Time left : XX : XX
Punjabi Typing Paragraph
ਸਾਡੀ ਸਿਹਤ, ਸਰੀਰਕ ਦਿੱਖ, ਕਾਰਗੁਜ਼ਾਰੀ ਤੇ ਸਾਡੀਆਂ ਭਾਵਨਾਵਾਂ ਦਾ ਨਿਰਧਾਰਨ ਉਹਨਾਂ ਤੱਤਾਂ ਤੋਂ ਹੁੰਦਾ ਹੈ, ਜਿਹਨਾਂ ਨੂੰ ਅਸੀਂ ਭੋਜਨ ਰਾਹੀਂ ਗ੍ਰਹਿਣ ਕਰਦੇ ਹਾਂ। ਆਮ ਪ੍ਰਚਲਤ ਕਹਾਵਤ ਹੈ- ‘ਜੈਸਾ ਅੰਨ, ਵੈਸਾ ਮਨ।’ ਇਸ ਦੀ
ਪੁਸ਼ਟੀ ਡੇਵਿਡ ਨੇ ਆਪਣੀ ਕਿਤਾਬ ‘ਲੈਟਸ ਈਟ ਰਾਈਟ ਟੂ ਕੀਪ ਫਿੱਟ’ ਵਿਚ ਕੀਤੀ ਹੈ। ਅਸੀਂ ਖੁਸ਼ ਰਹਿੰਦੇ ਹਾਂ ਜਾਂ ਉਦਾਸ ਜਾਂ ਸਦਾ ਹੀ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦੇ ਹਾਂ। ਅਸੀਂ ਸਰੀਰਕ, ਮਾਨਸਿਕ
ਤੌਰ ਤੇ ਨੌਜਵਾਨ ਹਾਂ ਜਾਂ ਥੱਕੇ ਹਾਰੇ ਬੁੱਢੇ ਮਨੁੱਖ। ਸਾਡੀ ਸੋਚ ਸਥਿਰ ਹੈ ਜਾਂ ਡਾਵਾਂ ਡੋਲ। ਅਸੀਂ ਸਮਾਜਕ ਜਾਂ ਆਰਥਕ ਤੌਰ ‘ਤੇ ਉੱਨਤੀ ਦੀ ਇੱਛਾ ਰੱਖਦੇ ਹਾਂ ਜਾਂ ਗਰੀਬੀ ‘ਚ ਹੀ ਗੁਜ਼ਾਰਾ ਕਰਨਾ
ਚਾਹੁੰਦੇ ਹਾਂ। ਇਹ ਸਭ ਸਾਡੀ ਖਾਧੀ ਖੁਰਾਕ ‘ਤੇ ਨਿਰਭਰ ਕਰਦਾ ਹੈ। ਪੌਸ਼ਟਿਕ ਭੋਜਨ ਤੇ ਖਾਣ ਦੀਆਂ ਸਿਹਤਮੰਦ ਆਦਤਾਂ ਨਾ ਸਿਰਫ਼ ਸਾਨੂੰ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਮੁਹੱਈਆ ਕਰਦੀਆਂ ਹਨ, ਬਲਕਿ ਸਾਡੀ ਸੋਚ
ਨੂੰ ਪ੍ਰਗਤੀਸ਼ੀਲਤਾ ਦੀ ਰਾਹ ‘ਤੇ ਲੈ ਜਾਣ ‘ਚ ਵੀ ਅਹਿਮ ਯੋਗਦਾਨ ਪਾਉਂਦੀਆਂ ਹਨ। ਭੋਜਨ ਤੋਂ ਹਾਸਲ ਹੋਣ ਵਾਲੇ ਪੌਸ਼ਟਿਕ ਤੱਤ ਸਰੀਰ ਦੇ ਸਮੁੱਚੇ ਅੰਗਾਂ ਤੇ ਪੱਠਿਆਂ ਨੂੰ ਸਿਹਤਮੰਦ ਬਣਾਉਂਦੇ ਹਨ। ਉਹਨਾਂ ਨਾਲ ਸਾਡੀ
ਸਮਰੱਥਾ ਵਧਦੀ ਹੈ ਤੇ ਮਾੜੀਆਂ ਹਾਲਤਾਂ ‘ਚ ਵੀ ਤਨ ਤੇ ਮਨ ਦੋਨੋਂ ਸਿਹਤਮੰਦ ਤੇ ਰਿਸ਼ਟ-ਪੁਸ਼ਟ ਰਹਿੰਦੇ ਹਨ। ਘਟੀਆ ਖਾਣਾ ਤੇ ਮਾੜੀਆਂ ਆਦਤਾਂ ਸਰੀਰਕ ਰੋਗ ਨੂੰ ਸੱਦਾ ਦੇਣ ਲਗਦੀਆਂ ਹਨ। ਅਜਿਹੀ ਹਾਲਤ ‘ਚ ਬੰਦਾ
ਸਰੀਰਕ ਤੇ ਮਾਨਸਕ ਤੌਰ ‘ਤੇ ਕਮਜ਼ੋਰ ਹੁੰਦਾ ਜਾਂਦਾ ਹੈ। ਸੰਤੁਲਿਤ ਭੋਜਨ ਦੀ ਕਮੀ ਕਾਰਣ ਵਿਅਕਤੀ ਤਣਾਅ ਯੁਕਤ ਤੇ ਚਿੜਚਿੜਾ ਹੋ ਜਾਂਦਾ ਹੈ ਅਤੇ ਛੋਟੀਆਂ ਛੋਟੀਆਂ ਗੱਲਾਂ ‘ਤੇ ਘਬਰਾਉਣ ਲਗਦਾ ਹੈ। ਉਹ ਤਣਾਅਗ੍ਰਸਤ ਹੋ
ਜਾਂਦਾ ਹੈ। ਤਣਾਅ ਭੁੱਖ ਤੇ ਨੀਂਦ ਦੋਹਾਂ ‘ਤੇ ਅਸਰ ਪਾਉਂਦਾ ਹੈ। ਇਹ ਜਾਣਨਾ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਕਿ ਸਾਡੇ ਭੋਜਨ ‘ਚ ਕਿਹੜੇ ਕਿਹੜੇ ਤੱਤ ਮਹੱਤਵਪੂਰਨ ਹਨ, ਉਹ ਕੀ ਕਰਦੇ ਹਨ ਤੇ ਕਿਹੜੇ
ਕਿਹੜੇ ਪਦਾਰਥਾਂ ‘ਚ ਪਾਏ ਜਾਂਦੇ ਹਨ। ਇਸ ਲੜੀ ‘ਚ ਸਭ ਤੋਂ ਪਹਿਲਾਂ ਨੰਬਰ ਆਉਂਦਾ ਹੈ ਪ੍ਰੋਟੀਨ ਦਾ। ਪ੍ਰੋਟੀਨ ਨਾਲ ਸਰੀਰ ਨੂੰ ਏਮੀਨੋਏਸਡ ਮਿਲਦਾ ਹੈ ਜਿਸ ਨਾਲ ਟਿਸ਼ੂ ਤੇ ਪੱਠੇ ਤਾਕਤਵਰ ਬਣਦੇ ਹਨ। ਸਰੀਰ
‘ਚ ਇਨਫੈਕਸ਼ਨ ਫੈਲਾਉਣ ਵਾਲੇ ਰੋਗਾਣਊਆਂ ਨਾਲ ਲੜਨ ਲਈ ਪ੍ਰਤੀਰੋਧਕ ਤੱਤ ਵੀ ਪ੍ਰੋਟੀਨ ਤੋਂ ਹੀ ਬਣਦੇ ਹਨ। ਹਾਰਮੋਨ ਦੇ ਨਿਰਮਾਣ ‘ਚ ਅਤੇ ਸਰੀਰ ‘ਚ ਹੋਣ ਵਾਲੀਆਂ ਅਨੇਕਾਂ ਰਸਾਇਣਕ ਤਬਦੀਲੀਆਂ ‘ਚ ਸਹਿਯੋਗ ਦੇਣ ਦਾ ਕੰਮ

Keep Num Lock On Other wise num-pad will act as arrow key.