Time left : XX : XX
Punjabi Typing Paragraph
“ਕਿਉਂ ਜੀ ਤੁਸੀਂ ਸੁਨਹਿਰੀ ਜਿਲਦਾਂ ਵੀ ਬੰਨ੍ਹਦੇ ਹੁੰਦੇ ਓ?” ਖੈਰ ਦੀਨ ਦਫਤਰੀ ਜੋ ਜਿਲਦਾਂ ਨੂੰ ਪੁਸ਼ਤੇ ਲਾ ਰਿਹਾ ਸੀ, ਗਾਹਕ ਦੀ ਗਲ ਸੁਣ ਕੇ ਬੋਲਿਆ- “ਆਹੋ ਜੀ ਜਿਹੋ ਜਿਹੀ ਕਹੋ।” ਗਾਹਕ ਇਕ ਅਧਖੜ
ਉਮਰ ਦਾ ਸਿੱਖ ਸੀ। ਹੱਟੀ ਦੇ ਫੱਟੇ ਤੇ ਬੈਠ ਕੇ ਉਹ ਕਿਤਾਬ ਉਤਲੇ ਰੁਮਾਲਾਂ ਨੂੰ ਬੜੇ ਅਦਬ ਅਤੇ ਕੋਮਲਤਾ ਨਾਲ ਖੋਲਣ ਲੱਗ ਪਿਆ। ਪੰਜ ਛੇ ਰੁਮਾਲ ਉਤਾਰਨ ਤੋਂ ਬਾਅਦ ਉਸ ਨੇ ਵਿਚੋਂ ਇਕ
ਕਿਤਾਬ ਕੱਢੀ। ਦਫ਼ਤਰੀ ਦੀ ਹੱਟੀ ਵਿਚ ਜਿੰਨੇ ਕਾਰੀਗਰ ਕੰਮ ਕਰ ਰਹੇ ਸਨ, ਸਾਰੇ ਹੀ ਕਿਤਾਬ ਵੱਲ ਤੱਕ ਕੇ ਮੂੰਹ ਨੀਵਾਂ ਪਾ ਕੇ ਹੱਸਣ ਲੱਗ ਪਏ। ਇਕ ਨੇ ਤਾਂ ਪੋਲੇ ਜਿਹੇ ਮੂੰਹ ਨਾਲ ਆਖ
ਹੀ ਦਿੱਤਾ- “ਕੱਖਾਂ ਦੀ ਕੁੱਲੀ ਅਤੇ ਹਾਥੀ ਦੰਦ ਦਾ ਪਰਨਾਲਾ।” ਕਿਤਾਬ ਸਾਰੀ ਵਰਕਾ ਵਰਕਾ ਹੋਈ ਹੋਈ ਸੀ। ਉਸ ਦੇ ਧੂੰਏ ਰੰਗੇ ਸਫੇ, ਹੱਥ ਲਾਇਆਂ ਭੁਰਦੇ ਜਾਂਦੇ ਸਨ। ਜਿਲਦ ਦੀ ਥਾਂ ਉਸਦੇ ਦੋਹੀਂ ਪਾਸੇ
ਦੋ ਮੋਟੇ ਅਤੇ ਢਾਡੇ ਮੈਲੇ ਗੱਤੇ ਸਨ ਜਿਨ੍ਹਾਂ ਦੀ ਨੁੱਕਰਾਂ ਮੁੜੀਆਂ ਸਨ। ਇਉਂ ਜਾਪਦਾ ਸੀ ਕਿ ਕਦੇ ਇਹ ਚਮੜੇ ਦੀ ਜਿਲਦ ਦੇ ਰੂਪ ਵਿਚ ਰਹਿ ਚੁੱਕੇ ਹੋਣ। ਕਿਤਾਬ ਦਫ਼ਤਰੀ ਨੇ ਹੱਥ ਵਿਚ ਫੜੀ
ਤੇ ਉੱਥਲ ਪੁੱਥਲ ਕੇ ਵੇਖੀ। ਵੇਖਦਿਆਂ ਹੀ ਬਿਟਰ ਬਿਟਰ ਗਾਹਕ ਦੇ ਮੂੰਹ ਵੱਲ ਤੱਕਣ ਲੱਗ ਪਿਆ। ਇਹ ਇਕ ਹੱਥਾਂ ਦਾ ਲਿਖਿਆ ਹੋਇਆ ਕੁਰਾਨ ਸ਼ਰੀਫ਼ ਸੀ। ਦਫਤਰੀ ਨੇ ਕਿਹਾ “ਬਣ ਜਾਏਗੀ ਸਰਦਾਰ ਜੀ।” ਫਿਰ
ਸੌਕੋਚਵੇਂ ਭਾਵ ਨਾਲ ਪੁੱਛਣ ਲੱਗਾ- “ਸਰਦਾਰ ਜੀ ਕੁਰਾਨ ਸ਼ਰੀਫ ਤੁਹਾਡਾ ਆਪਣਾ ਏਂ ? ਲਿਖਾਈ ਤਾਂ ਬੜੀ ਕਮਾਲ ਦੀ ਏਂ।” “ਨਹੀਂ ਇਹ ਮੇਰੀ ਲੜਕੀ ਦਾ ਏ।” “ਹੱਛਾ ਚੀਜ਼ ਤਾਂ ਸਰਦਾਰ ਜੀ ਬੜੀ ਚੰਗੀ ਏ,
ਪਰ ਵਰਕੇ ਬੜੇ ਖ਼ਸਤਾ ਹੋ ਗਏ ਨੇ। ਇਸ ਨਾਲੋਂ ਜੇ ਕਿਤੇ ਛਾਪੇ ਦਾ ਲੈ ਕੇ ਜਿਲਦ ਬਣਵਾਂਦੇ ਤਾਂ ਚੰਗਾ ਸੀ।” “ਤੁਸੀਂ ਠੀਕ ਕਹਿੰਦੇ, ਪਰ ਕੁੜੀ ਦੀ ਇਸ ਨਾਲ ਬੜੀ ਮੁਹੱਬਤ ਏ, ਇਹ ਉਸਦੇ
ਪਿਉ ਦੀ ਨਿਸ਼ਾਨੀ ਏ।” ਦਫ਼ਤਰੀ ਨੂੰ ਹੈਰਾਨੀ ਦੇ ਨਾਲ ਹੀ ਕੁਝ ਕੁਝ ਸ਼ੱਕ ਵੀ ਹੋਣ ਲੱਗਾ, “ਮੇਰੀ ਲੜਕੀ” ਅਤੇ ਫਿਰ “ਉਸਦੇ ਪਿਉ ਦੀ ਨਿਸ਼ਾਨੀ” ਗੱਲ ਉਸਦੀ ਸਮਝ ਵਿਚ ਨਾ ਆਈ। ਉਸ ਨੇ ਫਿਰ
ਪੁੱਛਿਆ। “ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਬੀਬੀ ਏ।” “ਆਹੋ...ਨਹੀਂ ਮੇਰੀ ਆਪਣੀ ਲੜਕੀ ਏ... ਹਾਂ ਦਸੋ, ਕਦ ਤੱਕ ਦਿਓਗੇ? ਮੈਨੂੰ ਇਸ ਦੀ ਬਹੁਤ ਛੇਤੀ ਲੋੜ ਏ। ਅੱਜ ਤੋਂ ਚੌਥੇ ਦਿਨ ਲੜਕੀ ਦਾ ਵਿਆਹ ਏ

Note: UseDown,Enter,PageDown for Next Chunk, Use PageUp for Previous Chunk
Chunk Number: 1