MSN - Typing
Time left : XX : XX
Punjabi Typing Paragraph
ਹੁਣ ਗੱਲ ਕਰੀਏ ਕਾਰਬੋਹਾਈਡ੍ਰੇਟ ਦੀ, ਜਿਹਨਾਂ ਦਾ ਮੁੱਖ ਕੰਮ ਦਿਮਾਗ਼ ਤੇ ਨਰਵਸ ਸਿਸਟਮ ਤੇ ਮਾਸਪੇਸ਼ੀਆਂ ਨੂੰ ਊਰਜਾ ਮੁਹੱਈਆ ਕਰਨਾ ਹੁੰਦਾ ਹੈ। ਕਾਰਬੋਹਾਈਡ੍ਰੇਟ ਸਧਾਰਨ ਤੇ ਮਿਸ਼ਰਤ ਦੋਨੋਂ ਕਿਸਮ ਦੇ ਹੁੰਦੇ ਹਨ। ਮਿਸ਼ਰਤ ਕਾਰਬੋਹਾਈਡ੍ਰੇਟ ਆਲੂ,
ਚਾਵਲ, ਅਨਾਜ, ਫਲੀਆਂ ਤੇ ਮਟਰਾਂ ‘ਚ ਪਾਏ ਜਾਂਦੇ ਹਨ। ਰੇਸ਼ਿਆਂ ਨਾਲ ਭਰਪੂਰ ਹੋਣ ਕਾਰਨ ਇਹ ਪਾਚਨ ਕਿਰਿਆ ਨੂੰ ਅੱਛੀ ਤਰ੍ਹਾਂ ਬਣਾਈ ਰੱਖਦੇ ਹਨ। ਸਾਧਾਰਣ ਕਾਰਬੋਹਾਈਡ੍ਰੇਟ ਜਲਦੀ ਹੀ ਊਰਜਾ ‘ਚ ਬਦਲ ਨਹੀਂ ਸਕਦੇ, ਉਹ
ਵਸਾ (ਚਰਬੀ) ਦੇ ਰਪੂ ‘ਚ ਜਮ੍ਹਾ ਹੁੰਦੇ ਰਹਿੰਦੇ ਹਨ। ਸਾਧਾਰਣ ਕਾਰਬੋਹਾਈਡ੍ਰੇਟ ਜਲਦੀ ਹੀ ਊਰਜਾ ‘ਚ ਬਦਲ ਨਹੀਂ ਸਕਦੇ, ਉਹ ਵਸਾ (ਚਰਬੀ) ਦੇ ਰੂਪ ‘ਚ ਪ੍ਰੋਟੀਨ ਦੀ ਘਾਟ ਪੈਦਾ ਹੋ ਜਾਂਦੀ ਹੈ ਅਤੇ ਜੋ
ਪ੍ਰੋਟੀਨ ਸਾਡੀਆਂ ਮਾਸਪੇਸ਼ੀਆਂ ਦੀ ਮੁਰੰਮਤ ਤੇ ਰੱਖ-ਰਖਾਅ ‘ਤੇ ਖ਼ਰਚ ਹੋਣਾ ਚਾਹੀਦਾ ਹੈ, ਉਹ ਹੋਰਨਾਂ ਕੰਮਾਂ ਲਈ ਖ਼ਰਚ ਹੋਣ ਲਗਦਾ ਹੈ। ਤੀਜਾ ਮਹੱਤਵਪੂਰਨ ਤੱਤ ਹੈ ਵਸਾ ਜਾਂ ਚਰਬੀ। ਤਾਕਤ ਦੇ ਇਸ ਸ੍ਰੋਤ ‘ਚ ਘੁਲਣਸ਼ੀਲ
ਵਿਟਾਮਿਨਾਂ ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ। ਭੋਜਨ ਦਾ ਸੁਆਦ ਤੇ ਖੁਸ਼ਬੋ ਇਸ ‘ਚ ਮਿਲ ਜਾਂਦੇ ਹਨ, ਇਹ ਸਰੀਰਕ ਤਾਪਮਾਨ ਨੂੰ ਬਣਾਈ ਰੱਖਣ ‘ਚ ਸਹਾਇਕ ਹੁੰਦੀ ਹੈ। ਇਸ ਤਰ੍ਹਾਂ ਸਰੀਰਕ ਸਹਿਤ ‘ਚ ਵਸਾ
(ਚਰਬੀ) ਦੇ ਮਹੱਤਵ ਨੂੰ ਸਮਝਿਆ ਜਾ ਸਕਦਾ ਹੈ। ਵਸਾ ਦੀ ਮਾਤਰਾ ਜਿਨ੍ਹਾਂ ਪਦਾਰਥਾਂ ‘ਚ ਵੱਧ ਪਾਈ ਜਾਂਦੀ ਹੈ ਉਹ ਹਨ, ਮਲਾਈ ਵਾਲਾ ਦੁੱਧ ਤੇ ਇਸ ਤੋਂ ਬਣੇ ਪਦਾਰਥ ਜਿਵੇਂ, ਮੇਵੇ, ਵਨਸਪਤੀ ਤੇਲ, ਮਾਸ,
ਮੱਛੀ ਤੇ ਆਂਡੇ। ਅਨਸੇਚੂਰੇਟਿਡ ਚਰਬੀ ਨੁਕਸਾਨ ਪਹੁੰਚਾ ਸਕਦੀ ਹੈ ਕਿਉਂਕਿ ਉਹ ਖ਼ੂਨ ‘ਚ ਕਲੈਸਟ੍ਰੋਲ ਨੂੰ ਵਧਾਉਂਦੀ ਹੈ। ਹੁਣ ਗੱਲ ਕਰੇ ਵਿਟਾਮਿਨ ਦੀ, ਸਰੀਰ ਲਈ ਜ਼ਰੂਰੀ ਵਿਟਾਮਿਨ ਅਜਿਹੇ ਤੱਤ ਹਨ ਜਿਹਨਾਂ ਨੂੰ ਸਰੀਰਕ ਪੌਸ਼ਿਕ
ਤੱਤਾਂ ਦੇ ਮਾਧਿਅਮ ਰਾਹੀਂ ਹੀ ਹਾਸਲ ਕੀਤਾ ਜਾ ਸਕਦਾ ਹੈ। ਭੋਜਨ ‘ਚ ਮੌਜੂਦ ਚਰਬੀ ਤੇ ਕਾਰਬੋਹਾਈਡ੍ਰੇਟਸ ਨੂੰ ਊਰਜਾ ‘ਚ ਬਦਲਣ ਦਾ ਅਹਿੰਮ ਕੰਮ ਵਿਟਾਮਿਨਸ ਹੀ ਕਰਦੇ ਹਨ। ਹੱਡੀਆਂ ਤੇ ਪੱਠਿਆਂ ਨੂੰ ਬਣਾਉਣ, ਉਹਨਾਂ
ਦੀ ਮੁਰੰਮਤ ਕਰਨ ਤੇ ਉਨ੍ਹਾਂ ਦਾ ਵਿਕਾਸ ਕਰਨ ‘ਚ ਵਿਟਾਮਿਨਸ ਦੀ ਕਾਫੀ ਭੂਮਿਕ ਹੁੰਦੀ ਹੈ। ਵਿਟਾਮਿਨਸ ਦੋ ਕਿਸਮਾਂ ਦੇ ਹੁੰਦੇ ਹਨ- ਇੱਕ ਉਹ ਜੋ ਚਰਬੀ ‘ਚ ਘੁਲ ਜਾਂਦੇ ਹਨ, ਜਿਵੇਂ ‘ਏ. ਡੀ. ਈ.
ਅਤੇ ਕੇ।’ ਸਰੀਰ ਇਹਨਾਂ ਵਿਟਾਮਿਨਾਂ ਨੂੰ ਕੁਝ ਸਮੇਂ ਲਈ ਜਮਾਂ ਕਰ ਲੈਂਦਾ ਹੈ। ਦੂਜੀ ਕਿਸਮ ਦੇ ਵਿਟਾਮਿਨਸ ਉਹ ਹਨ ਜੋ ਪਾਣੀ ‘ਚ ਘੁਲਣਸ਼ੀਲ ਹੁੰਦੇ ਹਨ ਜਿਵੇਂ ਬੀ-ਕੰਮਪਲੈਕਸ ਅਤੇ ਸੀ। ਇਹਨਾਂ ਨੂੰ ਨਿੱਤ ਲੈਣਾ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,