MSN - Typing
Time left : XX : XX
Punjabi Typing Paragraph
ਦੋ-ਤਿੰਨ ਵਾਰ ਪਾਕਿਸਤਾਨੀਆਂ ਨੂੰ ਬਲੈਕੀਆਂ ਦੀ ਪੰਚਾਇਤ ਇਕੱਠੀ ਕਰ ਕੇ ਉਸ ਕੋਲੋਂ ਮਾਲ ਦੇ ਕੈਸੇ ਕਢਾਉਣੇ ਪਏ ਸਨ। ਬਲੈਕ ਦਾ ਤਾਂ ਸਾਰਾ ਧੰਦਾ ਹੀ ਜ਼ੁਬਾਨ ਦੇ ਸਿਰ ‘ਤੇ ਚੱਲਦਾ ਹੈ। ਜੇ ਕਿਸੇ ਦਾ
ਵਿਹਾਰ ਇੱਕ ਵਾਰ ਖ਼ਰਾਬ ਹੋ ਜਾਵੇ, ਉਸ ਨੂੰ ਕੋਈ ਦੁੱਕੀ ਦਾ ਸਾਮਾਨ ਨਹੀਂ ਦੇਂਦਾ। ਵਿਹਾਰ ਦਾ ਵਧੀਆ ਹੋਣ ਕਰਕੇ ਪਾਕਿਸਤਾਨੀਆਂ ਦੇ ਲਿੰਕ ਹੌਲੀ ਹੌਲੀ ਸ਼ੂਲੇ ਨਾਲ ਵਧਦੇ ਗਏ ਤੇ ਉਹ ਹਰੀ ਸਿੰਘ ਤੋਂ
ਓਹਲੇ-ਛੱਪੇ ਸ਼ੂਲੇ ਨੂੰ ਵੀ ਮਾਲ ਦੇਣ ਲੱਗ ਪਏ। ਹੌਲੀ-ਹੌਲੀ ਸ਼ੂਲਾ ਆਪਣਾ ਧੰਦਾ ਆਜ਼ਾਦ ਤੌਰ ‘ਤੇ ਕਰਨ ਲੱਗ ਪਿਆ। ਇਸ ਕਾਰਨ ਹਰੀ ਸਿੰਘ ਤੇ ਸ਼ੂਲੇ ਵਿੱਚ ਫਿੱਕ ਪੈਣ ਲੱਗੀ, ਜੋ ਦੁਸ਼ਮਣੀ ਦਾ ਰੂਪ ਧਾਰਰ
ਕਰ ਗਈ। ਹਰੀ ਸਿੰਘ ਵਾਸਤੇ ਇਹ ਗੱਲ ਹਜ਼ਮ ਕਰਨੀ ਬੜੀ ਔਖੀ ਸੀ ਕਿ ਕੱਲ੍ਹ ਤੱਕ ਉਸ ਦੇ ਘਰ ਭਾਂਡੇ ਮਾਂਜਣ ਵਾਲਾ ਝਿਊਰਾਂ ਦਾ ਮੁੰਡਾਂ ਚਿੱਟੇ ਕੱਪੜੇ ਪਹਿਨ ਕੇ ਉਸ ਦੇ ਬਰਾਬਰ ਬੈਠਣ ਲੱਗ
ਜਾਵੇ। ਆਪਣੀ ਜ਼ੁਬਾਨ ਦੇ ਸਿਰ ‘ਤੇ ਸ਼ੂਲੇ ਨੇ ਆਪਣਾ ਧੰਦਾ ਬਹੁਤ ਤੇਜ਼ੀ ਨਾਲ ਵਧਾਇਆ ਤੇ ਸਮੱਗਲਿੰਗ ਦੇ ਖੇਤਰ ਵਿੱਚ ਇੱਕ ਤੁਫ਼ਨ ਵਾਂਗ ਉੱਠਿਆ। ਦਿਨਾਂ ਵਿੱਚ ਹੀ ਉਸ ਦੀ ਗਿਣਤੀ ਚੋਟੀ ਦੇ ਬਲੈਕੀਆਂ ਵਿੱਚ
ਹੋਣ ਲੱਗ ਵਈ ਤੇ ਉਹ ਸ਼ੂਲਾ ਮਹਿਰਾ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ। ਉਸ ਨੇ 25-30 ਕਿਲੇ ਜ਼ਮੀਨ ਵੀ ਖ਼ਰੀਦ ਲਈ। ਉਸ ਵਿੱਚ ਇੱਕ ਹੋਰ ਗੁਣ ਸੀ ਕਿ ਉਹ ਪੈਸਾ ਖ਼ਰਚਣ ਲੱਗਾ ਅੱਗਾ-ਪਿੱਛਾ
ਨਹੀਂ ਸੀ ਵੇਖਦਾ। ਉਹ ਕਨੂੰਨ ਅਤੇ ਬਾਰਡਰ ਦ ਰਖਵਾਲਿਆਂ ਨੂੰ ਬਾਕੀ ਬਲੈਕੀਆਂ ਤੋਂ ਵੱਧ ਤੇ ਐਨ ਟਾਈਮ ‘ਤੇ ਮਹੀਨਾ ਭਰਦਾ ਸੀ। ਸਿਪਾਹੀ ਤੋਂ ਲੈ ਕੇ ਅਫਸਰ ਤੱਕ ਉਸ ਨੇ ਕਰਦੇ ਕਿਸੇ ਨੂੰ ਪੈਸੇ
ਤੋਂ ਨਾਂਹ ਨਹੀਂ ਸੀ ਕੀਤ। ਉਹਨਾਂ ਹੀ ਦਿਨਾਂ ਵਿੱਚ ਲਾਹੌਰ ਦੇ ਮਸ਼ਹੂਰ ਬਲੈਕੀਏ ਨਿਜ਼ਾਮ ਭਸੀਨਏਂ ਦੇ ਮੁੰਡੇ ਦਾ ਵਿਆਹ ਸੀ। ਉਥੇ ਬਾਕੀ ਬਲੈਕੀਆਂ ਦੇ ਨਾਲ-ਨਾਲ ਹਰੀ ਸਿੰਘ ਤੇ ਸ਼ੂਲਾ ਵੀ ਸੱਦੇ ਗਏ। ਜਦੋਂ
ਮੁਜਰਾ ਸ਼ੁਰੂ ਹੋਇਆ ਤਾਂ ਸ਼ੂਲਾ ਜਾਣ ਬੁੱਝ ਕੇ ਹਰੀਸ ਘ ਦੇ ਸਾਹਮਣੇ ਬੈਠ ਗਿਆ ਤੇ ਦਿਖਾ-ਦਿਖਾ ਕੇ ਉਸ ਤੋਂ ਵੱਧ ਨੋਟ ਨੱਚਣਵਾਲੀ ਤੋਂ ਵਾਰਨ ਲੱਗਾ। ਜੇ ਹਰੀ ਸਿੰਘ 50 ਦੇਵੇ ਤਾਂ ਉਹ 100
ਦੇਵੇ। ਧਰਤੀ ‘ਤੇ ਨੋਟਾਂ ਦਾ ਢੇਰ ਲੱਗ ਗਿਆ। ਪੈਸੇ ਵਾਰ-ਵਾਰ ਕੇ ਸ਼ੂਲੇ ਨੇ ਹਰੀ ਸਿੰਘ ਦੀਆਂ ਜੇਬਾਂ ਖ਼ਾਲੀ ਕਰਵਾ ਦਿੱਤੀਆਂ। ਨੱਚਣ ਵੀਲ ਵੀ ਨੋਟਾਂ ਦਾ ਮੀਂਹ ਵਰ੍ਹਦਾ ਵੇਖ ਕੇ ਸ਼ੂਲੇ ਦੇ ਆਲੇ-ਦੁਆਲੇ ਹੀ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,