Time left : XX : XX
Punjabi Typing Paragraph
ਗੁਰੂ ਜੀ ਨੇ ੭ ਅਕਤੂਬਰ ੧੭੦੮ ਦੇ ਦਿਨ ਪੰਜ ਪੈਸੇ ਅਤੇ ਨਾਰੀਅਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਸ਼ਰਧਾ ਸਹਿਤ ਪ੍ਰਕ੍ਰਿਮਾ ਕਰਕੇ ਗੁਰਿਆਈ ਤਿਲਕ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਗੱਦੀ ਪ੍ਰਦਾਨ ਕੀਤੀ। ਜੁਗੋਂ-ਜੁਗ ਅਟੱਲ ਗੁਰੂ ਜੀ ਨੇ ਦੀਵਾਨ ਵਿਚ ਬੈਠੀ ਸੰਗਤ ਨੂੰ ਮੁਖਾਤਿਵ ਹੋ ਫਰਮਾਇਆ।ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਦੀ ਦੇਹ, ਜੋ ਪ੍ਰਭੂ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੇਹ ।। ਸੰਮਤ ੧੭੬੫, ਕੱਤਕ ਸੁਦੀ ਪੰਚਮੀ ਵਾਲੇ ਦਿਨ ਭਾਰੀ ਦੀਵਾਨ ਸਜਿਆ, ਜਿਸ ਵਿਚ ਰਾਗੀ ਸਿੰਘਾਂ ਨਾਲ ਅਤਿ ਪਿਆਰ ਨਾਲ ਧੁਰ ਦੀ ਬਾਣੀ ਦਾ ਵੈਰਾਗਮਈ ਕੀਰਤਨ ਕੀਤਾ। ਉਪਰੰਤ ਅਟੁੱਟ ਲੰਗਰ ਵਰਤਿਆ।ਦੂਰ-ਦੂਰ ਤੋਂ ਆਇਆ ਸੰਗਤਾਂ ਨੇ ਗੁਰੂ ਜੀ ਦੇ ਨੂਰਾਨੀ ਦੀਦਾਰ ਕਰਕੇ ਅੰਮ੍ਰਿਤਮਈ ਵਚਨ ਸੁਣੇ ਤੇ ਹਿਰਦੇ ਵਸਾ ਕੇ ਆਪਣਾ ਜਨਮ ਸਕਾਰਥ ਕੀਤਾ। ਗੁਰੂ ਜੀ ਨੇ ਇਕ ਵੱਡੀ ਚੰਦਨ ਦੀ ਚਿਖਾ ਤਿਆਰ ਕਰਵਾ ਕੇ ਆਸ ਪਾਸ ਸੁੰਦਰ ਕਨਾਤਾਂ ਲੱਗਾ ਦਿੱਤੀਆਂ। ਸੰਗਤ ਨਾਲ ਬਚਨ ਕੀਤਾ ਕਿ ਅੱਜ ਰਾਤੀ ਅਸੀਂ ਅੰਦਰ ਪ੍ਰਵੇਸ਼ ਕਰਾਂਗੇ ਤੁਸੀਂ ਨਿਰਬਾਣ ਕੀਰਤਨ ਦੀ ਝੜੀ ਲਗਾਈ ਰੱਖਣੀ ਅਤੇ ਅੰਦਰ ਝਾਤੀ ਨਹੀਂ ਮਾਰਨੀ । ਡੇਢ ਪਹਿਰ ਰਾਤ ਰਹਿੰਦੀ ਦਾ ਸਮਾਂ ਸੀ, ਜਦੋਂ ਗੁਰੂ ਜੀ ਨੇ ਸੰਪੂਰਨ ਸ਼ਸਤਰ ਬਸਤਰ ਸਜਾ ਕੇ ਅਰਦਾਸਾ ਸੋਧਿਆ, ਖਾਲਸੇ ਨੂੰ "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ।" ਬੁਲਾਈ ਅਤੇ ਕਨਾਤਾਂ ਅੰਦਰ ਪ੍ਰਵੇਸ਼ ਕਰ ਗਏ। ਗੁਰੂ ਜੀ ਇਸ ਤੋਂ ਬਾਅਦ ਪਰਮ ਪੁਰਖ਼ ਪ੍ਰਮਾਤਮਾ ਵਿਚ ਅਭੇਦ ਹੋ ਗਏ। ਜਦੋਂ ਅਗਲੇ ਦਿਨ ਚਿਖਾ ਠੰਡੀ ਹੋਣ 'ਤੇ ਫਰੋਲੀ ਗਈ ਤਾਂ ਸਿਰਫ ਦਸਤਾਰ ਵਿਚ ਸਜਾਣ ਵਾਲੀ ਇਕ ਛੋਟੀ ਕਿਰਪਾਨ ਹੀ ਮਿਲੀ। ਜਿਸ ਨੂੰ ਇਸ ਅਸਥਾਨ 'ਤੇ ਸਥਾਪਿਤ ਕਰਕੇ ਥੜਾ ਬਣਾਇਆ ਗਿਆ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਮੌਜ਼ੂਦਾ ਗੁਰੂਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਵਾਇਆ ਅਤੇ ਗੁਰੂਦੁਆਰਾ ਦੇ ਨਾਂਅ ਜਗੀਰਾਂ ਵੀ ਲਗਵਾਇਆਂ। ਨਾਂਦੇੜ ਦੇ ਗੁਰੂਦੁਆਰਿਆਂ ਦੀ ਸੇਵਾ ਸੰਭਾਲ ਪਹਿਲਾਂ ਪਹਿਲ ਗੁਰੂ ਜੀ ਦੇ ਨਾਲ ਆਏ ਗੁਰਮੁੱਖ ਪਿਆਰੇ ਭਾਈ ਸੰਤੋਖ ਸਿੰਘ ਜੀ ਆਪਣੇ ਸਾਥੀਆਂ ਨਾਲ ਨਿਭਾਉਂਦੇ ਰਹੇ ਮਗਰੋਂ ਇਹ ਸੇਵਾ ਉਦਾਸੀਆਂ ਦੇ ਹੱਥਾਂ ਵਿਚ ਚੱਲੀ ਗਈ। ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਾਰਜਕਾਲ ਦੌਰਾਨ ਭਾਈ ਜੱਸਾ ਸਿੰਘ ਜੀ ਦੀ ਕਮਾਨ ਹੇਠ ਪੰਜਾਬ ਤੋਂ ਗਏ ਕਾਰੀਗਰਾਂ ਨੇ ਸੱਚਖੰਡ ਸਾਹਿਬ ਦੀ ਨਵੀਂ ਇਮਾਰਤ ਤਿਆਰ ਕੀਤੀ।