MSN - Typing
Time left : XX : XX
Punjabi Typing Paragraph
ਜੇ ਦਿਲ ਧੜਕਣਾ ਬੰਦ ਕਰ ਦੇਵੇ, ਸਰੀਰ ਆਪਣੇ ਆਪ ਮਰ ਜਾਣਦਾ ਹੈ, ਜੇ ਕਿਡਨੀ ਵਿੱਚ ਨੁਕਸ ਪੈ ਜਾਵੇ ਤਾਂ ਵੀ ਸਰੀਰ ਖ਼ਤਮ ਹੋ ਜਾਂਦਾ ਹੈ। ਇੱਕ ਧਾਰਮਿਕ ਸੰਸਥਾ ਦੇ ਮੁਖੀ ਦੀ ਅਨੈਤਿਕ ਕੰਮ
ਦੀ ਵੀਡੀਓ ਜਨਤਕ ਹੋ ਗਈ ਤਾਂ ਪੁੱਤਰ ਨੇ ਖੁਦਕੁਸ਼ੀ ਕਰ ਲਈ ਸੀ। ਜਿਸ ਮਸਲੇ ਨੇ ਲੇਖ ਲਿਖਣ ਲਈ ਮਜਬੂਰ ਕੀਤਾ, ਉਹ ਪ੍ਰਸਿੱਧ ਲੋਕ ਪੱਖੀ ਨਾਟਕਕਾਰ ਅਜਮੇਰ ਔਲਖ ਦੀ ਬੇਟੀ ਵੱਲੋਂ ਕੀਤੀ ਆਤਮ ਹੱਤਿਆ
ਹੈ। ਇਨ੍ਹਾਂ ਬਹੁਤੇ ਕੇਸਾਂ ਵਿੱਚ ਗ਼ਰੀਬੀ ਕਾਰਨ ਨਹੀਂ ਹੈ। ਇੱਕ ਤਰ੍ਹਾਂ ਨਾਲ ਲੱਗਦੈ ਜਿਵੇਂ ਪੰਜਾਬ ਖੁਦਕੁਸ਼ੀਆਂ ਦੀ ਧਰਤੀ ਬਣ ਗਿਆ ਹੈ। ਬਿਨਾਂ ਸ਼ੱਕ ਪੰਜਾਬ ਦਾ ਵਾਤਾਵਰਣ ਪਲੀਤ ਹੋ ਚੁੱਕਿਆ, ਅਰਥਚਾਰਾ ਨਿੱਘਰ ਗਿਆ ਹੈ,
ਵੱਡੀ ਪੱਧਰ ‘ਤੇ ਬੇਰੁਜ਼ਗਾਰੀ ਹੈ, ਸਵੈਰੁਜ਼ਗਾਰ ਚੱਲ ਨਹੀਂ ਰਿਹਾ। ਇਹ ਬੇਵੱਸੀ, ਬੇਦਿਲੀ ਮੌਸਮ ਵਿੱਚ ਖ਼ੁਦਕੁਸੀਆ ਦਾ ਦਾਇਰਾ ਕਿਸਾਨਾਂ, ਖੇਤ ਮਜ਼ਦੂਰਾਂ ਤੋਂ ਅੱਗੇ ਵਧ ਗਿਆ ਹੈ। ਅੱਗ ਭਾਵੇਂ ਕਿਸੇ ਨੇ ਲਾਈ ਹੋਵੇ, ਕਿਸੇ
ਚੀਜ਼ ਨਾਲ ਲੱਗੀ ਹੋਈ, ਕਿਵੇਂ ਵੀ ਲੱਗੀ ਹੋਵੇ, ਪਰ ਇੱਕ ਵਾਰ ਭੜਕ ਪੈਣ ਤੇਂ ਬਾਅਦ ਸਭ ਕੁਝ ਹੀ ਅੱਗ ਦੀ ਲਪੇਟ ਵਿੱਚ ਆ ਜਾਂਦਾ ਹੈ। ਆਮ ਕਰਕੇ ਰੂੰ, ਲੱਕੜ, ਕਾਗਜ਼, ਪਲਾਸਟਿਕ ਨੂੰ ਅੱਗ
ਲੱਗਦੀ ਹੈ, ਲੋਹਾ, ਇਸ ਨੂੰ ਅੱਗ ਨਹੀਂ ਲੱਗਦੀ, ਪਰ ਜਦ ਇੱਕ ਵਾਰ ਅੱਗ ਲੱਗ ਜਾਵੇ ਤਾਂ ਲੋਹਾ ਪਿਘਲ ਜਾਂਦਾ ਹੈ, ਇੱਟਾਂ ਸੜ ਜਾਂਦੀਆਂ ਨੇ, ਅੱਗ ਲਾਉਣ ਵਾਲੇ ਵੀ ਵਿੱਚੇ ਹੀ ਸੜਦੇ ਹਨ। ਅੱਜ
ਪੰਜਾਬ ਦੀ ਸਥਿਤੀ ਹੈ ਕਿ ਕੋਈ ਵੀ ਵਰਗ ਇਸ ਬੇਵੱਸੀ, ਉਦਾਸੀ ਅਤੇ ਆਤਮ ਹੱਤਿਆ ਤੋਂ ਬਚਿਆ ਨਹੀਂ ਹੈ। ਖੁਦਕੁਸ਼ੀ ਵਿਅਕਤੀਗਤ ਕਾਰਵਾਈ ਜਾਪਦੀ ਹੈ, ਪਰ ਇਹ ਸਮੂਹਿਕ ਅਤੇ ਸਮਾਜਿਕ ਹੁੰਦੀ ਹੈ। ਕੁਝ ਸਮਾਂ ਪਹਿਲਾਂ
ਤੱਕ ਪ੍ਰੇਮ ਦਾ ਸਿਰੇ ਨਾ ਚੜ੍ਹਨਾ ਜਾਂ ਪ੍ਰੇਮ ਵਿੱਚ ਧੋਖਾ ਖਾ ਜਾਣਾ, ਇਮਤਿਹਾਨ ਵਿੱਚੋਂ ਫੇਲ੍ਹ ਹੋ ਜਾਣਾ ਜਾਂ ਹੋਰ ਕਿਸੇ ਕਿਸਮ ਦੀ ਵੱਡੀ ਸਮਾਜਿਕ ਨਮੋਸ਼ੀ ਖੁਦਕੁਸ਼ੀ ਦਾ ਮੁੱਖ ਕਾਰਨ ਸੀ, ਪਰ ਅੱਜ ਇਹ
ਪਤਾ ਹੀ ਨਹੀਂ ਲੱਗ ਰਿਹਾ ਕਿ ਲੋਕ ਖੁਦਕੁਸ਼ੀਆਂ ਕਿਉਂ ਕਰ ਰਹੇ ਹਨ। ਅਸਲ ਵਿੱਚ ਖੁਦਕੁਸ਼ੀਆਂ ਦੇ ਆਥਿਕ ਕਾਰਨ ਵੀ ਹੋਣਗੇ, ਪਰ ਸਭ ਤੋਂ ਵੱਡਾ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਕੋਲ ਕੋਈ ਸੁਪਨਾ,
ਆਸ, ਧਰਵਾਸ ਨਹੀਂ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਲੋਕਾਂ ਕੋਲ ਸੁਪਨਾ ਸੀ, ਜੋ ਅੱਧੀ ਸਦੀ ਵਿੱਚ ਟੁੱਟਦਿਆਂ-ਟੁੱਟਦਿਆਂ ਟੁੱਟ ਗਿਆ। ਲੋਕਾਂ ਨੂੰ ਕਿਸੇ ਵੀ ਸਿਆਸੀ ਪਾਰਟੀ ‘ਤੇ ਭਰੋਸਾ ਹੀ ਨਹੀਂ ਰਿਹਾ। ਕਾਂਗਰਸ ਤੋਂ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,