MSN - Typing
Time left : XX : XX
Punjabi Typing Paragraph
 ਪੁਰਾਣੇ ਸਮੇਂ ਦੀ ਗੱਲ ਹੈ। ਬਹੁਤ ਸਾਉਣ ਸੁੱਕੇ ਲੰਘ ਗਏ ਤੇ ਮੀਂਹ ਦੀ ਇੱਕ ਬੂੰਦ ਵੀ ਅਸਮਾਨ ਵਿੱਚੋਂ ਨਾ ਪਈ। ਕਾਲ ਪੈਣ ਵਰਗਾ ਹੋ ਗਿਆ ਮਾਨ-ਸਰੋਵਰ ਝੀਲ ਨੂੰ ਤਾਂ ਰੱਬ ਨੇ ਆਵਦੀ ਸ਼ਰੀਕ ਮੰਨ ਕੇ ਇੱਕ ਕਣੀ ਵੀ ਨਾ ਦਿਖਾਈ। ਉਤੇ ਕਾਫੀ ਸਾਰੇ ਹੰਸ-ਹੰਸਣੀਆਂ ਤੇ ਉਨ੍ਹਾਂ ਦਾ ਪਰਿਵਾਰ ਰਹਿੰਦਾ ਸੀ। ਸਮੇਂ ਦੀ ਨਬਜ਼ ਪਛਾਣਦੇ ਹੋਏ ਉਹ ਵਾਰੇ-ਵਾਰੀ ਉਡਾਰੀਆਂ ਮਾਰ ਗਏ। ਅਖ਼ੀਰ ਹੰਸਾ ਦਾ ਇੱਕ ਜੋੜਾ ਰਹਿ ਗਿਆ। ਜਦ ਝੀਲ ਜਵਾ ਸੁੱਕਣ ਕਿਨਾਰੇ ਆਈ ਤਾਂ ਹੰਸਣੀ ਨੇ ਹੰਸ ਨੂੰ ਅੱਖਾਂ ਭਰ ਕੇ ਆਖਿਆ, "ਸਵਾਮੀ ਜੀ ਆਪਣਾ ਅੰਤ ਨੇੜੇ ਜਾਪਦਾ, ਮੈਂ ਤਾਂ ਹਾਲੇ ਔਲਾਦ ਦਾ ਮੂੰਹ ਵੀ ਨਹੀਂ ਦੇਖ ਸਕੀ। ਚੱਲੋ ਜੋ ਰੱਬ ਨੂੰ ਭਾਵੇ।" ਹੰਸ ਨੇ ਉਸ ਨੂੰ ਹੌਸਲਾ ਦਿੱਤਾ, "ਐਥੋਂ ਕੁਝ ਦੂਰੀ ਤੇ ਉਸ ਦਾ ਦੋਸਤ ਰਾਜਾ ਬਿਕਰਮਜੀਤ ਰਹਿੰਦਾ ਐ। ਸਾਉਣ-ਭਾਦੋਂ ਦੇ ਛੜ੍ਹਾਕੇ ਤਾਂ ਵੱਟ ਨਾਲੋ ਵੱਟ ਛੱਢ ਜਾਂਦੇ ਆ, ਪਰ ਉਥੇ ਪੂਰੀਆਂ ਲਹਿਰਾਂ-ਬਹਿਰਾਂ ਨੇ। ਕੁਝ ਦਿਨ ਪਹਿਲਾ ਪੰਛੀਆਂ ਦੀ ਇੱਕ ਡਾਰ ਉਧਰੋਂ ਆਈ ਸੀ। ਉਹਨਾਂ ਮੈਨੂੰ ਦੱਸਿਆ। ਚੱਲ ਮਾਰ ਉਡਾਰੀ ਮਿੱਤਰ ਦੀ ਨਗਰੀ ਚੱਲੀਏ।" ਕੁਝ ਕੁ ਮੀਲਾਂ ਦਾ ਸਫ਼ਰ ਤੈਅ ਕਰਕੇ ਉਹ ਰਾਜੇ ਕੋਲ ਪਹੁੰਚੇ। ਰਾਜੇ ਨੇ ਉਹਨਾਂ ਦੀ ਆਉ-ਭਗਤ ਕੀਤੀ, ਨਾਲ ਹੀ ਅਹਿਲਕਾਰਾਂ ਨੂੰ ਉਹਨਾਂ ਦੀ ਸੇਵਾ ਵਿੱਚ ਕੋਈ ਕਸਰ ਨਾ ਰਹਿਣ ਬਾਰੇ ਤਾਕੀਦ ਕੀਤੀ, ਕਿਉਂਕਿ ਹੰਸ ਨੇ ਆਪਣਾ ਸਾਰਾ ਦੁਖੜਾ ਰਾਜੇ ਨੂੰ ਦੱਸ ਦਿੱਤਾ ਸੀ। ਰਾਜੇ ਅਤੇ ਉਸ ਦੇ ਪਰਿਵਾਰ ਨੇ ਹੰਸਾਂ ਨੂੰ ਕਿਸੇ ਵੀ ਗੱਲ ਦਾ ਫ਼ਿਕਰ ਨਾ ਕਰਨ ਬਾਰੇ ਆਖਿਆ ਇਹ ਸਭ ਨੂੰ ਪਤਾ ਹੈ ਕਿ ਰਾਜਿਆਂ ਦੇ ਘਰੀਂ ਮੋਤੀਆਂ ਦਾ ਕਾਲ ਨਹੀਂ ਹੁੰਦਾ। ਜਿੰਨਾ ਚਿਰ ਮਰਜ਼ੀ ਮੌਜ-ਮਸਤੀ ਕਰੋ, ਮੌਤੀ ਖਾਣ ਨੂੰ, ਬਾਗ ਟਹਿਲਣ ਨੂੰ ਅਤੇ ਝੀਲ ਅਠਖੋਲੀਆਂ ਕਰਨ ਵਾਸਤੇ। ਦੋਵੇਂ ਜੀਆਂ ਦੇ ਸਿਰੋ ਗੱਡਿਆਂ ਦੇ ਗੱਡੇ ਭਾਰ ਲੱਥ ਗਿਆ। ਦੋਵੇਂ ਪਿਛਲੇ ਦੁੱਖ-ਦਰਦ ਭੁਲਾ ਕੇ ਮੌਜ-ਮਸਤੀ ਵਿੱਚ ਰੁੱਝ ਗਏ। ਰਾਣੀਆਂ ਅਤੇ ਜਵਾਕ ਪਹਿਲਾ ਹੰਸਾਂ ਨਾਲ ਤੇ ਫਿਰ ਉਹਨਾਂ ਦੀ ਔਲਾਦ ਨਾਲ ਹੱਸਦੇ-ਖੇਡਦੇ ਰਹੇ। ਕਈ ਵਰ੍ਹੇ ਹੰਸ-ਹਸਣੀ ਰਾਜੇ ਕੋਲ ਰਹੇ। ਜਦ ਮਾਨ-ਸਰੋਵਰ ਝੀਲ ਨੱਕੇ-ਨੱਕ ਭਰ ਗਈ। ਉੱਡਦੀਆਂ ਡਾਰਾਂ ਸੁਨੇਹਾ ਦੇ ਗਈਆਂ ਕਿ "ਸਭ ਜਣੇ ਆਪਣੇ ਬਾਲ ਬੱਚਿਆਂ ਸਮੇਤ ਗਏ ਨੇ, ਤੁਸੀਂ ਵੀ ਜਾਓ।"ਅਖ਼ੀਰ ਸਾਰੇ ਪਰਿਵਾਰ ਨੇ ਰਾਜੇ ਬਿਕਰਮਜੀਤ ਕੋਲੋ ਜਾਣ ਦੀ ਇਜਾਜ਼ਤ ਮੰਗੀ ਕਿ "ਤੁਹਾਡਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਕਰਕੇ ਸਾਡਾ ਕਾਲ ਬੰਨੇ ਲੱਗਿਆ। ਹੁਣ ਚੱਲਦੇ ਆਂ ਜਿਊਂਦੇ ਰਹੇ ਤਾਂ ਫਿਰ ਮੇਲੇ ਹੋਣਗੇ। ਅਸੀਂ ਕਦੇ ਵੀ ਤੁਹਾਡਾ ਇਹ ਅਹਿਸਾਨ ਨਹੀਂ ਭੁੱਲਦੇ, ਹਮੇਸ਼ਾਂ ਤੁਹਾਡੇ ਰਿਣੀ ਰਹਾਂਗੇ।"
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat