MSN - Typing
Time left : XX : XX
Punjabi Typing Paragraph
 "ਇਹ ਗੱਲ ਝੂਠੀ ਕਿ ਮੈਂ ਸਾਰਿਆਂ ਨੂੰ ਛੱਡ ਦੇਵਾਂ, ਤੂੰ ਇਕੱਲਾ ਜਾ ਰਾਜੇ ਕੋਲ ਜੇ ਹਿੰਮਤ ਹੈ ਤਾਂ ਛੁੱਡਾ ਕੇ ਲੈ ਜਾਵੇ। ਨਹੀਂ ਤਾਂ ਉਹ ਵੀ ਮੇਰੀ ਈਨ ਮੰਨ ਲਵੇ ਇਹੀ ਦੋ ਸ਼ਰਤਾਂ ਤੁਹਾਡੀ ਅਜਾਦੀ ਦੀਆਂ।" ਹੰਸ ਰੋਂਦਾ-ਕੁਰਲਾਂਦਾ ਆਪਣੇ ਮਿੱਤਰ ਰਾਜੇ ਬਿਕਰਮਜੀਤ ਕੋਲ ਗਿਆ। "ਮਹਾਰਾਜ ਬਖ਼ਸ਼ ਲਓ, ਬਹੁਤ ਵੱਡੀ ਗ਼ਲਤੀ ਹੋ ਗਈ, ਜਿਹਾੜ ਅਸੀਂ ਤੁਹਾਡੇ ਤੋਂ ਬੇ-ਵਾਰੇ ਹੋ ਕੇ ਤੁਹਾਡਾ ਜਸ ਗਾਇਆ। ਸੇ ਜਸ ਨੇ ਸਾਨੂੰ ਕਸੂਤੇ ਫਸਾਇਆ ਤੇ ਸਾਰੀ ਗੱਲ ਰਾਜੇ ਨੂੰ ਦੱਸੀ। ਹੁਣ ਅਸੀੰ ਹੀ ਸਾਡੀ ਬੰਦ-ਖੁਲਾਸੀ ਕਰਵਾਓ।" "ਠੀਕ ਐ, ਤੂੰ ਚੱਲ ਮੈਂ ਆਉਂਦਾ। ਬੇ-ਫ਼ਿਕਰ ਹੋ ਜਾਓ ਮੈਂ ਹਾਲੇ ਜਿਊਦਾ ਠੀਕ ਐ, ਤੂੰ ਚੱਲ ਮੈਂ ਆਉਂਦਾ। ਬੇ-ਫ਼ਿਕਰ ਹੋ ਜਾਓ ਮੈਂ ਹਾਲੇ ਜਿਊਦਾ 'ਤੇ ਮੇਰੇ ਜਿਊਦੇ ਦੀ ਮੇਰੇ ਮਿੱਤਰ ਦੀ ਕੋਈ 'ਵਾ ਵੱਲ ਵੀ ਨਹੀਂ ਝਾਕ ਸਕਦਾ।" ਹੰਸ ਦੇ ਹੌਸਲੇ ਬੁਲੰਦ ਹੋ ਗਏ। ਉਹ ਚਾਈਂ-ਚਾਈਂ ਵਾਪਸ ਉੱਡ ਆਇਆ। ਰਾਜਾ ਜੀ ਮੈਂ ਦੱਸ ਆਇਆ ਹਾਂ ਕਿ ਅਸੀ ਤੁਹਾਡੀ ਕੈਦ ਵਿੱਚ ਹਾਂ। ਉਹ ਕਿਸੇ ਦਿਨ ਜਰੂਰ ਆਉਣਗੇ। ਹੰਸ ਮੂੰਹੋਂ ਇਹ ਬਚਨ ਸੁਣ ਕੇ ਰਾਜਾ ਖ਼ੂਬ ਹੱਸਿਆ, "ਮੂਰਖ ਹੰਸ ਬਿਕਰਮਜੀਤ ਨੇ ਤੈਨੂੰ ਟਰਕਾ (ਲਾਰਾ ਲਾ) ਦਿੱਤਾ ਹੈ। ਉਹ ਮੇਰੀ ਬਰਾਬਰੀ ਨਹੀਂ ਕਰ ਸਕਦਾ, ਤੁਸੀਂ ਜੰਮੇ ਹੀ ਮੇਰੀ ਕੈਦ ਵਿੱਚ ਸੜ ਕੇ ਮਰਨ ਲਈ ਹੋ।" ਰਾਤੋਂ-ਰਾਤ ਬਿਕਰਮਜੀਤ ਘੋੜੇ 'ਤੇ ਸਵਾਰ ਹੋ ਕੇ ਰਾਜੇ ਦੀ ਨਗਰੀ ਪਹੁੰਚ ਗਿਆ। ਸਵੇਰੇ ਜਦ ਰਾਜਾ ਕਰਕੇ ਭੀੜ ਵਿੱਚ ਹੀ ਰਲ ਗਿਆ। ਇਸ ਤਰ੍ਹਾਂ ਕਈ ਦਿਨ ਰਾਜੇ ਨੇ ਬਿੜਕ ਰੱਖੀ, ਇੰਨਾ ਸੋਨਾ ਰੋਜ਼ ਕਿੱਥੋਂ ਆਉਂਦਾ ਵਾਕਿਆ ਹੀ ਇਸ ਵਿੱਚ ਕੋਈ ਰਾਜ਼ ਹੈ। ਪਿਰ ਵੀ ਰਾਜੇ ਨੂੰ ਕੋਈ ਸਿਰ ਪੈਰ ਨਹੀਂ ਲੱਭ ਰਿਹਾ ਸੀ। ਪਰ ਉਹਨੇ ਸਬਰ ਰੱਖਿਆ ਤੇ ਮੌਕੇ ਦੀ ਤਾੜ ਵਿੱਚ ਰਿਹਾ। ਇੱਕ ਰਾਤ ਤੀਜੇ ਪਹਿਰੇ ਰਾਜੇ ਬਿਕਮਜੀਤ ਨੂੰ ਘੋੜੇ ਦੀਆਂ ਪੈੜਾਂ ਦੀ ਆਵਾਜ਼ ਸੁਣਾਈ ਦਿੱਤੀ। ਰਾਜਾ ਚੌਕੰਨਾ ਹੋ ਗਿਆ, ਕੀ ਵੇਖਦਾ ਇਹ ਤਾਂ ਉਹੀ ਸੋਨੇ ਪੁੰਨ ਕਰਨ ਵਾਲਾ ਰਾਜਾ ਹੈ। ਇਹ ਅੱਧੀ ਰਾਤ ਕਿੱਥੇ ਜਾ ਰਿਹਾ ਤੇ ਇਹ ਵੇਖਣ ਲਈ ਬਿਕਰਮਜੀਤ ਨੇ ਘੋੜਾ ਮਗਰ ਲਾ ਦਿੱਤਾ। ਪਰ ਪਿੱਛੇ ਰਿਹਾ ਤੇ ਰਾਜੇ ਦਾ ਘੋੜਾ ਹਨੇਰੇ ਨੂੰ ਚੀਰਦਾ ਹੋਇਆ ਅਖ਼ੀਰ ਇੱਕ ਸਾਧੂ ਦੀ ਕੁਟੀਆ ਅੱਗੇ ਜਾ ਖਲੋਤਾ। ਕੁਝ ਫ਼ਾਸਲੇ 'ਤੇ ਬਿਕਰਮਜੀਤ ਵੀ ਦੜ ਵੱਟ ਕੇ ਸਭ ਕੁਝ ਸੁਣ ਤੇ ਦੇਖ ਰਿਹਾ ਸੀ। ਸੋਨਾ ਪੁੰਨ ਕਰਨ ਵਾਲੇ ਰਾਜੇ ਨੇ ਸਾਧੂ ਦੇ ਸਨਮੁੱਖ ਹੋ ਕੇ ਉਚਾਰਿਆ। "ਐ ਮੇਰੇ ਗੁਰੂ! ਮੇਰੇ ਪਰਵਰਦਿਗਾਰ ਮੇਰੇ ਦਰ ਖੜੇ ਸੁਆਲੀ ਤੇ ਮੈਂ ਖੜਾ ਤੁਹਡੇ ਦੁਆਰ। ਪਾਓ ਮੇਰੀ ਝੋਲੀ ਖ਼ੈਰ ਕਰੋ ਆਪਣਾ ਭੋਜਨ ਸਵੀਕਾਰ।" ਇਨੰਨਾ ਹੁਕਮ ਸੁਣਨ ਸਾਰ ਉਬਲਦੇ ਕੜਾਹੇ ਵਿੱਚ ਰਾਜੇ ਨੇ ਛਾਲ ਮਾਰ ਦਿੱਤੀ। ਮਿੰਟਾਂ-ਸਕਿੰਟਾਂ ਵਿੱਚ ਪਕੌੜੇ ਵਾਂਗੂ ਤਾਲ਼ਿਆ ਗਿਆ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat