MSN - Typing
Time left : XX : XX
Punjabi Typing Paragraph
ਮਿੱਥੇ ਦਿਨ ਬੜੀ ਜੰਮ ਕੇ ਲੜਾਈ ਹੋਈ. ਮਰਿਆ ਤਾਂ ਕੋਈ ਨਹੀਂ, ਪਰ ਜ਼ਖਮੀ ਬੜੇ ਹੋਏ। ਬਾਰਾਂ ਬੋਰ ਦੇ ਸ਼ਰੇ ਲੱਗਣ ਕਰ ਕੇ ਸ਼ੂਲੇ ਦੀ ਖੱਬੀ ਅੱਖ ਹਮੇਸ਼ਾ ਲਈ ਜਾਂਦੀ ਰਹੀ। ਪਿੰਡ ਵਾਲਿਆਂ ਨੇ
ਬੜੀ ਮੁਸ਼ਕਲ ਨਾਲ ਗੋਲੀਬਾਰੀ ਬੰਦ ਕਰਾਈ। ਦੋਹਾਂ ਧਿਰਾਂ ਨੇ ਆਪੋ-ਆਪਣੇ ਬੰਦੇ ਸਾਂਭ ਲਏ, ਕੋਈ ਵੀ ਥਾਣੇ ਰਿਪੋਰਟ ਲਿਖਾਉਣ ਨਾ ਗਿਆ। ਜਦੋਂ ਸੰਬੰਧਤ ਥਾਣੇ ਵਿੱਚ ਮੁਖਬਰਾਂ ਨੇ ਬਲੈਕੀਆਂ ਦੀ ਜੰਗ ਬਾਰੇ ਖ਼ਬਰ ਪਹੁੰਚਾਈ ਤਾਂ
ਪੁਲਸ ਦੀਆਂ ਵਰਾਛਾਂ ਖਿੜ ਗਈਆਂ। ਚੌਕੀਦਾਰ ਰਾਹੀਂ ਪਿੰਡ ਸੁਨੇਹਾ ਭੇਜਿਆ ਗਿਆ ਕਿ ਕੱਲ੍ਹ ਨੂੰ ਐੱਸ ਐੱਚ ਓ ਸਾਹਿਬ ਮੌਕਾ ਵੇਖਣ ਆਉਗੇ । ਅਗਲੇ ਦਿਨ ਸਵੇਰੇ ਹੀ ਥਾਣਾ ਮੁਖੀ ਠਾਠਾ ਬੰਨ੍ਹ ਕੇ ਨੌਸ਼ਹਿਰੇ ਪਹੁੰਚ
ਗਿਆ। ਪਹਿਲਾਂ ਉਹ ਹਰੀ ਸਿੰਘ ਨੇ ਸਰਦਾਰੀ ਆਕੜ ਵਿੱਚ ਪੁਲਸ ਨੂੰ ਕੋਈ ਬਹੁਤਾ ਮਹੱਤਵ ਨਾ ਦਿੱਤਾ। ਫਿਰ ਪੁਲਸ ਸ਼ੂਲੇ ਦੇ ਘਰ ਪਹੁੰਚੇ ਗਈ। ਸ਼ੂਲੇ ਨੇ ਜ਼ਖਮੀ ਹੋਣ ਦੇ ਬਾਵਜੂਦ ਪੁਲਸ ਦੀ ਰੱਜ ਕੇ
ਸੇਵਾ ਕੀਤੀ। ਚਾਹ-ਪਾਣੀ ਪਿਆ ਕੇ ਪੁਲਸ ਪਾਰਟੀ ਦੀਆਂ ਜੇਬਾਂ ਰੈਂਕ ਮੁਤਾਬਕ ਗਰਮ ਕਰ ਦਿੱਤੀਆਂ। ਲੜਾਈ ਦਾ ਮੌਕਾ ਵੇਖ ਕੇ ਪੁਲਸ ਪਾਰਟੀ ਸੱਥ ਵਿੱਚ ਆ ਬੈਠੀ। ਰਿਪੋਰਟ ਤਾਂ ਕਿਸੇ ਨੇ ਲਿਖਾਈ ਨਹੀਂ ਸੀ, ਪਰਚਾ
ਕੀ ਦਰਜ ਹੋਣਾ ਸੀ। ਵੈਸੇ ਵੀ ਪੁਲਸ ਜਿਹੜੇ ਕੰਮ ਆਈ ਸੀ, ਉਹ ਸ਼ੂਲੇ ਨੇ ਕਰ ਹੀ ਦਿੱਤਾ ਸੀ, ਪਰ ਐੱਸ ਐੱਚ ਓ ਹਰੀ ਸਿੰਘ ਵੱਲੋਂ ਦਿਖਾਈ ਗਈ ਖਸ਼ਕੀ ਕਾਰਨ ਖਿਝਿਆ ਬੈਠਾ ਸੀ। ਸੱਥ
ਵਿੱਚ ਸਾਰਾ ਪਿੰਡ ਜੁੜਿਆ ਖੜਾ ਸੀ। ਹਰੀ ਸਿੰਘ ਤੇ ਸ਼ੂਲਾ ਵੀ ਆਣ ਪਹੁੰਚੇ। ਹਾਲਾਂਕਿ ਥਾਣਾ ਮੁਖੀ ਦੋਵਾਂ ਨੂੰ ਹੀ ਚੰਗੀ ਤਰ੍ਹਾਂ ਜਾਣਦਾ ਸੀ, ਪਰ ਫਿਰ ਵੀ ਫਾਰਮੈਲਟੀ ਖ਼ਾਤਰ ਸਰਪੰਚ ਦੋਵਾਂ ਦੀ ਇੰਟਰੋਡਕਸ਼ਨ ਦੇਣ
ਲੱਗਾ, ‘ਠਾਣੇਦਾਰ ਸਾਹਿਬ, ਇਹ ਨੇ ਸਾਡੇ ਪਿੰਡੇ ਦੇ ਜੱਦੀ-ਪੁਸ਼ਤੀ ਸਰਦਾਰ ਹਰੀ ਸਿੰਘ ਜੀ, ਤੇ ਆਹ ਹੈ ਸਾਡੇ ਪਿੰਡ ਦੇ ਮਹਿਰਿਆਂ ਦਾ ਮੁੰਡਾ ਸ਼ੂਲਾ।‘ ਐੱਸ ਐੱਚ ਓ ਨੂੰ ਬਦਲਾ ਲੈਣ ਦਾ ਮੌਕਾ ਮਿਲ ਗਿਆ।
ਉਹ ਇੱਕਦਮ ਕੁਰਸੀ ‘ਤੇ ਸਿੱਧਾ ਹੋ ਕੇ ਬੈਠਦਾ ਹੋਇਆ ਹੋਲਿਆ, ‘ਬੱਸ ਸਰਪੰਚਾ ਬੱਸ, ਹਰੀ ਸਿੰਘ ਕਾਹਦਾ ਸਰਦਾਰ ਐ, ਜਿਸ ਨੇ ਘਰ ਗਿਆਂ ਨੂੰ ਸਾਨੂੰ ਚਾਹ ਵੀ ਨਹੀਂ ਪੁੱਛੀ। ਸਾਡੇ ਭਾਅ ਦਾ ਤਾਂ ਅਸਲੀ
ਸਰਦਾਰ ਆ ਸ਼ੂਲਾ, ਜਿਸ ਨੇ ਸਾਡੀ ਰੱਬ ਜਿਨੀ ਸੇਵਾ ਕੀਤੀ ਐ। ਨਾਲੇ ਇਸ ਦਾ ਨਾਂਅ ਇੱਜ਼ਤ ਨਾਲ ਸਰਦੂਲ ਸਿੰਘ ਲਿਆ ਕਰ।‘ ਇਹ ਸੁਣ ਕੇ ਹਰੀ ਸਿੰਘ ਦੇ ਸਿਰ ‘ਚ ਸੌ ਘੜਾ ਪਾਣੀ ਪੈ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,