MSN - Typing
Time left : XX : XX
Punjabi Typing Paragraph
 ਗੁਰੂ ਜੀ ਨੇ ਛਕ ਲਿਆ, ਹੱਡੀਆਂ ਨੂੰ ਮਨੁੱਖੀ ਢਾਚੇਂ ਵਾਂਗੂ ਚਿਣ ਕੇ ਉੱਪਰ ਕਰਮੰਡਲ ਵਿੱਚੋਂ ਜਲ ਛਿੜਕਿਆ। ਰਾਜਾ ਰਾਮ-ਰਾਮ ਕਰਦਾ ਉੱਠ ਕੇ ਬੈਠ ਗਿਆ ਸਾਧੂ ਨੇ ਕੁੱਟੀਆਂ ਅੰਦਰੋ ਇੱਕ ਗੋਦੜੀ ਤੇ ਡੰਡਾ ਲਿਆਂਦਾ। ਰਾਜੇ ਦੇ ਸਨਮੁੱਖ ਹੋ ਕੇ ਉਹਨੇ ਮੂੰਹ ਵਿੱਚ ਜਾਪ ਕਰਕੇ ਗੋਦੜੀ ਵਿੱਚ ਡੰਡਾ ਮਾਰਿਆ ਸਵਾ ਮਣ ਸੋਨਾ ਵਿੱਚੋਂ ਛੜ ਪਿਆ। ਰਾਜੇ ਨੇ ਗੰਢ ਬੰਨ੍ਹੀ, ਸਾਧੂ ਦਾ ਧੰਨਵਾਦ ਕੀਤਾ ਅਤੇ ਘੋੜੇ 'ਤੇ ਸਵਾਰ ਹੋ ਕੇ ਮਹਿਲੀਂ ਪਹੁੰਚ ਗਿਆ। ਸਵੇਰੇ ਬਿਕਰਮਜੀਤ ਨੇ ਸੁੱਚੇ ਮੂੰਹ ਉਸੇ ਗੱਠੜੀ ਵਿੱਚੋਂ ਸੋਨਾ ਵੰਡਦਾ ਦੇਖਿਆ। ਸਾਰਾ ਦਿਨ ਰਾਜਾ ਮਨ ਨਾਲ ਸੋਚ-ਵਿਚਾਰ ਕਰਦਾ ਰਿਹਾ। ਅਖ਼ੀਰ ਉਸ ਦੀਆਂ ਅੱਖਾਂ ਵਿੱਚ ਚਮਕ ਆਈ। ਉਹਨੇ ਰੱਬ ਨੂੰ ਹਾਜ਼ਿਰ-ਨਾਜ਼ਰ ਸਮਝ ਕੇ ਆਪਣੀ ਵਿਉਂਤ ਨੂੰ ਅੰਜਾਮ ਦਿੱਤਾ। ਪੈਰ ਦੇ ਅੰਗੂਠੇ ਤੋਂ ਲੈ ਕੇ ਧੌਂਣ ਤੱਕ ਸਾਰਾ ਸਰੀਰ ਚਾਕੂ ਨਾਲ ਪੱਛ (ਚੀਰ) ਲਿਆ। ਸਾਧੂ ਦੀ ਕੁੱਟੀਆ ਨੇੜੇ ਜਾ ਕੇ ਪਹਿਲਾਂ ਉਨ੍ਹਾਂ ਪੱਛਾਂ ਵਿੱਚ ਲੂਣ-ਮਿਰਚਾਂ ਭਰ ਲਈਆਂ। ਜਿਨ੍ਹਾਂ ਦੇ ਲੱਗਣ ਨਾਲ ਰਾਜਾ ਬਹੁਤ ਤੜਪਿਆ ਪਰ ਫਿਰ ਵੀ ਡਿੱਗਦਾ-ਢਹਿੰਦਾ ਉਸ ਰਾਜੇ ਦੇ ਪਹੁੰਚਣ ਤੋਂ ਪਹਿਲਾ ਸਾਧੂ ਕੁਟੀਆ ਪੁੱਜ ਗਿਆ। ਸਾਧੂ ਦੇ ਸਨਮੁੱਖ ਹੋ-ਕੇ ਉਹੀ ਸ਼ਬਦ ਉਚਾਰੇ, "ਐ ਮੇਰੇ ਗੁਰੂ,...।" "ਭਗਤਾ ਤੇਰੇ ਬੇੜੇ ਪਾਰ..।" ਰਾਜੇ ਨੇ ਗਰਮ ਤੇਲ ਦੇ ਕੜਾਹੇ ਵਿੱਚ ਧੜੰਮ ਦੇਣੇ ਛਾਲ ਮਾਰਤੀ। ਜਦ ਰੜ੍ਹ ਗਿਆ ਤਾਂ ਸਾਧੂ ਨੇ ਛੱਕਿਆ ਤਾਂ ਉਸ ਦੀ ਰੂਹ ਪ੍ਰਸੰਨ ਹੋ ਗਈ। ਅੱਗੇ ਫ਼ੋਕਾ ਤੇ ਬੇ-ਸੁਆਦਾ ਹੁੰਦਾ ਸੀ। ਪਰ ਅੱਜ ਤਾਂ ਅਨੰਦ ਗਿਆ। ਜਦ ਹੱਡੀਆਂ ਇੱਕਠੀਆਂ ਕਰ ਕੇ ਜਲ ਦਾ ਛਿੱਟਾ ਦਿੱਤਾ ਤਾਂ ਰਾਜਾ ਰਾਮ-ਰਾਮ ਕਰਦਾ ਉੱਠ ਪਿਆ। ਆਪਣੇ ਪੱਕੇ ਚੇਲੇ ਦੀ ਥਾਂ ਜਦ ਬਿਕਰਮਜੀਤ ਡਿੱਠਾ ਤਾਂ ਸਾਧੂ ਨੇ ਅੰਤਰ ਧਿਆਨ ਹੋ-ਕੇ ਸਭ ਬੁੱਝ ਲਿਆ। "ਹੇ ਰਾਜਨ, ਹੇ ਭਲੇ ਪੁਰਖ ਤੂੰ ਕਿਉਂ ਆਪਣੇ ਸਰੀਰ ਨੂੰ ਇੰਨਾ ਕਸ਼ਟ ਦਿੱਤਾ। ਇੰਨਾ ਦਰਦ ਆਪ ਸਹਿਣ ਕਰਕੇ ਮੇਰੀ ਖੁਰਾਕ ਬਣਿਆ ਤੇ ਉਹ ਵੀ ਇੰਨੀ ਸੁਆਦ ਕਿ ਮੇਰੀ ਰੂਹ ਖੁਸ਼ ਹੋ ਗਈ। ਮੰਗ ਕੀ ਮੰਗਦਾਂ।" "ਨਹੀਂ ਗੁਰੂ ਜੀ ਤੁਹਾਡਾ ਦਿੱਤਾ ਬਹੁਤ ਕੁਝ ਹੈ।" "ਸਾਧੂ ਤੁੱਠੇ ਹਨ ਮੰਗ ਬੱਚਾ, ਦੂਸਰਾ ਬਚਨ ਹੈ।" "ਗੁਰੂ ਜੀ ਤੁਹਾਡੀ ਪਹਿਲਾ ਹੀ ਬੜੀ ਮਿਹਰ ਹੈ।" "ਭਗਤ ਆਖ਼ਰੀ ਬਚਨ ਹੈ, ਮੰਗ ਲੈ ਜੋ ਕੁਝ ਚਾਹੀਦਾ।" "ਗੁਰੂ ਜੀ ਥੈਲਾ ਤੇ ਗੋਦੜੀ ਦੇ ਦਿਉ।" "ਭਗਤਾ ਇਹ ਕਿਸੇ ਦੀ ਅਮਾਨਤ ਹੈ, ਕੁਝ ਹੋਰ ਮੰਗ ਲੈਂਦਾ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat