MSN - Typing
Time left : XX : XX
Punjabi Typing Paragraph
ਇਹਨਾਂ ਬਲੈਕੀਆਂ ਦੇ ਵੀ ਕਈ ਧੜੇ ਸਨ। ਧੜੇਬਾਜ਼ੀ ਵਿੱਚ ਲੜਾਈਆਂ ਤੇ ਕਤਲ ਹੋਣੇ ਬੜੀ ਆਮ ਜਿਹੀ ਗੱਲ ਸੀ। ਕਈ ਵਾਰ ਭਾਰੀਤ ਤੇ ਪਾਕਿਸਤਾਨੀ ਬਲੈਕੀਏ ਲਾਲਚ ਵੱਸ ਮਾਲ ਖੋਹਣ ਲਈ ਇੱਕ ਦੂਸਰੇ ਦਾ ਕਤਲ
ਕਰ ਦੇਂਦੇ ਸਨ। ਮਾਨ ਫੜੇ ਜਾਣ ਨੂੰ ਮਾਲ ਢਹਿ ਜਾਣਾ ਕਿਹਾ ਜਾਂਦਾ ਸੀ। ਮਾਲ ਢਹਿ ਜਾਣ ‘ਤੇ ਐੱਫ ਆਈ ਆਰ ਦੀ ਕਾਪੀ ਭਾਰਤ-ਪਾਕਿਸਤਾਨ ਭੇਜਣ ‘ਤੇ ਸਾਰਾ ਪੈਸਾ ਮੁਆਫ ਹੋ ਜਾਂਦਾ ਸੀ। ਸੋਨੇ ਦੇ
ਬਿਸਕੁਟਾਂ ਨੂੰ ਰੈਣੀਆਂ ਕਿਹਾ ਜਾਂਦਾ ਸੀ, ਜੋ 100 ਗਰਾਮ ਦੀ ਇੱਕ ਹੁੰਦੀ ਸੀ। ਖੁੱਲ੍ਹ ਐਨੀ ਸੀ ਕਿ ਜੇ ਕਿਸੇ ਨੂੰ ਹੋਰ ਕੁੱਝ ਨਹੀਂ ਸੀ ਲੱਭਦਾ ਤਾਂ ਦੋ ਝੋਟੇ ਹੀ ਪਾਕਿਸਤਾਨ ਲਿਜਾ ਕੇ
ਕਿੱਲੋ ਅਫੀਮ ਲੈ ਆਉਂਦਾ ਸੀ। ਇਸ ਕੰਮ ਵਿੱਚ ਅਥਾਹ ਪੈਸਾ ਸੀ। ਬਲੈਕੀਏ ਸਿਆਸਤਦਾਨਾਂ ਤੇ ਅਫ਼ਸਰਾਂ ਦੀਆਂ ਅੱਖਾਂ ਦੇ ਤਾਰੇ ਹੁੰਦੇ ਸਨ। ਅੰਮ੍ਰਿਤਸਰ ਦੇ ਥਾਣੇ ਘਰਿੰਡੇ ਬਾਰੇ ਤਾਂ ਕਹਾਵਤ ਮਸ਼ਹੂਰ ਸੀ ਕਿ ਤੂੰ ਕਿਹੜਾ
ਘਰਿੰਡੇ ਲੱਗਾ ਏਂ! ਬਲੈਕੀਏ ਪੈਸਾ ਕਮਾਉਂਦੇ ਵੀ ਬੜਾ ਸਨ ਤੇ ਉਡਉਂਦੇ ਵੀ ਬੜੀ ਸਨ। ਅੱਜ ਉਹਨਾਂ ਪੁਰਾਣੇ ਬਲੈਕੀਆਂ ਵਿੱਚੋਂ ਦੋ-ਚਾਰ ਹੀ ਜਾਇਦਾਦਾੰ ਬਣਾ ਕੇ ਬੈਠੇ ਹਨ, ਨਹੀਂ ਤਾਂ ਬਾਕੀਆਂ ਦੀ ਹਾਲਤ ਇਹ ਹੈ
ਕਿ ਜਿੱਧਰ ਗਈਆਂ ਬੇੜੀਆਂ, ਉਧਰ ਗਏ ਮਲਾਹ! ਕਈ ਕਤਲ ਹੋ ਗਏ, ਕਈ ਜੇਲ੍ਹਾਂ ਵਿੱਚ ਚਲੇ ਗਏ, ਕਈਆਂ ਦੀ ਔਲਾਦ ਨਸ਼ੱਈ ਨਿਕਲ ਆਈ ਤੇ ਕਈ ਸ਼ੋਸ਼ੇਬਾਜ਼ੀ ਵਿੱਚ ਆਮਦਨ ਤੋਂ ਵੱਧ ਖ਼ਰਚੇ ਕਰ-ਕਰ ਕੇ ਨੰਗ
ਹੋ ਗਏ। ਜੱਟਵਾਦ ਦੇ ਡੰਗੇ ਹੋਏ ਸਮੱਗਲਰਾਂ ਦਾ ਆਪਸ ਵਿੱਚ ਬੜਾ ਸੌਂਕਣ-ਸਾੜਾ ਚੱਲਦਾ ਸੀ। ਉਹ ਇੱਕ ਦੂਸਰੇ ਦੀ ਤਰੱਕੀ ਬਰਦਾਸ਼ਤ ਨਹੀਂ ਸਨ ਕਰ ਪਾਉਂਦੇ। ਇਸ ਤਰ੍ਹਾਂ ਦਾ ਇੱਕ ਵਾਕਿਆ ਪਿੰਡ ਨੌਸ਼ਹਿਰਾ ਵਿੱਚ ਹੋਇਆ
ਸੀ। ਉਸ ਪਿੰਡ ਦਾ ਜੱਦੀ-ਪੁਸ਼ਤੀ ਸਰਦਾਰ ਹਰੀ ਸਿੰਘ (ਨਾਂਅ ਬਦਲਿਆ ਹੋਇਆ) ਸੀ, ਜਿਸ ਦਾ ਮੁੱਖ ਧੰਦਾ ਬਲੈਕ ਕਰਨ ਦਾ ਸੀ। ਬਲੈਕੀਆਂ ਦਾ ਬਾਰਡਰ ਤੋਂ ਮਾਲ ਲਿਆਉਣ-ਲਿਜਾਣ ਵਾਲੇ ਨੌਕਰਾਂ ਨੂੰ ਪਾਂਡੀ ਕਿਹਾ ਜਾਂਦਾ। ਕਈ
ਵਾਰ ਪਾਂਡੀ ਫੜੇ ਜਾਂਦੇ ਤੇ ਕਈ ਵਾਰ ਬੀਐੱਸ ਐੱਫ਼ ਦੀ ਗੋਲੀ ਦਾ ਸ਼ਿਕਾਰ ਵੀ ਹੋ ਜਾਂਦੇ ਸਨ। ਵੱਡੇ ਬਲੈਕੀਏ ਕੀ ਵਾਰ ਆਪਣੇ ਪਾਂਡੀ ਨੂੰ ਥੋੜ੍ਹੇ-ਬਹੁਤੇ ਮਾਲ ਸਮੇਤ ਆਪ ਹੀ ਫਰਾ ਦੇਂਦੇ ਸਨ। ਇਸ
ਤਰ੍ਹਾਂ ਸਰਕਾਰ ਦੀਆਂ ਨਜ਼ਰਾਂ ਵਿੱਚ ਪੁਲਸ ਦੀ ਕਾਰਕਰਦਗੀ ਵੀ ਪੈਂਦੀ ਰਹਿੰਦੀ ਸੀ। ਫੜੇ ਜਾਣ ‘ਤੇ ਪਾਂਡੀ ਨੂੰ ਅਲੱਗ ਪੈਸੇ ਮਿਲਦੇ ਸਨ ਤੇ ਉਸ ਦੇ ਘਰ ਦਾ ਖਰਚ ਵੀ ਮਾਲਕ ਹੀ ਦਿੰਦਾ ਸੀ। ਹਰੀ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,