MSN - Typing
Time left : XX : XX
Punjabi Typing Paragraph
ਇੱਕ ਵਾਰ ਦੀ ਗੱਲ ਹੈ। ਇੱਕ ਕਿਸਾਨ ਸੀ। ਉਹ ਆਪਣੇ ਖੇਤਾਂ ਵਿੱਚ ਕੰਮ ਕਰਕੇ ਵਾਪਸ ਮੁੜ ਰਿਹਾ ਸੀ। ਰਾਹ ਵਿੱਚ ਹੀ ਇੱਕ ਹਲਵਾਈ ਦੀ ਦੁਕਾਨ ਸੀ। ਉਸ ਦਿਨ ਕਿਸਾਨ ਨੇ ਕੁੱਝ ਜ਼ਿਆਦਾ ਕੰਮ
ਕਰ ਲਿਆ ਅਤੇ ਉਸ ਨੂੰ ਭੁੱਖ ਵੀ ਲੱਗ ਰਹੀ ਸੀ। ਸੋ ਜਦੋਂ ਉਹ ਹਲਵਾਈ ਦੀ ਦੁਕਾਨ ਕੋਲੋਂ ਲੰਘਿਆ ਤਾਂ ਉਸ ਨੂੰ ਮਠਿਆਈਆਂ ਦੀ ਖੁਸ਼ਬੂ ਆਉਣ ਲੱਗੀ। ਉਹ ਉਥੇ ਖੁਦ ਨੂੰ ਰੋਕੇ ਬਿਨਾਂ ਨਾ
ਰਹਿ ਸਕਿਆ। ਉਸ ਕੋਲ ਜ਼ਿਆਦਾ ਪੈਸੇ ਨਹੀਂ ਸਨ। ਸੋ ਉਹ ਮਠਿਆਈ ਖਰੀਦ ਨਹੀਂ ਸਕਦਾ ਸੀ। ਉਹ ਮਠਿਆਈਆਂ ਦੀ ਖੁਸ਼ਬੂ ਦਾ ਆਨੰਦ ਲੈਣ ਲੱਗਾ। ਜਦੋਂ ਮਠਿਆਈ ਵਾਲੇ ਨੇ ਕਿਸਾਨ ਨੂੰ ਮਜ਼ੇ ਨਾਲ ਉਸ ਦੀ
ਦੁਕਾਨ ਦੀਆਂ ਮਠਿਆਈਆਂ ਦੀ ਖੁਸ਼ਬੂ ਦਾ ਆਨੰਦ ਲੈਂਦੇ ਦੇਖਿਆ ਤਾਂ ਕਿਸਾਨ ਦੀ ਖੁਸ਼ੀ ਬਰਦਾਸ਼ਤ ਨਾ ਕਰ ਸਕਿਆ। ਉਹ ਕਿਸਾਨ ਕੋਲ ਗਿਆ ਤੇ ਬੋਲਿਆ, ‘ਪੈਸੇ ਕੱਢ।’ ਕਿਸਾਨ ਹੈਰਾਨ ਹੋਇਆ ਤੇ ਬੋਲਿਆ ਕਿ ਮੈਂ ਤਾਂ
ਮਠਿਆਈ ਖਰੀਦੀ ਹੀ ਨਹੀਂ ਤੇ ਨਾ ਹੀ ਚੱਖ ਕੇ ਦੇਖੀ ਹੈ, ਫੇਰ ਪੈਸੇ ਕਿਹੜੀ ਗੱਲ ਦੇ?’ ਹਲਵਾਈ ਬੋਲਿਆ, ‘ਮਠਿਆਈ ਦੀ ਖੁਸ਼ਬੂ ਲੈਣਾ ਮਠਿਆਈ ਖਾਣ ਬਰਾਬਰ ਹੀ ਹੈ ਤੇ ਤੈਨੂੰ ਪੈਸੇ ਦੇਣੇ ਹੀ ਪੈਣਗੇ।’
ਕਿਸਾਨ ਪਹਿਲਾਂ ਥੋੜ੍ਹਾ ਘਬਰਾਇਆ ਪਰ ਫਿਰ ਥੋੜ੍ਹੀ ਸੂਝ-ਬੂਝ ਦਿਖਾਉਂਦਿਆਂ ਉਸ ਨੇ ਆਪਣੀ ਜੇਬ ਵਿਚੋਂ ਕੁੱਝ ਸਿੱਕੇ ਕੱਢੇ ਅਤੇ ਉਨ੍ਹਾਂ ਨੂੰ ਦੋਹਾਂ ਹੱਥਾਂ ਵਿੱਚ ਫੜ ਕੇ ਖੜਕਾਉਣ ਲੱਗ ਗਿਆ। ਸਿੱਕੇ ਖੜਕਾਉਣ ਮਗਰੋਂ ਉਹ ਆਪਣੇ
ਰਾਹ ਪੈਣ ਲੱਗਾ। ਹਲਵਾਈ ਬੋਲਿਆ, ‘ਮੇਰੇ ਪੈਸੇ ਦੇ।’ ਕਿਸਾਨ ਨੇ ਕਿਹਾ, ‘ਜਿਵੇਂ ਮਠਿਆਈ ਦੀ ਖੁਸ਼ਬੂ ਦਾ ਆਨੰਦ ਲੈਣਾ ਮਠਿਆਈ ਖਾਣ ਬਰਾਬਰ ਹੈ, ਉਵੇਂ ਹੀ ਸਿੱਕਿਆਂ ਦੀ ਖਣਕ ਸੁਣਨਾ ਵੀ ਸਿੱਕੇ ਲੈਣ ਦੇ ਬਰਾਬਰ
ਹੀ ਹੈ।’ ਸੋ ਦੋਸਤੋ, ਕਈ ਵਾਰ ਤੁਹਾਨੂੰ ਜੀਵਨ ਵਿੱਚ ਅਜਿਹੇ ਹਲਵਾਈ ਵਰਗੇ ਲੋਕ ਵੀ ਮਿਲ ਜਾਂਦੇ ਹਨ। ਸੋ ਘਬਰਾਉਣਾ ਨਹੀਂ ਚਾਹੀਦਾ। ਸੂਝ-ਬੂਝ ਨਾਲ ਉਨ੍ਹਾਂ ਨੂੰ ਜਵਾਬ ਦਿਓ। ਜਿਵੇਂ ਕਿਸਾਨ ਨੇ ਸਮੱਸਿਆ ਦਾ ਹੱਲ
ਕੱਢਿਆ, ਤੁਸੀਂ ਵੀ ਕੱਢ ਲਵੋਗੇ। ਇਸ ਕਹਾਣੀ ਦਾ ਨਾਮ ਹੈ ਕਿਸਾਨ ਦਾ ਕਮਾਲ ਇਹ ਕਹਾਣੀ ਨਵਾਂ ਜ਼ਮਾਨਾ ਅਖ਼ਬਾਰ ਵਿੱਚ ਛੱਪੀ ਮੈਂਨੂੰ ਬਹੁਤ ਵੱਧੀਆਂ ਲੱਗੀ ਇਸ ਲਈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਜੇਕਰ ਤੁਹਾਡੇ
ਕੋਲ ਵੀ ਇਵੇਂ ਦੀਆਂ ਵਧੀਆਂ ਕਹਾਣੀਆਂ ਹਨ ਤਾਂ ਸਾਡੇ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੇ ਇਸ ਪੋਰਟਲ ਤੇ ਅਪਲੋਡ ਕਰਕੇ ਵੱਧ ਤੋਂ ਵੱਧ ਲੋਕਾਂ ਨਾਲ ਸਾਂਝੀਆਂ ਕੀਤੀਆਂ ਜਾ ਸਕਣ।
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,