MSN - Typing
Time left : XX : XX
Punjabi Typing Paragraph
ਸਿਹਤ, ਵਿੱਦਿਆ ਤੇ ਰੁਜ਼ਗਾਰ ਦੇ ਸਾਧਨਾਂ ਦਾ ਲੋੜ ਅਨੁਸਾਰ ਮੁਹੱਈਆ ਹੋਣਾ ਕਿਸੇ ਵੀ ਸਮਾਜ ਦੇ ਨਰੋਏਪਣ ਦੀ ਨਿਸ਼ਾਨੀ ਹੁੰਦੀ ਹੈ। ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਵੀ ਖੇਤਰ ਦਾ ਅਸਾਵਾਂਪਣ ਸਮਾਜ ਦੀਆਂ ਜੜ੍ਹਾਂ `ਚ
ਸਿਉਂਕ ਦਾ ਕੰਮ ਕਰਨ ਲੱਗਦਾ ਹੈ। ਜਿਵੇਂ ਸਰੀਰ ਦੀ ਤੰਦਰੁਸਤੀ ਲਈ ਵੱਖ-ਵੱਖ ਖ਼ੁਰਾਕੀ ਪਦਾਰਥ, ਆਕਸੀਜਨ, ਵਿਟਾਮਿਨ, ਆਦਿ ਬੇਹੱਦ ਜ਼ਰੂਰੀ ਹੁੰਦੇ ਹਨ, ਉਸੇ ਤਰ੍ਹਾਂ ਸਿਹਤ, ਵਿੱਦਿਆ ਤੇ ਰੁਜ਼ਗਾਰ ਵਰਗੀਆਂ ਸਹੂਲਤਾਂ ਦੀ ਘਾਟ ਸਮਾਜ ਨੂੰ
ਰੋਗੀ ਬਣਾ ਧਰਦੀ ਹੈ। ਸਮਾਜ ਵਿੱਚ ਆਪਹੁਦਰੇਪਣ, ਗੈਰ-ਸਮਾਜਿਕ ਕਾਰਵਾਈਆਂ ਦੀ ਬਹੁਤਾਤ ਲਈ ਕਿਸੇ ਨਾ ਕਿਸੇ ਨਜ਼ਰੀਏ ਤੋਂ ਇਹਨਾਂ ਤਿੰਨਾਂ ਦੇ ਸਮਤੋਲ ਦੀ ਗੜਬੜ ਜ਼ਿੰਮੇਵਾਰ ਹੋ ਨਿੱਬੜਦੀ ਹੈ। ਵਿਸ਼ੇਸ਼ ਤੌਰ `ਤੇ ਸਿੱਖਿਆ ਦੇ ਖੇਤਰ
ਦੀ ਗੱਲ ਕਰੀਏ ਤਾਂ ਅਗਾਂਹ-ਵਧੂ ਮੁਲਕਾਂ ਦੀ ਸੋਚ ਇਸ ਵਿਚਾਰ `ਤੇ ਟਿਕੀ ਹੁੰਦੀ ਹੈ ਕਿ ਇਸ ਬੇਹੱਦ ਸੁਖਮਤਾ ਵਾਲੇ ਖੇਤਰ ਦੀ ਪ੍ਰਤੀਨਿਧਤਾ ਕਰਨ ਲਈ ਮੰਤਰੀ ਦੇ ਅਹੁਦੇ ਲਈ ਉਸ ਖੇਤਰ ਪ੍ਰਤੀ ਗੂੜ੍ਹ-ਤਜਰਬਾ ਰੱਖਦੇ
ਕਿਸੇ ਵਿਅਕਤੀ ਨੂੰ ਚੁਣਿਆ ਜਾਵੇ, ਪਰ ਭਾਰਤੀ ਸਿਆਸਤ ਦਾ ਇਹ ਗੰਧਲਾਪਣ ਹੀ ਕਿਹਾ ਜਾ ਸਕਦਾ ਹੈ ਕਿ ਅਜਿਹੇ ਅਹੁਦੇ ਲਈ ਚੋਣ ਹੀ ਉਸ ਵਿਅਕਤੀ ਦੀ ਕੀਤੀ ਜਾਂਦੀ ਹੈ, ਜਿਹੜਾ ਕਿਸੇ ਪਾਸਿਉਂ ਵੀ ਉਸ
ਸੈਂਚੇ ਵਿੱਚ ਫਿੱਟ ਨਾ ਬੈਠਦਾ ਹੋਵੇ। ਕਿਸੇ ਅੱਠ-ਦਸ ਜਮਾਤਾਂ ਪੜ੍ਹੇ ਵਿਅਕਤੀ ਨੂੰ ਉੱਚ ਸਿੱਖਿਆ ਖੇਤਰ ਨਾਲ ਸੰਬੰਧਤ ਅਹੁਦਾ ਦੇ ਕੇ ਨਿਵਾਜ ਦਿੱਤਾ ਜਾਂਦਾ ਹੈ ਜਾਂ ਉਸ ਵਿਅਕਤੀ ਨੂੰ ਸਿੱਖਿਆ ਖੇਤਰ ਦਾ ‘ਲੰਬੜਦਾਰ’ ਥਾਪ
ਦਿੱਤਾ ਦਿੱਤਾ ਜਾਂਦਾ ਹੈ, ਜਿਸ ਨੂੰ ਕਿਸੇ ਵਿਸ਼ੇਸ਼ ਖਿੱਤੇ ਦੀ ਭਾਸ਼ਾ ਦਾ ਹੀ ਗਿਆਨ ਨਾ ਹੋਵੇ। ਸਾਡੀ ਸਿਆਸਤ ਵਿੱਚ ਅੰਨ੍ਹੇ ਨੂੰ ਬੋਲਾ ਘੜੀਸੀ ਫਿਰਦਾ ਹੈ। ਇਹੀ ਖ਼ਾਸ ਵਜ਼੍ਹਾ ਹੈ ਕਿ ਸਿੱਖਿਆ ਦੇ ਖੇਤਰ
ਵਿੱਚ ਕੋਈ ਵੀ ਠੋਸ ਨੀਤੀ ਨਾ ਉਲੀਕੀ ਜਾ ਸਕੀ ਹੈ ਤੇ ਨਾ ਲਾਗੂ ਹੋ ਸਕੀ ਹੈ। ਪੰਜਾਬ ਦੇ ਸਿੱਖਿਆ ਖੇਤਰ ਦੀ ਗੱਲ ਕਰੀਏ ਤਾਂ ਹੁਣ ਤੱਕ ਪੰਜਾਬ ਦਾ ਸਿੱਖਿਆ ਖੇਤਰ ਨਵੇਂ-ਨਵੇਂ ਤਜਰਬਿਆਂ ਦੀ
ਧਰਾਤਲ ਬਣਿਆ ਨਜ਼ਰ ਆਉਂਦਾ ਹੈ। ਅਕਾਲੀ-ਕਾਂਗਰਸੀਆਂ ਦੀ ਵਾਰੀ-ਵੱਟੇ ਦੀ ਰਾਜਨੀਤੀ ਵਿੱਚ ਇਹੀ ਅਮਲ ਰਿਹਾ ਹੈ ਕਿ ਇੱਕ ਪਾਰਟੀ ਤੋਂ ਬਾਅਦ ਦੂਜੀ ਪਾਰਟੀ ਸੱਤਾ ਵਿੱਚ ਆ ਕੇ ਪਹਿਲੀ ਦੀਆਂ ਨੀਤੀਆਂ ਨੂੰ ਨਕਾਰ ਕੇ ਆਪਣੀਆਂ
ਲਗੂ ਕਰਨ `ਚ ਵਧੇਰੇ ਵਿਸ਼ਵਾਸ ਰੱਖਦੀ ਰਹੀ ਹੈ। ਇਹੀ ਵਜ੍ਹਾ ਹੈ ਕਿ ਸਿੱਖਿਆ ਖੇਤਰ ਨੇ ਅਜੇ ਸੇਰ ਵਿੱਚੋਂ ਪੂਣੀ ਨਹੀਂ ਕੱਤੀ। ਪੰਜਾਬ ਦੀ ਨਵੀਂ ਕਾਂਗਰਸ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਦੀ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,