MSN - Typing
Time left : XX : XX
Punjabi Typing Paragraph
ਅੱਜ-ਕੱਲ੍ਹ ਬਰਸਾਤ ਦੇ ਮੌਸਮ ਤੇ ਖੇਤਾਂ ਵਿੱਚ ਝੋਨਾ ਲੱਗਣ ਕਰਕੇ ਸੱਪ ਖੁੱਡਾਂ ਵਿੱਚੋਂ ਨਿਕਲ ਕੇ ਰਿਹਾਇਸ਼ੀ ਇਲਾਕਿਆਂ ਵੱਲ ਨੂੰ ਆ ਜਾਂਦੇ ਹਨ। ਇਹ ਸਾਡੇ ਘਰਾਂ ਵਿੱਚ ਬਾਥਰੂਮਾਂ, ਕਮਰਿਆਂ, ਰਸੋਈ ਤੇ ਸਟੋਰਾਂ ਵਿੱਚ ਬੜੀ
ਅਸਾਨੀ ਨਾਲ ਆ ਜਾ ਸਕਦੇ ਹਨ। ਕਿਸਾਨ ਵੀਰ ਜਦ ਖੇਤਾਂ ਨੂੰ ਰਾਤ ਵੇਲ਼ੇ ਪਾਣੀ ਲਾਉਂਦੇ ਹਨ ਤਾਂ ਇਹ ਹਾਦਸੇ ਆਮ ਗੱਲ ਹੈ। ਰਾਤ ਸਮੇਂ ਟਾਰਚ ਕੋਲ ਹੋਣੀ ਲਾਜ਼ਮੀ ਹੈ ਤਾਂ ਜੁ ਐਸੀ ਸਥਿਤੀ
ਦਾ ਪਤਾ ਲੱਗ ਸਕੇ। ਤੁਸੀਂ ਜਾਣਦੇ ਹੀ ਹੋਵੋਗੇ ਕਿ ਸੱਪ ਦੇ ਪੈਰ ਨਹੀਂ ਹੁੰਦੇ ਤੇ ਨਾ ਹੀ ਅੱਖਾਂ ਦੀਆਂ ਪਲਕਾਂ ਹੁੰਦੀਆਂ ਹਨ। ਦੁਨੀਆਂ ਭਰ ਵਿੱਚ ਸੱਪ ਦੀਆਂ ਕੋਈ 2500 ਤੋਂ ਵੀ ਵਧੇਰੇ ਕਿਸਮਾਂ
ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਭਾਰਤ ‘ਚ ਕੋਈ 250 ਤੋਂ ਵੀ ਵਧੇਰੇ ਤਰ੍ਹਾਂ ਦੇ ਸੱਪ ਪਾਏ ਜਾਂਦੇ ਹਨ। ਇਨ੍ਹਾਂ ਦੇ ਨਾਂਅ ਵਾਈਪਰ, ਬ੍ਰਊਨ ਸਨੇਕ, ਕੋਬਰਾ (ਕਾਲਾ ਨਾਗ਼) ਸੀ ਸਨੇਕ ਡੈੱਥ, ਤਾਈਪਨ ਸੱਪ, ਬਲੈਕ
ਮਾਬਾ, ਟਾਈਗਰ, ਬਲੂ ਕਰੇਤ ਤੇ ਹੋਰ ਵੀ ਕਈ ਹਨ। ਡਬਲਡੂ.ਐੱਚ.ਓ ਦੇ ਸਰਵੇ ਅਨੁਸਾਰ ਹਰ ਸਾਲ ਲਗਭਗ ਕੋਈ ਅੱਸੀ ਹਜ਼ਾਰ ਲੋਕਾਂ ਨੂੰ ਸੱਪ ਕੱਟ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਹੀ ਤੇ ਟਾਈਮ ਸਿਰ ਇਲਾਜ ਨਾ
ਹੋਣ ਕਾਰਨ ਦਸ ਹਜ਼ਾਰ ਲੋਕ ਮੌਤ ਦੇ ਮੂੰਹ ਚਲੇ ਜਾਂਦੇ ਹਨ। ਇਨ੍ਹਾਂ ਦੀਆਂ ਐਨੀਆਂ ਕਿਸਮਾਂ ਵਿੱਚੋਂ 11 ਕਿਸਮਾਂ ਹੀ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਜ਼ਹਿਰ ਪਾਇਆ ਜਾਂਦਾ ਹੈ। ਜ਼ਿਆਦਾਤਰ ਲੋਕ ਸੱਪ ਦੇ ਕੱਟਣ
ਕਰਕੇ ਘਬਰਾਹਟ ‘ਚ ਹੀ ਜਾਨ ਗੁਆ ਬੈਠਦੇ ਹਨ। ਜ਼ਿਆਦਾਤਰ ਸੱਪ ਪੈਰ ਤੇ ਹੱਥ ‘ਤੇ ਹੀ ਡੱਸਦੇ ਹਨ, ਕਿਉਂਕਿ ਜਾਂ ਤਾਂ ਇਨ੍ਹਾਂ ਉਪਰ ਇਨਸਾਨ ਦਾ ਪੈਰ ਆ ਜਾਂਦਾ ਹੈ, ਇਹ ਫਿਰ ਡੰਗ ਮਾਰਦੇ ਹਨ
ਜਾਂ ਫਿਰ ਅਸੀਂ ਕੋਈ ਚੀਜ਼-ਵਸਤ ਪਕੜਨ ਲੱਗਿਆਂ ਖਿਆਲ ਨਹੀਂ ਕਰਦੇ ਤੇ ਇਨ੍ਹਾਂ ਨੂੰ ਹੱਥ ਲਾ ਬੈਠਦੇ ਹਾਂ। ਬਰਸਾਤ ਦੇ ਦਿਨਾਂ ਵਿੱਚ ਹਰ ਚੀਜ਼ ਨੂੰ ਸੋਟੀ ਨਾਲ ਫਰੋਲ ਕੇ ਤਸੱਲੀ ਕਰਕੇ ਫੜਨਾ ਚਾਹੀਦਾ ਹੈ।
ਬਿਸਤਰੇ ਝਾੜ ਕੇ ਵਿਛਾਉਣੇ ਚਾਹੀਦੇ ਹਨ। ਸੱਪ ਦੇ ਕੱਟਣ ਨਾਲ ਹੋਣ ਵਾਲੇ ਲੱਛਣ: ਜਦੋਂ ਕਿਧਰੇ ਜ਼ਹਿਰੀਲਾ ਸੱਪ ਡੰਗ ਮਾਰ ਦੇਵੇ ਤਾਂ ਜ਼ਹਿਰ ਚੜ੍ਹਨਾ ਸੁਭਾਵਕ ਹੈ। ਫਿਰ ਲੱਛਣ ਦਿਖਾਈ ਦੇਣਗੇ, ਜਿਵੇਂ ਨੀਂਦ ਆਉਣਾ, ਸਾਹ
ਲੈਣ ਵਿੱਚ ਦਿੱਕਤ ਆਉਣੀ, ਤੇਜ਼ ਸਿਰ ਦਰਦ ਵੀ ਹੋ ਸਕਦਾ, ਅੱਖਾਂ ਲਾਲ ਹੋਣਾ, ਦਿਲ ਵਿੱਚ ਦਰਦ ਹੋਣਾ, ਸਰੀਰ ‘ਤੇ ਸੋਜ਼ ਅਤੇ ਜਲਣ ਹੋਣੀ, ਛਾਤੀ ਵਿੱਚ ਦਰਦ ਹੋਣਾ, ਸਰੀਰ ਠੰਢਾ ਮਹਿਸੂਸ ਹੋਣਾ, ਮਸੂੜਿਆਂ ਵਿੱਚੋਂ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,