MSN - Typing
Time left : XX : XX
Punjabi Typing Paragraph
 ਵਿਸਾਖੀ ਦਾ ਮਹੀਨਾ ਸੀ, ਕਣਕਾਂ ਪੱਕ ਚੁੱਕੀਆਂ ਸਨ, ਵਾਢੀ ਦਾ ਜ਼ੋਰ ਸੀ। ਸਵੇਰ ਦੇ ਅੱਠ ਕੁ ਵਜੇ ਸਨ। ਸੱਘੜ ਤੇ ਮੱਘਰ ਭਗਤ ਜੀ ਦੇ ਡੇਰੇ ਪਹੁੰਚ ਗਏ। ਉਨ੍ਹਾਂ ਨੂੰ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦੇ ਹੋਏ ਬੋਲੇ, "ਚੱਲੋ ਸੰਤ ਜੀ! ਤੁਹਾਨੂੰ ਖੇਤਾ ਦੀ ਸੈਰ ਕਰਾ ਕੇ ਲਿਆਈਏ, ਬਾਹਰਲੀ ਹਵਾ ਵੀ ਖਾਣੀ ਚਾਹੀਦੀ ਹੈ।" ਭਗਤ ਜੀ ਦੇ ਨਾ-ਨਾ ਕਰਨ ਤੇ ਵੀ ਇਹਨਾਂ ਨੂੰ ਮਜ਼ਬੂਰ ਕਰ ਕੇ ਬਾਹੋਂ ਫੜਕੇ ਖੇਤਾਂ ਨੂੰ ਲੈ ਗਏ। ਇਹਨਾਂ ਨੂੰ ਦਾਤੀ ਦੇ ਦਿੱਤੀ ਤੇ ਇੱਕ ਕਿਆਰੇ ਵਿੱਚ ਕਣਕ ਕੱਟਣ ਬਿਠਾ ਦਿੱਤਾ। ਸੱਘੜ ਦੇ ਕਹਿਣ ਤੇ ਕਿਆਰੇ ਵਿੱਚ ਬੈਠ ਗਏ। ਦਾਤੀ ਆਪੇ ਚੱਲਣ ਲੱਗੀ ਤੇ ਕਣਕ ਆਪੇ ਵੱਢੀ ਜਾਣ ਲੱਗੀ। ਸਾਰਾ ਕਿਆਰਾ ਵੱਢਿਆ ਗਿਆ। ਨੇੜੇ ਹੀ ਪਿੰਡ ਧਾਰੀਵਾਲ ਹੈ। ਉਥੋਂ ਦਾ ਇੱਕ ਤਰਖਾਣ ਸੀ। ਉਹ ਵੀ ਸੁਭਾ ਉਠ ਕੇ ਬਰਾ ਸਿਮਰਨ ਕਰਦਾ ਸੀ। ਲੋਕ ਇਸ ਨੂੰ ਭਗਤ ਜੀ ਕਹਿ ਕੇ ਬੁਲਾਉਂਦੇ ਸਨ। ਦਿਨੇ ਇਹ ਆਪਣੀ ਕਿਰਤ ਕਮਾਈ ਕਰਦਾ ਸੀ। ਇਨ੍ਹਾਂ ਦਿਨਾਂ ਵਿੱਚ ਇਹ ਖੇਤਾਂ ਵਿੱਚ ਜਾ ਕੇ ਦਾਤੀਆਂ ਦੇ ਦੰਦੇ ਕੱਢਦਾ ਹੁੰਦਾ ਸੀ। ਚੱਕਰ ਲਾਉਂਦਾ ਹੋਇਆ ਧਾਰੀਵਾਲ ਦਾ ਇਹ ਜੱਲੋ ਭਗਤ ਵੀ ਇੱਥੇ ਗਿਆ। ਉਸਦੀ ਨਿਗਾਹ ਭਗਤ ਨਾਮਦੇਵ ਜੀ ਤੇ ਪਈ। ਉਸ ਨੇ ਦੇਖਿਆ ਕਿ ਇਹ ਆਪ ਤਾਂ ਕਣਕ ਵੱਢ ਨਹੀਂ ਰਹੇ, ਇਨ੍ਹਂ ਦੀ ਦਾਤੀ ਆਪੇ ਹੀ ਕਣਕ ਵੱਢੀ ਜਾ ਰਹੀ ਹੈ। ਕੱਪੜੇ ਵੀ ਸਿੱਧੇ-ਸਾਦੇ ਸਾਧੂਆਂ ਵਾਲੇ ਹਨ, ਕਿਥੋਂ ਫਸ ਗਏ ਇਹ ਇਸ ਧੰਦੇ ਵਿਚ। ਜੱਲੋ ਤਰਖਾਣ ਨੇ ਸੱਘੜ ਤੇ ਮੱਘਰ ਨੂੰ ਮਸਝਾਇਆ, "ਤੁਸੀਂ ਇਸ ਸਾਧੂ ਪੁਰਸ਼ ਨੂੰ ਕਿਥੋਂ ਫੜ ਲਿਆਏ, ਇਹ ਤਾਂ ਕਰਨੀ ਵਾਲਾ ਸਾਧੂ ਦਿਸਦੈ।" "ਹਾਂ ਜਾਣਦੇ ਹਾਂ ਅਸੀਂ ਇਸ ਕਰਨੀ ਵਾਲੇ ਨੂੰ ਇਹ ਸਾਧ ਮੁਪਫ ਦੀਆਂ ਖਾਣ ਨੂੰ ਸਾਡੇ ਪਿੰਡ ਵਿੱਚ ਵੜਿਆ" ਵੱਢੀ ਕਣਕ ਦਾ ਰੁੱਗ ਕੋਲ ਪਈ ਥਾਈ ਤੇ ਰੱਖਦਾ ਸੱਘੜ ਬੋਲਿਆ, "ਜਦੋਂ ਚਾਰ ਦਿਨ ਕਣਕ ਵੱਢਣੀ ਪਈ ਤਾਂ ਆਪੇ ਭੱਜ ਜੂ!" "ਐਡਾ ਪਾਪ ਨਹੀਂ ਕਰੀਦਾ", ਜੱਲੋ ਨੇ ਮੱਘਰ ਕੋਲ ਬੈਠਦਿਆਂ ਕਿਹਾ, 'ਉਸਦੀ ਦਾਤੀ ਤਾਂ ਆਪੇ ਕਣਕ ਵੱਢੀ ਜਾਂਦੀ ਹੈ। ਤੁਹਾਨੂੰ ਨਹੀਂ ਦਿੱਸਦਾ।" "ਵੱਢੀ ਜਾਂਦੀ ਹਊ" ਦਾਤੀ ਨਾਲ ਕਣਕ ਵੱਢਦੇ ਹੋਏ ਮੱਘਰ ਨੇ ਕਿਹਾ, "ਅਸੀਂ ਤਾਂ ਕਣਕ ਹੀ ਵਢਾਉਣੀ ਹੈ।" ਹੁਣ ਭਰੀਆਂ ਢੁਆਵਾਂਗੇ।" ਜੱਲੋ ਉਥੋਂ ਉਠਿਆ ਤੇ ਭਗਤ ਜੀ ਕੋਲ ਬੈਠਿਆ, ਨਮਸਕਾਰ ਕੀਤੀ, ਭਗਤ ਜੀ ਨੂੰ ਪੁੱਛਿਆ, "ਤੁਹਾਡੇ ਲਈ ਪਾਣੀ ਲਿਆਵਾਂ", "ਲਿਆ ਮਿੱਤਰਾ ਤੇਰੀ ਮਰਜ਼ੀ", ਭਗਤ ਜੀ ਨੇ ਕਿਆਰੇ ਦੀ ਵੱਟ ਤੇ ਸੂਤ ਹੋ ਕੇ ਬੈਠਦਿਆਂ ਕਿਹਾ, "ਅੱਗੇ ਤਾਂ ਕਿਸੇ ਨੇ ਪਾਣੀ ਪੁੱਛਿਆ ਹੀ ਨਹੀਂ।"
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat