MSN - Typing
Time left : XX : XX
Punjabi Typing Paragraph
 1556 ਈ: ਵਿੱਚ ਆਪਣੀ ਤਖ਼ਤ-ਨਸ਼ੀਨੀ ਪਿਛੋਂ ਅਕਬਰ ਨੇ ਆਪਣੇ ਵਿਰੋਧੀਆਂ ਤੇ ਹਮਲੇ ਕਰਕੇ ਉਨ੍ਹਾਂ ਦੇ ਰਾਜਾਂ ਨੂੰ ਆਪਣੇ ਅਧੀਨ ਕਰਨ ਦਾ ਕੰਮ ਅਰੰਭ ਦਿੱਤਾ। 1568 ਈ: ਤੱਕ ਸਾਰੇ ਭਾਰਤ ਵਿੱਚ ਅਕਬਰ ਦਾ ਦਬਦਬਾ ਬੈਠ ਗਿਆ। ਅਕਬਰ ਜਦ 26 ਸਾਲ ਦਾ ਹੋ ਗਿਆ ਸੀ, ਉਸ ਦੇ ਘਰ ਪੁੱਤਰ ਦੀ ਬਖਸ਼ਿਸ਼ ਅਜੇ ਨਹੀਂ ਸੀ ਹੋਈ। ਪੁੱਤਰ ਦੀ ਖਾਹਿਸ਼ ਉਸ ਨੂੰ ਸੂਫੀ ਫਕੀਰ ਸ਼ੇਖ ਕਸਲੀਮ ਚਿਸ਼ਤੀ ਦੀ ਦਰਗਾਹ ਤੇ ਲੈ ਗਈ, ਜੋ ਮੁਗਲ ਰਾਜਧਾਨੀ ਆਗਰੇ ਤੋਂ 37 ਕਿਲੋਮੀਟਰ ਦੂਰ ਸੀਕਰੀ ਪਿੰਡ ਵਿੱਚ ਰਹਿੰਦਾ ਸੀ। ਪੀਰ ਮੁਰਸ਼ਦ ਨੇ ਬਾਦਸ਼ਾਹ ਅਕਬਰ ਨੂੰ ਆਸੀਰਵਾਦ ਦੱਤਾ ਕਿ ਉਸ ਦੇ ਘਰ ਪੁੱਤਰ ਪੈਦਾ ਹੋਵੇਗਾ। ਇਕ ਸਾਲ ਪਿਛੋਂ ਅਕਬਰ ਦੀ ਰਾਜਪੂਤ ਰਾਣੀ ਹਰਖਾ ਨੇ ਪੁਤਰ ਨੂੰ ਜਨਮ ਦਿੱਤਾ। ਇਹ ਰਾਣੀ ਅੰਬਰੇ ਰਿਆਸਤ ਦੀ ਰਾਜਕੁਮਾਰੀ ਸੀ। ਅਕਬਰ ਨੇ ਆਪਣੇ ਮੁਰਸ਼ਦ ਦੀ ਸ਼ੀਰਾਦ ਦਾ ਸਤਿਕਾਰ ਕਰਦਿਆਂ ਆਪਣੇ ਪੁੱਤਰ ਦਾ ਨਾਂ ਵੀ ਸਲੀਮ ਰੱਖ ਦਿੱਤਾ ਭਾਦਸ਼ਾਹ ਨੇ ਇਸ ਸਹਿਰ ਦੀ ਉਸਾਰੀ ਵਾਸਤੇ ਭਵਨ-ਨਿਰਮਾਨ ਸਬੰਧੀ ਇਕ ਟੀਮ ਬਣਾਈ ਜਿਨ੍ਹਾਂ ਨੇ ਸੀਕਰੀ ਸ਼ਹਿਰ ਦਾ ਨਿਰਮਾਣ ਬੜੇ ਸੁਚੱਜੇ ਢੰਗ ਨਾਲ ਕੀਤਾ। ਸੀਕਰੀ ਦੇ ਬਾਦਸ਼ਾਹ ਮਹਿਲਾਂ ਨੂੰ ਚਾਰ ਹਿੱਸਿਆ ਵਿੱਚ ਵੰਡਿਆ ਜਾ ਸਕਦਾ ਹੈ। 1571 ਈ: ਵਿੱਚ ਸੀਕਰੀ ਦੇ ਸਥਾਨ ਤੇ ਇਮਾਰਤਸਾਜ਼ੀ ਦਾ ਕੰਮ ਵੱਡੀ ਪੱਧਰ ਤੇ ਅਰੰਭ ਹੋਇਆ। ਸਭ ਤੋਂ ਪਹਿਲਾਂ ਜਾਮਾ ਮਸਜਦ ਦਾ ਨਿਰਮਾਣ ਹੋਇਆ। ਬਾਕੀ ਦਾ ਸਾਰਾ ਸ਼ਹਿਰ ਇਸ ਮਸਜਦ ਦੇ ਇਰਦ ਗਿਰਦ ਉਸਾਰਿਆ ਗਿਆ ਸੀ। ਇਸ ਆਲੀਸ਼ਾਨ ਇਮਾਰਤ ਦੀ ਉਸਾਰੀ ਤੋਂ ਤਕਰੀਬਨ 5 ਸਾਲ ਬਾਅਦ ਹੀ ਬਲੰਦ ਦਰਵਾਜ਼ਾ ਉਸਰਿਆ ਗਿਆ ਸੀ। ਹਰ ਮਹੱਤਵ ਪੂਰਨ ਇਮਾਰਤਾਂ ਵਿੱਚ ਸ਼ੇਖ ਕਸਲੀਮ ਚਿਸ਼ਤੀ ਦਾ ਮਕਬਰਾ ਤੇ ਨੌਬਤ ਖਾਨਾ (ਨਗਾਰਾ ਵੱਜਣ ਦੀ ਥਾਂ) ਟਕਸਾਲ ਕਾਰਖਾਨੇ, ਖਜ਼ਾਨੇ, ਪੰਚ ਮਹਿਲ ਤੇ ਅਨੂਪ ਤਲਾਅ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਦੀਵਾਨ ਖਾਸ ਤੇ ਦੀਵਾਨ ਆਮ ਬੜਾ ਅਹਿਮ ਇਮਾਰਤਾਂ। ਸਾਇਬੇਰੀਆ ਦੇ ਵਿਸ਼ਾਲ ਬਰਫੀਲੇ ਇਲਾਕੇ ਵਿੱਚੋਂ ਲੰਗਣ ਵਾਲੀ 'ਟਰਾਂਸ-ਸਾਇਬੇਰੀਆ ਐਕਸਪ੍ਰੈੱਸ ਸੰਸਾਰ ਵਿੱਚ, ਸਭ ਤੋਂ ਲੰਮਾਂ ਸਫਰ ਕਰਨ ਵਾਲੀ ਗੱਡੀ ਹੈ, ਜੋ ਨਾਖੋਦਕਾ ਤੋਂ ਮਾਸਕੋ ਦੇ ਵਿਚਕਾਰ ਲੰਘਦੀ ਹੋਈ 5,800 ਮੀਲ ਤੈਹ ਕਰਦੀ ਹੈ। ਹਜ਼ਾਰਾਂ ਰੂਸੀ ਤੇ ਬਦੇਸ਼ੀ ਯਾਤਰੀ ਬੜੇ ਚਾਅ ਅਤੇ ਉਤਸ਼ਾਹ ਨਾਲ ਇਸ ਗੱਡੀ ਵਿੱਚ ਸਫ਼ਰ ਕਰਦੇ ਹਨ। ਇਹ ਸਫ਼ਰ ਬਹੁਤ ਘੱਟ ਖਰਚ ਵਾਲਾ, ਬੜਾ ਦਿਲਚਸਪ ਅਤੇ ਹਰ ਤਰ੍ਹਾਂ ਦੀਆਂ ਸੁੱਖ-ਸਹੁਲਤਾ ਨਾਲ ਭਰਿਆ ਹੋਇਆ ਹੈ। ਸਾਇਬੇਰੀਆ ਦਾ ਵੀਰਾਨ ਇਲਾਕਾ, ਜਿੱਥੇ ਕਿਸੇ ਆਦਮੀ ਦਾ ਰਹਿਣਾ ਅਸੰਭਵ ਮੰਨਿਆ ਜਾਂਦਾ ਸੀ, ਹੁਣ ਟਰਾਂਸ-ਸਾਇਬੇਰੀਆ ਰੇਲਵੇ ਸਦਕਾ ਬਦਲਦਾ ਜਾ ਰਿਹਾ ਹੈ। ਰੇਲਵੇ ਲਾਈਨ ਨਾਲ-ਨਾਲ ਕਾਰਖਾਨੀਆਂ ਨਾਲ ਭਰੇ ਕਈ ਸ਼ਹਿਰ ਵਸ ਗਏ ਹਨ। ਹੁਣ ਤਾਂ ਸੋਵੀਅਤ ਸਰਕਾਰ ਬਦੇਸ਼ੀ ਯਾਤਰੀਆਂ ਨੂੰ ਸਾਇਬੇਰੀਆ ਆਉਣ ਲਈ ਸੱਦਾ ਦੇਂਦੀ ਹੈ। ਸੋ, ਟਰਾਂਸ-ਸਾਇਬੇਰੀਆ ਐਕਸਪ੍ਰੈੱਸ ਵਿੱਚ ਵੱਖ ਵੱਖ ਮੁਲਕਾਂ ਦੇ ਲੋਕਾਂ ਨੂੰ ਸਫ਼ਰ ਕਰਦਿਆਂ ਵੇਖਿਆ ਜਾ ਸਕਦਾ ਹੈ। ਨਾਖੋਦਕਾ ਤੋਂ ਮਾਸਕੋ ਪਹੁੰਚਣ ਵਿੱਚ ਇਕ ਹਫਤਾ ਲਗਦਾ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat