MSN - Typing
Time left : XX : XX
Punjabi Typing Paragraph
‘ਘਰਵਾਲੀ’ ਇੱਕ ਅਜਿਹਾ ਸ਼ਬਦ ਹੈ ਜਿਸ ਉੱਪਰ ਲੱਖਾਂ ਹੀ ਲਤੀਫ਼ੇ ਅਸੀਂ ਨਿੱਤ ਦਿਹਾੜੀ ਪੜ੍ਹਦੇ/ਸੁਣਦੇ ਰਹਿੰਦੇ ਹਾਂ। ਅਸੀਂ ਆਪ ਵੀ ਅਜਿਹੇ ਲਤੀਫ਼ੇ ਘੜਦੇ ਰਹਿੰਦੇ ਹਾਂ, ਜਿਨ੍ਹਾਂ ਵਿੱਚ ਔਰਤ/ਘਰਵਾਲੀ ਨੂੰ ਬੇਇੱਜ਼ਤ ਕੀਤਾ ਜਾਵੇ ਜਾਂ ਹਾਸੇ-ਮਖੌਲ
ਦਾ ਪਾਤਰ ਬਣਾ ਕੇ ਪੇਸ਼ ਕੀਤਾ ਜਾਵੇ। ਅਜਿਹੇ ਲੇਖ/ਲਤੀਫ਼ੇ ਪੜ੍ਹ/ਸੁਣ ਕੇ ਸਾਨੂੰ ਬਹੁਤ ਆਨੰਦ ਆਉਂਦਾ ਹੈ ਜਾਂ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਹੁਣ, ਇੱਕ ਮਿੰਟ ਲਈ ਸੋਚੇ, ਜੇਕਰ ਤੁਹਾਡੀ ਪਤਨੀ ਦੀ ਮੌਤ ਹੋ
ਜਾਵੇ! (ਮੁਆਫ਼ ਕਰਿਓ) ਆਪਣੇ ਘਰ ਬਾਰੇ ਰਤਾ-ਕੁ ਗੰਭੀਰ ਹੋ ਕੇ ਸੋਚਣਾ। ਆਪਣੇ ਜੁਆਕਾਂ ਦੇ ਚਿਹਰੇ, ਆਪਣੇ ਮਨ ਵਿੱਚ ਲਿਓ ਅਤੇ ਸੋਚੋ ਕਿ ਉਸ ‘ਨਿਕੰਮੀ’ ਔਰਤ ਤੋਂ ਬਿਨਾਂ ਇਹਨਾਂ ਜੁਆਕਾਂ ਦਾ ਕੀ ਹਾਲ ਹੋਵੇਗਾ?
ਤੁਸੀਂ ‘ਨਵੀਂ’ ਔਰਤ ਲਿਆਉਣ ਬਾਰੇ ਸੋਚ ਸਕਦੇ ਹੋ ਪਰ, ਤੁਹਾਡੇ ਗੁੱਸੇ ਨੂੰ ਇਹ ਨਿਕੰਮੀ ਔਤਰ’ ਕਿਵੇਂ ਸਹਿਣ ਕਰਦੀ ਹੈ, ਕਦੇ ਸੋਚਿਆ ਹੈ? ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਲਾਡ ਕਰਦੀ ਹੈ, ਤੁਸੀਂ ਕਦੇ ਸੋਚਿਆਂ
ਨਹੀਂ ਹੋਵੇਗਾ ਕਿਉਂਕਿ ਕਦਰ ਉਸ ਚੀਜ਼ ਦੀ ਹੁੰਦੀ ਹੈ ਜਿਹੜੀ ਸਾਡੇ ਕੋਲ ਨਹੀਂ ਹੁੰਦੀ। ਬਾਜ਼ਾਰ ‘ਚੋਂ ਖਰੀਦਦਾਰੀ ਕਰਦਿਆਂ ਜਦੋਂ ਇਹ ‘ਨਿਕੰਮੀ’ ਔਰਤ ‘ਕੁਝ ਨਹੀਂ’ ਲੈਣ ਬਾਰੇ ਆਖਦੀ ਹੈ ਤਾਂ ਤੁਹਾਨੂੰ ਬਹੁਤ ਗੁੱਸਾ ਚੜ੍ਹਦਾ
ਹੈ ਪਰ, ਜਦੋਂ ਇਹ ਔਰਤ ਨਾ ਰਹੀ ਤਾਂ ਨਵੀਂ ਬਾਰੇ ਵੀ ਜ਼ਰਾ-ਕੁ ਸੋਚ ਕੇ ਰਖਿਓ ਆਪਣੇ ਦਿਮਾਗ਼ ‘ਚ। ਸਾਰੀਆਂ ਔਰਤਾਂ ਪੈਸਾ ਉਡਾਉਣ ਵਾਲੀਆਂ ਨਹੀਂ ਹੁੰਦੀਆਂ ਪਰ ਜਿਹੜੀ ਤੁਹਾਡੇ ਪੱਲ ਨਾਲ ਬੱਝੀ ਹੈ ਉਸ
ਵਰਗੀ ਦੂਜੀ ਲੱਭਣਾ/ਮਿਲਣਾ ਮੁਸ਼ਕਲ ਹੈ। ਤੁਹਾਡਾ ਫੋਨ ਆਉਣ ‘ਤੇ, ਪਹਿਲਾ ਸਵਾਲ ‘ਘਰ ਆਉਣ’ ਬਾਰੇ ਪੁੱਛਣ ਵਾਲੀ ‘ਨਿਕੰਮੀਂ’ ਜਦੋਂ ਨਾ ਰਹੀ ਤਾਂ ਸੋਚ ਕੇ ਦੇਖੋ ਕਿ ਤੁਹਾਨੂੰ ਘਰ ਆਉਣ ਬਾਰੇ ਕੌਣ ਪੁੱਛੇਗਾ? ਤੁਹਾਡੇ ਰਤਾ
ਜਿੰਨੇ ਗੁੱਸੇ ਤੋਂ ਡਰਨ ਵਾਲੀ ‘ਨਿਕੰਮੀਂ’ ਔਰਤ ਜਦੋਂ ਨਾ ਰਹੀ ਤਾਂ ਤੁਹਾਡੀ ਦੁਨੀਆਂ ਦਾ ਅੰਦਾਜ਼ਾ ਤੁਸੀਂ ਆਪ ਵਧੀਆ ਢੰਗ ਨਾਲ ਲਗਾ ਸਕਦੇ ਹੋ, ਕੋਈ ਹੋਰ ਨਹੀਂ। ਘਰਾਂ ‘ਚ ਨਿੱਕੇ-ਮੋਟੇ ਗੁੱਸੇ/ਰੋਸੇ ਚਲਦੇ ਰਹਿੰਦੇ
ਹਨ ਪਰ, ਸੋਚ ਕੇ ਦੇਖੋ ਜੇਕਰ ਤੁਹਾਡੀ ਹਮਸਫ਼ਰ ਅੱਧ-ਵਿਚਾਲੇ ਤੁਹਾਡਾ ਸਾਥ ਛੱਡ ਕੇ ਤੁਰ ਗਈ ਤਾਂ ਤੁਹਾਡੀ ਜ਼ਿੰਦਗੀ ਕਿਵੇਂ ਦੀ ਹੋਵੇਗੀ? ਤੁਸੀਂ ਆਪਣੀ ਰਹਿੰਦੀ ਜ਼ਿੰਦਗੀ ਸੁਖ ਨਾਲ ਜੀਓਗੇ ਜਾਂ ਦੁੱਖ ਨਾਲ। ਤੁਹਾਨੂੰ ਇਹ
ਜ਼ਿੰਗਦੀ ਸਵਰਗ ਜਾਪੇਗੀ ਜਾਂ ਫਿਰ ਨਰਕ। ਇਹ ਸੋਚਣਾ ਤੁਹਾਡਾ ਕੰਮ ਹੈ ਕਿਉਂਕਿ ਤੁਹਾਡੇ ਤੋਂ ਵੱਧ ਤੁਹਾਨੂੰ ਹੋਰ ਕੋਈ ਨਹੀਂ ਜਾਣਦਾ। ਸੋ ਆਪਣੀ ਭਾਗਾਵਾਲੀ ਦੀ ਕਦਰ ਕਰੋ ਤੇ ਜਿੰਨਾ ਹੋ ਸਕਦਾ ਹੈ ਪਿਆਰ ਨਾਲ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,