MSN - Typing
Time left : XX : XX
Punjabi Typing Paragraph
 ਧਾਰਮਿਕ ਵਿਦਵਾਨਾਂ ਦਾ ਕਹਿਣਾ ਹੈ ਅਤੇ ਅਜੋਕਾ ਵਿਗਿਆਨ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਕ ਐਸਾ ਸਮਾਂ ਵੀ ਸੀ ਜਦੋਂ ਇਹ ਸੰਸਾਰ, ਸੂਰਜ, ਚੰਦ, ਤਾਰੇ, ਪਹਾੜ, ਸਮੁੰਦਰ ਅਤੇ ਧਰਤੀ ਤੇ ਵਸਦੇ
ਬੇਅੰਤ ਜੀਵ ਜੰਤੂੰ ਅਤੇ ਇਨਸਾਨ-ਨਰ ਅਤੇ ਨਾਰੀਆਂ ਅਤੇ ਹੋਰ ਸਭ ਕੁਝ ਜੋ ਸਾਡੇ ਖਿਆਲ ਵਿੱਚ ਹੈ, ਕੁਝ ਵੀ ਨਹੀਂ ਸੀ। ਸਾਰੇ ਬ੍ਰਹਿਮੰਡ ਵਿੱਚ ਹਰ ਥਾਂ ਧੁੰਦ, ਸੁੰਨ ਅਤੇ ਸੰਨਾਟੇ ਤੋਂ ਬਿਨਾਂ ਹੋਰ ਕੁਛ
ਵੀ ਨਹੀਂ ਸੀ। ਕੇਵਲ ਪ੍ਰਮਾਤਮਾ ਆਪ ਹੀ ਆਪ ਸੀ। ਜਪੁ ਜੀ ਸਾਹਿਬ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਇਸ ਪਵਿੱਤਰ ਬਾਣੀ ਵਿੱਚ ਲਿਖਿਆ ਹੈ, ‘ਕੀਤਾ ਪਸਾਉ, ਏਕੋ ਕਵਾਉ, ਤਿਸ ਤੇ ਹੋਇ
ਲਖ ਦਰਿਆਓ।‘ ਇਸ ਦਾ ਅਰਥ ਹੈ ਕਿ ਅਚਾਨਕ ਅਤੇ ਇਕਦਮ ਇਕ ਬਹੁਤ ਵੱਡੀ ਧੜਮ ਵਰਗੀ ਆਵਾਜ਼ ਹੋਈ ਅਤੇ ਪ੍ਰਮਾਤਮਾ ਦੇ ਹੁਕਮ ਅਨੁਸਾਰ ਇਹ ਸਾਰਾ ਪਸਾਰਾ, ਜੋ ਸਾਨੂੰ ਨਜ਼ਰ ਆ ਰਿਹਾ ਹੈ, ਇਕ ਦਮ
ਹੋਂਦ ਵਿੱਚ ਆ ਗਿਆ। ਇਸ ਦੇ ਫਲਸਰੂਪ ਅਨੇਕਾਂ ਧਰਤੀਆਂ, ਅਨੇਕਾਂ ਸੂਰਜ, ਚੰਦ ਅਤੇ ਪਹਾੜ, ਜੀਵ ਜੰਤੂ ਅਤੇ ਮਨੁੱਖਤਾ ਹੋਂਦ ਵਿੱਚ ਆਈ। ਜੋ ਧੁੰਦ ਚਾਰੇ ਪਾਸੇ ਫੈਲੀ ਹੋਈ ਸੀ, ਉਹ ਪਾਣੀ ਦੇ ਰੂਪ ਵਿੱਚ
ਬਦਲ ਗਈ, ਜਿਸ ਦੁਆਰਾ ਅਨੇਕਾਂ ਧਰਤੀਆਂ ਉੱਪਰ ਅਨੇਕਾਂ ਦਰਿਆ, ਸਮੁੰਦਰ ਅਤੇ ਪਹਾੜੀ ਝਰਨੇ ਕੁਦਰਤੀ ਤਰੀਕੇ ਨਾਲ ਆਪਣੇ ਵੇਗ ਵਿੱਚ ਵਗ ਤੁਰੇ। ਉਸ ਸਮੇਂ ਤੋਂ ਹੁਣ ਤੱਕ ਜੀਵ, ਜੰਤੂਆਂ, ਪਸ਼ੂ, ਪੰਛੀਆਂ ਦਾ ਰਹਿਣਾ-ਸਹਿਣਾ ਤਾਂ
ਉਸੇ ਤਰ੍ਹਾਂ ਹੈ, ਉਸ ਵਿੱਚ ਕੋਈ ਬਦਲਾਉ ਨਹੀਂ ਆਇਆ, ਕਿਉਂਕਿ ਪ੍ਰਮਾਤਮਾ ਨੇ ਇਨ੍ਹਾਂ ਨੂੰ ਦਿਮਾਗ ਹੀ ਏਨਾ ਸੀਮਤ ਦਿੱਤਾ ਹੈ, ਜਿਸ ਨਾਲ ਇਹ ਆਪਣੀ ਖੁਰਾਕ ਲੱਭ ਕੇ ਜ਼ਿੰਦਾ ਰਹਿ ਸਕਦੇ ਹਨ, ਪਰ ਵਿਕਾਸ
ਨਹੀਂ ਕਰ ਸਕਦੇ। ਪ੍ਰੰਤੂ, ਮਨੁੱਖਤਾ ਨੇ ਉਸ ਸਮੇਂ ਤੋਂ ਲੈ ਕੇ ਅੱਜ ਮੌਡਰਨ ਜ਼ਮਾਨੇ ਤੱਕ ਕਹਿਰਾਂ ਦਾ ਵਿਕਾਸ ਕੀਤਾ ਹੈ, ਕਿਉਂਕਿ ਪ੍ਰਮਾਤਮਾ ਨੇ ਮਨੁੱਖ ਨੂੰ ਏਨਾ ਉੱਚ-ਪਾਏ ਦਾ ਦਿਮਾਗ ਬਖਸ਼ਿਆ ਹੈ ਕਿ ਇਨਸਾਨ
ਜਿੱਥੋਂ ਤੱਕ ਚਾਹੇ ਉੱਨਤੀ ਕਰ ਸਕਦਾ ਹੈ। ਸ਼ੁਰੂ ਸ਼ੁਰੂ ਵਿੱਚ ਜਦੋਂ ਮਨੁੱਖਤਾ ਹੋਂਦ ਵਿੱਚ ਆਈ ਹੋਵੇਗੀ, ਉਸ ਸਮੇਂ ਜਾਨਵਰਾਂ ਵਾਂਗ ਮਨੁੱਖੀ ਪ੍ਰਵਾਰ ਵੀ ਨੰਗੇ ਰਹਿੰਦੇ ਸਨ। ਨਾ ਅਜੇ ਕੱਪੜਾ ਬਣਿਆ ਸੀ ਅਤੇ
ਨਾ ਹੀ ਸ਼ਰੀਰ ਕੱਜਣ ਦੀ ਸੋਝੀ ਆਈ ਸੀ। ਅੱਜਕਲ੍ਹ ਦੇ ਵਿਕਾਸ ਨੂੰ ਵੇਖ ਕੇ ਸਭ ਨੂੰ ਹੈਰਾਨਗੀ ਹੁੰਦੀ ਹੋਵੇਗੀ। ਪਰ ਉਸ ਪੁਰਾਤਨ ਸਮੇਂ ਦੇ ਇਨਸਾਨ ਦੇ ਦਿਮਾਗ ਵਿੱਚ ਕਦੇ ਸੁਪਨੇ ਵਿੱਚ ਵੀ ਨਹੀਂ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,