MSN - Typing
Time left : XX : XX
Punjabi Typing Paragraph
 ਇਤਿਹਾਸਕਾਰ ੬੦੦ ਈ: ਤੋਂ ੧੨੦੦ ਈ: ਤੱਕ ਦੇ ਸਮੇਂ ਨੂੰ ਰਾਜਪੂਤ ਕਾਲ ਮੰਨਦੇ ਹਨ। ਉਸ ਸਮੇਂ ਦੇ ਸਾਰੇ ਰਾਜੇ ਆਪਣੇ ਆਪ ਨੂੰ ਰਾਜਪੂਤ ਕਹੁੰਦੇ ਸਨ। ਇਸੇ ਸਮੇਂ ਵਿੱਚ ਬੁੱਧ ਤੇ ਜੈਨ ਮੱਤ ਪ੍ਰਚਿਲੱਤ ਹੋਇਆ। ਭਾਰਤ ਦਾ ਮਹਾਰਾਜਾ ਤੇ ਕਈ ਹੋਰ ਰਾਜੇ ਬੋਧੀ ਬਣ ਗਏ। ਉਸ ਅਹਿੰਦਾ ਪਰਮੋ ਧਰਮ ਦੇ ਹਾਮੀ ਸਨ। ਕਿਸੇ ਨਾਲ ਲੜਨਾਂ ਤਾਂ ਕੀ ਸੀ ਕਿਸੇ ਜੀਵਨ ਨੂੰ ਦੁੱਖ ਦੇਣਾ ਵੀ ਪਾਪ ਸਮਝਦੇ ਸਨ। ਇਸ ਕਰਕੇ ਬ੍ਰਾਹਮਣ ਸਾਰੇ ਬੋਧੀ ਰਾਜਿਆਂ ਨੂੰ ਨਸ਼ਟ ਕਰਕੇ ਆਪ ਰਾਜੇ ਬਣ ਬੈਠੇ। ਸਾਰੇ ਰਾਜਪੂਤ ਰਾਜੇ ਆਕੀ ਹੋ ਬੈਠੇ। ਇਸ ਤਰ੍ਹਾਂ ਭਾਰਤ ਦੀ ਸਾਂਝੀ ਰਾਜਸੀ ਤਾਕਤ ਖਤਮ ਹੋ ਗਈ। ਇਸ ਸਮੇਂ ਵਿੱਚ ਹੀ ਵਿਦੇਸ਼ੀ ਹਮਲਾਵਾਰ ਭਾਰਤ ਵਿੱਚ ਆਉਣੇ ਸ਼ੁਰੂ ਹੋ ਗਏ। ਇਹ ਭਾਰਤ ਦੇ ਇੱਕ ਸਿਰੇ ਤੋਂ ਵੜਧੇ ਤੇ ਦੂਜੇ ਸਿਰੇ ਤੱਕ ਧੰਨ ਦੌਲਤ ਲੁੱਟਦੇ ਤੇ ਇੱਕਠੀ ਕਰਦੇ। ਸੋਹਣੇ ਜਵਾਨ ਮੁੰਡੇ ਕੁੜੀਆਂ ਨੂੰ ਲੁੱਟਦੇ ਤੇ ਭੇਡਾਂ ਬੱਕਰੀਆਂ ਵਾਂਗ ਬੰਨ੍ਹ ਕੇ ਉਹਨਾਂ ਤੇ ਮਨ ਆਇਆ ਜ਼ੁਲਮ ਕਰਦੇ। ਉਹਨਾਂ ਨੂੰ ਰੋਕਣ ਵਾਲਾ ਕੋਈ ਨਾ ਰਿਹਾ। ਉਸੇ ਵੇਲੇ ਜੇ ਕਿਸੇ ਨੂੰ ਚਿੰਤਾ ਸੀ ਤਾਂ ਸਾਧੂ ਸੰਤ ਸੰਨਿਆਸੀ ਬਣ ਕੇ ਜੰਗਲਾਂ ਵਿੱਚ ਜਾ ਕੇ ਮੁਕਤੀ ਪ੍ਰਾਪਤ ਕਰਨ ਦੀ ਹੀ ਸੀ। ਸੋਹਣੇ ਨੌਜਵਾਨ ਮੁੰਡੇ ਕੁੜੀਆਂ ਨੂੰ ਲੁੱਟੇ ਜਾਣ ਦੇ ਡਰੋਂ ਸਾਰੇ ਭਾਰਤ ਦੇ ਵਿੱਚ ਹੀ ਬਾਲ ਵਿਆਹ ਦਾ ਰਿਵਾਜ ਚੱਲ ਪਿਆ। ਨਾ ਚੋਰ ਲੱਗੇ ਨਾ ਕੁੱਤਾ ਭੌਂਕੇ। ਨਾ ਕੋਈ ਕੁੜੀ ਮੁੰਡਾ ਜਵਾਨ ਹੋਵੇ ਨਾ ਕੋਈ ਉਨ੍ਹਾਂ ਨੂੰ ਲੁੱਟੇ। ਸਭ ਨੇ ਮੁੰਡੇ ਕੁੜੀਆਂ ਦੇ ਵਿਆਹ ਛੋਟੀ ਉਮਰ ਵਿੱਚ ਹੀ ਕਰਨੇ ਸ਼ੁਰੂ ਕਰ ਦਿੱਤੇ। ਇਸ ਰਿਵਾਜ ਅਨੁਸਾਰ ਜਦੋਂ ਭਗਤ ਨਾਮਦੇਵ ਜੀ ਨੌ ਸਾਲ ਦੇ ਹੋਏ ਤਾਂ ਕਈ ਕੁੜੀਆਂ ਵਾਲਿਆਂ ਦੇ ਘਰੋਂ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਉਹਨਾਂ ਵਿੱਚੋਂ ਪੂਰਬਾ ਨਗਰ ਦੀ ਵਪਾਰੀ ਸ਼੍ਰੀ ਗੋਬਿੰਦ ਸ਼ੇਟ ਸਦਾਵਰਤੇ ਦੀ ਸਪੁੱਤਰੀ ਰਾਜਾ ਬਾਈ ਦਾ ਰਿਸ਼ਤਾ ਸੰਯੋਗਾਂ ਅਨੁਸਾਰ ਪਸੰਦ ਆਇਆ। ਭਗਤ ਨਾਮਦੇਵ ਜੀ ਦਾ ਰਾਜਾ ਬਾਈ ਨਾਲ ਮੰਗਣਾ ਹੋ ਗਿਆ। ਉਸ ਸਮੇਂ ਘਰ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਫਿਰ ਛੇ ਕੁ ਮਹੀਨੇ ਪਿਛੋਂ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਗਈ। ਵਿਆਹ ਵਾਸਤੇ ਤਿਆਰੀਆਂ ਹੋਣਈਆਂ ਸ਼ੁਰੂ ਹੋ ਗਈਆਂ। ਰਿਸ਼ਤੇਦਾਰੀਆਂ ਨੂੰ ਗੰਢਾਂ ਭੇਜੀਆਂ ਗਈਆਂ, ਸ਼ਰੀਕੇ ਕਬੀਲੇ ਨੂੰ ਸੱਦੇ ਦਿੱਤੇ ਗਏ। ਵਿਆਹ ਤੋਂ ਸੱਤ ਦਿਨ ਪਹਿਲਾਂ ਗੀਤ ਗਾਉਣੇ ਸ਼ੁਰੂ ਹੋਏ। ਵਿਆਹ ਨਰਸੀ ਬਾਹਮਣੀ ਵਿਖੇ ਹੀ ਹੋਇਆ। ਪੂਰਬਾ ਨਗਰ ਨਰਸੀ ਤੋਂ ਨੇੜੇ ਪੂਰਨਾ ਨਦੀ ਦੇ ਕਿਨਾਰੇ ਹੈ ਜੋ ਅੱਜ ਕੱਲ ਯੇਲਦਰੀ ਡੈਮ ਬਣਨ ਨਾਲ ਉਜੜ ਗਿਆ ਹੈ। ਇਹ ਪਰਿਵਾਰ ਵਾਰਕਰੀ ਸੀ ਅਤੇ ਗੋਬਿੰਦਸ਼ੇਟ ਦਾ ਪਰਿਵਾਰ ਹਰਿਭਗਤ ਸੀ। ਇਸ ਗੱਲ ਦਾ ਸ਼ਰੀਕੇ ਕਬੀਲੇ ਨੂੰ ਪਤਾ ਲੱਗਾ ਤਾਂ ਉਹ ਵਿਆਹ ਵਿੱਚ ਸ਼ਾਮਲ ਹੋਣੋ ਤੇ ਜੰਜ ਚੜਨੋ ਇਨਕਾਰੀ ਹੋ ਗਏ ਅਤੇ ਅੜ ਕੇ ਬੈਠ ਗਏ। ਦਾਮਸ਼ੇਟ ਅਤੇ ਹੋਰ ਰਿਸ਼ਤੇਦਾਰ ਉਨ੍ਹਾਂ ਦੇ ਘਰੀਆਂ ਗਏ ਅਤੇ ਉਹਨਾਂ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਪ੍ਰੇਰਦਿਆਂ ਕਿਹਾ, ਧਰਮ ਆਪਣੇ ਥਾਂ ਹੈ ਅਤੇ ਸਮਾਜਿਕ ਰਸਮਾਂ ਅਤੇ ਘਰੇਲੂ ਵਰਤਾਵਾ ਆਪਣੇ ਥਾਂ ਹੈ। ਸਭ ਦਾ ਇੱਕ ਦੂਜੇ ਦੀ ਗਮੀ ਖੁਸ਼ੀ ਵਿੱਚ ਹਿੱਸਾ ਪਾਉਣਾ ਬਣਦਾ ਹੈ। ਇੱਕ ਦੂਜੇ ਦੇ ਹੁੰਦੇ ਕਾਰਜ ਨੂੰ ਬੇਸੁਆਦਾ ਬਣਾਉਣਾ ਚੰਗਾ ਨਹੀਂ। ਧਰਮ ਕਿਸੇ ਦਾ ਕੋਈ ਵੀ ਹੋ ਸਕਦਾ ਹੈ। ਕੋਈ ਵਾਰਕਰੀ ਹੈ, ਕੋਈ ਹਰਿਭਗਤ ਹੁੰਦਾ ਹੈ, ਕੋਈ ਸ਼ਿਵਜੀ ਭਗਤ ਤੇ ਕੋਈ ਵਿਸ਼ਨੂੰ ਭਗਤ ਹੁੰਦਾ ਹੈ। ਸਭ ਦਾ ਮਨੋਰਥ ਇੱਕ ਪ੍ਰਮਾਤਮਾ ਨੂੰ ਜਪਣਾ ਹੁੰਦਾ ਹੈ। ਇਹ ਰਾਹ ਵੱਖਰੇ ਹਨ ਤੇ ਬਦਲਦੇ ਰਹਿੰਦੇ ਹਨ। ਤੁਸੀਂ ਇਹ ਗੱਲ ਨਾ ਸੋਚੋ। ਕ੍ਰਿਪਾ ਕਰੋ ਤੇ ਵਿਆਹ ਵਿੱਚ ਸ਼ਾਮਲ ਹੋਵੇ। ਸਾਰੇ ਵਿਆਹ ਵਿੱਚ ਸ਼ਾਮਲ ਹੋਣਾ ਮੰਨ ਗਏ ਸਭ ਨੂੰ ਖੁਸ਼ੀ ਹੋਈ। ਨਰਸੀ ਤੋਂ ਅਲਗੇ ਦਿਨ ਜੰਜ ਚੜੀ। ਸਭ ਰਸਮਾਂ ਹੋਈਆਂ। ਭਗਤ ਨਾਮਦੇਵ ਦੇ ਸਿਹਰਾ ਬੰਨ ਕੇ ਜੰਜ ਚੜਾਇਆ। ਸਾਰੀ ਜੰਜ ਪੂਰਬਾ ਨਗਰ ਅਪੜੀ। ਬੇਦੀ ਨਾਲ ਲਾਵਾਂ ਹੋਈਆਂ। ਭਗਤ ਨਾਮਦੇਵ ਤੇ ਰਾਜਾ ਬਾਈ ਦਾ ਵਿਆਹ ਹੋ ਗਿਆ। ਇੱਥੇ ਵੀ ਖੁਸ਼ੀਆਂ ਮਨਾਈਆਂ ਗਈਆਂ। ਅਗਲੇ ਦਿਨ ਮੇਲ ਵਿਦਾ ਹੋਇਆ ਤੀਸਰੇ ਦਿਨ ਗੋਬਿੰਦ ਸ਼ੇਟ ਆਪਣੀ ਸਪੁੱਤਰੀ ਨੂੰ ਲੈ ਗਏ। ਇਸ ਤਰ੍ਹਾਂ ਇਹ ਵਿਆਹ ਦਾ ਕਾਰਜ ਸੰਪੂਰਨ ਹੋਇਆ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat