Time left : XX : XX
Punjabi Typing Paragraph
ਭਾਰਤ ਦੇਸ ਦਾ ਨਾਮ ਹਿੰਦੁਸਤਾਨ ਅਰਥਾਤ ਹਿੰਦੂ ਲੋਕਾਂ ਦਾ ਦੇਸ਼ ਬਹੁਤ ਪੁਰਾਣੇ ਸਮੇਂ ਤੋਂ ਚਲਿਆ ਆ ਰਿਹਾ ਹੈ। ਉਸ ਸਮੇਂ ਸਾਡੇ ਦੇਸ਼ ਵਿੱਚ ਇਕੋਂ ਹਿੰਦੂ ਕੌਮ ਵਸਦੀ ਸੀ। ਬਾਅਦ ਵਿੱਚ ਹੀ ਕਿਸੇ ਨਾ ਕਿਸੇ ਤਰ੍ਹਾਂ ਦੂਜੀਆਂ ਕੌਮਾਂ ਇਸ ਦੇਸ਼ ਵਿੱਚ ਬਾਹਰੋਂ ਆ ਕੇ ਵਸ ਗਈਆਂ ਜਾਂ ਏਥੇ ਹੀ ਪੈਦਾ ਹੋਈਆਂ। ਮੁਸਲਮਾਨ ਕੌਮ ਭਾਰਤ ਵਿੱਚ ਉਦੋਂ ਵਧਣੀ-ਫੁੱਲਣੀ ਸ਼ੁਰੂ ਹੋਈ, ਜਦੋਂ ਬਾਹਰਲੇ ਅਨੇਕ ਹਮਲਾਵਰਾਂ ਹਿੰਦੁਸਤਾਨ ਦੀ ਪਵਿੱਤਰ ਧਰਤੀ ਤੇ ਲਲਚਾਈਆਂ ਅੱਖਾਂ ਨਾਲ ਹਮਲੇ ਕੀਤੇ। ਉਸ ਸਮੇਂ ਭਾਰਤ ਬਹੁਤ ਖੁਸ਼ਹਾਲ ਦੇਸ਼ ਸੀ ਅਤੇ ਆਮ ਜਨਤਾ ਖੁਸ਼ਹਾਲ ਅਤੇ ਸਵਰਗ ਰੂਪੀ ਜੀਵਨ ਜਿਉਂਦੀ ਸੀ। ਲੋਕਾਂ ਨੂੰ ਜੀਵਨ ਦੀਆਂ ਸਾਧਾਰਨ ਲੋੜਾਂ ਜਿਹਾ ਕਿ ਰੋਟੀ, ਕੱਪੜਾ ਅਤੇ ਮਕਾਨ ਆਦਿ ਦੀ ਕੋਈ ਖਾਸ ਚਿੰਤਾ ਨਹੀਂ ਸੀ। ਹਿੰਦੁਸਤਾਨ ਦੀ ਇਸ ਖੁਸ਼ਹਾਲੀ ਕਾਰਨ ਹੀ ਇਸ ਦੇਸ਼ ਨੂੰ ਸੋਨੇ ਦੀ ਚਿੜੀਆਂ ਕਿਹਾ ਜਾੰਦਾ ਸੀ। ਪਰੰਤੂ, ਅਫਸੋਸ ਦੀ ਗੱਲ ਇਹ ਹੈ ਕਿ ਲਾਲਚੀ ਬਦੇਸ਼ੀ ਹਾਕਮਾਂ ਨੇ ਇਸ ਨੂੰ ਸੋਨੇ ਦੀ ਚਿੜੀ ਨਾ ਰਹਿਣ ਦਿੱਤਾ। ਅਰਥਾਤ, ਭਾਰਤ ਤੇ ਅਨੇਕ ਹਮਲੇ ਕਰਕੇ, ਏਥੋਂ ਸੋਨਾ, ਚਾਂਦੀ ਕੀਮਤੀ ਹੀਰੇ, ਜਵਾਹਰਾਤ ਅਤੇ ਹੋਰ ਅਣਗਿਣਤ ਧਨ ਦੋਲਤ ਲੁੱਟ ਕੇ ਲੈ ਗਏ। ਇਸ ਨਾਲ ਦੇਸ਼ ਦੇ ਸਮੁੱਚੇ ਕਿਰਦਾਰ ਨੂੰ ਡੂੰਘੀ ਸੱਟ ਵੱਜੀ। ਹਮਲੇ ਕਰਕੇ ਦੇਸ਼ ਨੂੰ ਸੁਟਿਆਂ ਹੀ ਨਹੀ ਸੀ ਗਿਆ, ਸਗੋਂ ਏਥੇ ਪੱਕੇ ਰੂਪ ਵਿੱਚ ਇਸਲਾਮੀ ਹਕੂਮਤ ਕਾਇਮ ਕੀਤੀ ਗਈ। ਹੌਲੀ-ਹੌਲੀ ਇਸ ਹਕੂਮਤ ਨੇ ਏਨੇ ਤਕੜੇ ਰੂਪ ਵਿੱਚ ਜੜ੍ਹਾਂ ਪਕੜੀਆਂ, ਜੋ ਸਾਰੇ ਹਿੰਦੁਸਤਾਨ ਵਿੱਚ ਫੈਲ ਗਈਆਂ। ਪਰੰਤੂ, ਇਨ੍ਹਾਂ ਦੋ ਵੱਖਰੀਆਂ ਵੱਖਰੀਆਂ ਕੌਮਾਂ ਵਿੱਚ ਕਿਸੇ ਪੱਖ ਤਂ ਕੋਈ ਵੀ ਆਪਸੀ ਸਾਂਝ ਨਹੀਂ ਸੀ। ਧਰਮ, ਰਹਿਣ-ਸਹਿਣ, ਪਹਿਰਾਵਾਂ, ਬੋਲੀ ਆਦਤਾਂ ਰਸਮਾਂ ਅਤੇ ਰਿਵਾਜ ਸਭ ਵਿੱਚ ਕੁਝ-ਨ-ਕੁਝ ਵਖਰੇਵਾਂ ਹੋਣ ਕਰਕੇ, ਇਕੋ ਦੇਸ਼ ਵਿੱਚ ਹਜ਼ਾਰਾਂ ਸਾਲ ਰਹਿਣ ਦੇ ਬਾਵਜੂਦ, ਇਹ ਦੋਵੇ ਕੌਮਾਂ ਬਿਲਕੁਲ ਵੱਖਰੀਆਂ ਵੱਖਰੀਆਂ ਹੀ ਰਹੀਆਂ। ਸਮੇਂ ਦੇ ਗੇੜ ਨਾਲ ਇਸਲਾਮ ਧਰਮ ਦੇ ਸਰਬਰਾਹਾਂ ਨੇ ਦੋਬਾਰਾ ਪੱਕੇ ਤੌਰ ਤੇ ਵੱਖਰੇ ਹੋਣ ਦਾ ਉਪਰਾਲਾ ਕੀਤਾ ਅਤੇ ਵੱਖਰਾ ਦੇਸ਼ ਪਾਕਿਸਤਾਨ ਪ੍ਰਾਪਤ ਕਰ ਲਿਆ। ਸੰਨ 1947 ਈ: ਵਿੱਚ ਦੇਸ਼ ਦੀ ਵੰਡ ਦੇ ਫਲਸਰੂਪ, ਜੋ ਘੱਲੂਘਾਰਾ ਹੋਇਆ, ਉਸ ਦਾ ਦ੍ਰਿਸ਼ ਅੱਖਾਂ ਸਾਹਮਣੇ ਜਦੋਂ ਆਉਂਦਾ ਹੈ, ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਇਸੇ ਰਾਜਨੀਤਕ ਉਥਲ-ਪੁਥਲ ਨੇ ਫਿਰਕਾਪ੍ਰਸਤੀ ਤੇ ਮਜ਼ਹਬੀ ਦੁਸ਼ਮਣੀ ਦਾ ਰੂਪ ਧਾਰਨ ਕਰ ਲਿਆ। ਹਿੰਦੂ-ਸਿੱਖ ਤੇ ਮੁਸਲਮਾਨ ਇਕ ਦੂਜੇ ਦੇ ਦੁਸ਼ਮਣ ਬਣ ਗਏ। ਇਕ ਦੂਜੇ ਦੀ ਕੱਟ-ਵੱਢ ਸ਼ੁਰੂ ਕਰ ਦਿੱਤੀ।