ਾਨ ਦੇ ਖੱਬੇ ਅਤੇ ਸੱਜੇ ਪਾਸੇ ਦੇ ਹਰ ਤਰ੍ਹਾਂ ਦੇ ਤੱਤਾਂ ਦੇ ਪਰਮਾਣੂਆਂ ਦੀ ਗਿਣਤੀ ਕਰਕੇ ਤੁਲਨਾ ਕਰੋ। ਕੀ ਦੋਵੇਂ ਪਾਸੇ ਹਰ ਤੱਤ ਦੇ ਪਰਮਾਣੂਆਂ ਦੀ ਸੰਖਿਆ ਬਰਾਬਰ ਹੈ? ਜੇਕਰ ਨਹੀਂ ਤਾਂ ਸਮੀਕਰਣ ਅਸੰਤੁਲਿਤ ਹੈ ਕਿਉਂਕਿ ਸਮੀਕਰਣ ਦੇ ਦੋਵੇਂ ਪਾਸਿਆਂ ਦਾ ਪੁੰਜ ਬਰਾਬਰ ਨਹੀਂ ਹੈ। ਕਿਸੇ ਕਿਰਿਆ ਦਾ ਅਜਿਹਾ ਰਸਾਇਣਿਕ ਸਮੀਕਰਣ ਕਰੰਗ ਜਾਂ ਪਿੰਜਰ ਰਸਾਇਣਿਕ ਸਮੀਕਰਣ ਕਹਾਉਂਦਾ ਹੈ। ਇਸ ਤਰ੍ਹਾਂ ਸਮੀਕਰਣ (1.2) ਮੈਗਨੀਸ਼ੀਅਮ ਦੀ ਹਵਾ ਵਿੱਚ ਜਲਣ ਦੀ ਕਰੰਗ ਸਮੀਕਰਣ ਹੈ। ਪੁੰਜ ਦੇ ਸੁਰੱਖਿਆ ਨਿਯਮ ਨੂੰ ਮੁੜ ਯਾਦ ਕਰੋ ਜਿਸ ਬਾਰੇ ਤੁਸੀਂ ਨੌਵੀਂ ਸ਼੍ਰੇਣੀ ਵਿੱਚ ਪੜ੍ਹ ਆਏ ਹੋ। ਇਸ ਨਿਯਮ ਅਨੁਸਾਰ ਕਿਸੇ ਵੀ ਰਸਾਇਣਿਕ ਕਿਰਿਆ ਵਿੱਚ ਨਾ ਤਾਂ ਪੁੰਜ ਨਿਰਮਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ। ਇਸ ਦਾ ਭਾਵ ਹੈ ਕਿ ਕਿਸੇ ਵੀ ਰਸਾਇਣਿਕ ਕਿਰਿਆ ਵਿੱਚ ਉਪਜੇ ਉਤਪਾਦਾਂ ਵਿੱਚ ਮੌਜੂਦ ਤੱਤ ਦਾ ਕੁੱਲ ਪੁੰਜ ਅਭਿਕਾਰਕਾਂ ਵਿੱਚ ਮੌਜ਼ੂਦ ਤੱਤਾਂ ਦੇ ਕੁੱਲ ਪੁੰਜਾ ਦੇ ਬਰਾਬਰ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਰਸਾਇਣਿਕ ਕਿਰਿਆ ਦੇ ਪਹਿਲਾਂ ਅਤੇ ਅੰਤ ਵਿੱਚ ਹਰ ਇੱਕ ਤੱਤ ਦੇ ਪਰਮਾਣੂਆਂ ਦੀ ਸੰਖਿਆ ਸਮਾਨ ਰਹਿੰਦੀ ਹੈ। ਇਸ ਲਈ ਕਰੰਗ ਰਸਾਇਣਿਕ ਸਮੀਕਰਣ ਨੂੰ ਸੰਤੁਲਿਤ ਕਰਨਾ ਜ਼ਰੂਰੀ ਹੈ। ਕੀ ਰਸਾਇਣਿਕ ਸਮੀਕਰਣ (1.2) ਸੰਤੁਲਿਤ ਹੈ? ਆਓ, ਅਸੀਂ ਰਸਾਇਣਿਕ ਸਮੀਕਰਣ ਨੂੰ ਚਰਨਬੱਧ ਤਰੀਕੇ ਨਾਲ ਸੰਤੁਲਿਤ ਕਰਨਾ ਸਿੱਖੀਏ। ਕਿਰਿਆ 1.3 ਦੀ ਸ਼ਬਦ-ਸਮੀਕਰਣ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ। ਜ਼ਿੰਕ + ਸਲਫਿਉਰਿਕ ਐਸਿਡ > ਜ਼ਿੰਕ ਸਲਫੇਟ + ਹਾਈਡਰੋਜਨ ਉਪਰੋਕਤ ਸ਼ਬਦ ਸਮੀਕਰਣ ਨੂੰ ਨਿਮਨਲਿਖਿਤ ਰਸਾਇਣਿਕ ਸਮੀਕਰਣ ਦੁਆਰਾ ਪ੍ਰਗਟਾਇਆ ਜਾ ਸਕਦਾ ਹੈ। ਆਓ, ਸਮੀਕਰਣ (1.3) ਵਿੱਚ ਤੀਰ ਦੇ ਨਿਸ਼ਾਨ ਦੇ ਦੋਵੇਂ ਪਾਸਿਆਂ ਵਿੱਚ ਵੱਖ-ਵੱਖ ਤੱਤਾਂ ਦੇ ਪ੍ਰਮਾਣੂਆਂ ਦੀ ਗਿਣਤੀ ਦੀ ਤੁਲਨਾ ਕਰੀਏ: