MSN - Typing
Time left : XX : XX
Punjabi Typing Paragraph
 ਭਾਰਤ ਵਾਸੀ ਭਾਵੇਂ ਜ਼ਿੰਦਗੀ ਦੇ ਹਰ ਖੇਤਰ 'ਚ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਹੇ ਹਨ ਪਰ ਸਮਾਜ ਵਿਚ ਇਨਸਾਨੀਅਤ ਕਦਰਾਂ-ਕੀਮਤਾਂ ਵਿਚ ਰਹੀ ਗਿਰਾਵਟ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਅਜੋਕੇ ਸਮੇਂ 'ਚ ਦੇਸ਼ ਭਰ 'ਚ ਸਕੇ ਸੰਬੰਧੀਆਂ ਅਤੇ ਜਾਣਕਾਰ ਵਿਅਕਤੀਆਂ ਵਲੋਂ ਹੀ ਔਰਤਾਂ ਅਤੇ ਲੜਕੀਆਂ ਨਾਲ ਜਬਰ ਜਨਾਹ ਕਰਨ ਦੀਆਂ ਵਾਪਰੀਆਂ ਘਟਨਾਵਾਂ ਮਨੁੱਖਤਾ ਅਤੇ ਰਿਸ਼ਤਿਆਂ ਨੂੰ ਸ਼ਰਮ ਸਾਰ ਕਰਨ ਵਾਲੀ ਤਸਵੀਰ ਕੀਤੀ ਹੈ 'ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ' ਦੇ ਅੰਕੜੇ ਪੇਸ਼ ਕਰਦੇ ਹਨ | ਇਨ੍ਹਾਂ ਅੰਕੜਿਆਂ ਮੁਤਾਬਿਕ ਸਾਲ 2016 'ਚ 38 ਹਜ਼ਾਰ 947 ਔਰਤਾਂ ਨਾਲ ਜਬਰ ਜਨਾਹ ਹੋਏ | ਜਿਨ੍ਹਾਂ 'ਚੋਂ 36 ਹਜ਼ਾਰ 859 ਮੁਲਜ਼ਮ ਵਿਅਕਤੀ ਸਿੱਧੇ ਜਾਂ ਅਸਿੱਧੇ ਰੂਪ 'ਚ ਪੀੜਤ ਔਰਤਾਂ ਨੂੰ ਜਾਣਦੇ ਸਨ | ਜਿਨ੍ਹਾਂ ਵਿਚੋਂ 630 ਘਰੇਲੂ ਮੈਂਬਰ ਸਨ, 1087 ਪਰਿਵਾਰ ਦੇ ਨੇੜਲੇ ਵਿਅਕਤੀ ਸਨ, 2174 ਮੁਲਜ਼ਮ ਦੂਰ-ਨੇੜੇ ਦੇ ਰਿਸ਼ਤੇਦਾਰ ਸੀ, 10520 ਗੁਆਂਢੀ ਸੀ ਅਤੇ 24536 ਜਬਰ ਜਨਾਹ ਕਰਨ ਵਾਲੇ ਮੁਲਜ਼ਮ ਕਿਸੇ ਨਾ ਕਿਸੇ ਰੂਪ 'ਚ ਪੀੜਤਾਂ ਤੋਂ ਜਾਣੂੰ ਸਨ | ਅੰਕੜਿਆਂ ਅਨੁਸਾਰ, ਮੱਧ ਪ੍ਰਦੇਸ਼ 'ਚ 4882 ਔਰਤਾਂ ਨਾਲ ਜਬਰ ਜਨਾਹ ਹੋਏ, ਜਿਨ੍ਹਾਂ 'ਚ 4789 ਜਬਰ ਜਨਾਹ ਕਰਨ ਵਾਲੇ ਵਿਅਕਤੀ ਔਰਤਾਂ ਜਾਂ ਲੜਕੀਆਂ ਨੂੰ ਜਾਣਦੇ ਸਨ | ਦੂਜੇ ਨੰਬਰ 'ਤੇ ਉੱਤਰ ਪ੍ਰਦੇਸ਼ 'ਚ 4816 ਜਬਰ ਜਨਾਹ ਹੋਏ ਅਤੇ 4803 ਮੁਲਜ਼ਮ ਪੀੜਤ ਔਰਤਾਂ ਦੇ ਜਾਣਕਾਰ ਸਨ | ਤੀਜੇ ਸਥਾਨ 'ਤੇ ਮਹਾਰਾਸ਼ਟਰ 'ਚ 4189 ਔਰਤਾਂ ਜਬਰ ਜਨਾਹ ਦਾ ਸ਼ਿਕਾਰ ਹੋਈਆਂ | ਜਬਰ ਜਨਾਹ ਕਰਨ ਵਾਲੇ 4126 ਮੁਲਜ਼ਮ ਔਰਤਾਂ ਨੂੰ ਜਾਣਦੇ ਸਨ | ਰਾਜਸਥਾਨ 'ਚ 3656 ਜਬਰ ਜਨਾਹ ਦੀਆਂ ਘਟਨਾਵਾਂ ਹੋਈਆਂ, ਦਿੱਲੀ 'ਚ 2151, ਓਡੀਸ਼ਾ 'ਚ 1983, ਆਸਾਮ 'ਚ 1779, ਕੇਰਲਾ 'ਚ 1656, ਕਰਨਾਟਕਾ 'ਚ 1655, ਛੱਤੀਸਗੜ੍ਹ 'ਚ 1626, ਤੇਲੰਗਾਨਾ 'ਚ 1278, ਹਰਿਆਣਾ 'ਚ 1187, ਪੱਛਮੀ ਬੰਗਾਲ 'ਚ 1110, ਝਾਰਖੰਡ 'ਚ 1109, ਆਂਧਰਾ ਪ੍ਰਦੇਸ਼ 'ਚ 994, ਗੁਜਰਾਤ 'ਚ 982, ਪੰਜਾਬ 'ਚ 838, ਉੱਤਰਾਖੰਡ 'ਚ 336, ਤਾਮਿਲਨਾਡੂ 'ਚ 319, ਜੰਮੂ-ਕਸ਼ਮੀਰ 'ਚ 256, ਹਿਮਾਚਲ ਪ੍ਰਦੇਸ਼ 'ਚ 252, ਤਿ੍ਪੁਰਾ 'ਚ 207, ਮੇਘਾਲਿਆ 'ਚ 190, ਅਰੁਣਾਚਲ ਪ੍ਰਦੇਸ਼ 'ਚ 92, ਸਿੱਕਮ 'ਚ 92, ਚੰਡੀਗੜ੍ਹ 'ਚ 68, ਗੋਆ 'ਚ 61 ਮਨੀਪੁਰ 'ਚ 55, ਅੰਡੇਮਾਨ ਨਿਕੋਬਾਰ 'ਚ 30, ਨਾਗਾਲੈਂਡ 'ਚ 26, ਮਿਜ਼ੋਰਮ 'ਚ 23, ਦਾਦਰਾ ਐਾਡ ਨਗਰ ਹਵੇਲੀ 'ਚ 14, ਦਮਨ ਦੀਯੂ 'ਚ 12, ਪੁੱਡੂਚੇਰੀ 'ਚ 6 ਅਤੇ ਲਕਸ਼ਦੀਪ 'ਚ 5 ਔਰਤਾਂ ਨਾਲ ਜਬਰ ਜਨਾਹ ਕਰਨ ਵਾਲੇ ਪੰਜੇ ਮੁਲਜ਼ਮ ਔਰਤਾਂ ਦੇ ਜਾਣਕਾਰ ਸੀ | ਇਸ ਸਬੰਧੀ ਮਨੋਵਿਗਿਆਨੀ ਡਾ. ਨੈਨਾ ਸ਼ਰਮਾ ਨੇ ਕਿਹਾ ਕਿ ਜਾਣਕਾਰ ਵਿਅਕਤੀ ਦੀ ਪਹੁੰਚ ਔਰਤਾਂ ਕੋਲ ਆਸਾਨੀ ਨਾਲ ਹੁੰਦੀ ਹੈ ਅਤੇ ਉਨ੍ਹਾਂ ਨੂੰ ਔਰਤਾਂ ਦੇ ਹਾਲਾਤ ਬਾਰੇ ਜਾਣਕਾਰੀ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸੁਭਾਅ ਪਿੱਛੇ ਕਈ ਕਾਰਨ ਹਨ ਜਿਵੇਂ ਕਿ ਨਸ਼ਾ ਵਿਅਕਤੀ ਨੂੰ ਅਜਿਹਾ ਕਰਨ ਲਈ ਉਕਸਾਉਂਦਾ ਹੈ, ਗਰੁੱਪ ਦਾ ਪ੍ਰਭਾਵ, ਸਮਾਜ 'ਚ ਨੈਤਿਕ ਕਦਰਾਂ ਕੀਮਤਾਂ ਦਾ ਘਟਣਾ ਆਦਿ ਪ੍ਰਮੁੱਖ ਕਾਰਨ ਹਨ | ਡਾ. ਨੈਨਾ ਸ਼ਰਮਾ ਨੇ ਇਸ ਸਬੰਧ 'ਚ ਸੁਝਾਅ ਦਿੰਦਿਆਂ ਕਿਹਾ ਕਿ ਲੜਕੀਆਂ ਨੂੰ ਸੋਸ਼ਲ ਸਾਈਟ ਤੇ ਆਪਣੀ ਲੋਕੇਸ਼ਨ ਬਿਲਕੁਲ ਸਾਂਝੀ ਨਹੀਂ ਕਰਨੀ ਚਾਹੀਦੀ ਤੇ ਮਾਪਿਆਂ ਨੂੰ ਆਪਣੀਆਂ ਲੜਕੀਆਂ ਅਤੇ ਲੜਕਿਆਂ ਨੂੰ ਤਿੰਨ ਸਾਲ ਦੀ ਉਮਰ ਤੋਂ ਹੀ ਚੰਗੇ ਅਤੇ ਗ਼ਲਤ ਸਪਰਸ਼ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਇਸ ਸਬੰਧੀ ਦੱਸਣਾ ਚਾਹੀਦਾ ਹੈ ਅਤੇ ਸਵੈ-ਰੱਖਿਆ ਕਰਨ ਦੀ ਸਿਖਲਾਈ ਦੇਣੀ ਚਾਹੀਦੀ ਹੈ |
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat