MSN - Typing
Time left : XX : XX
Punjabi Typing Paragraph
ਅਚਾਨਕ 10 ਮਹੀਨੇ ਬਾਅਦ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਦਾ ਦਿਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਦਾ ਸਮਾਜਿਕ ਫ਼ਰਜ਼ ਨਿਭਾਉਣਾ ਵੀ ਜ਼ਰੂਰੀ ਨਾ ਸਮਝਿਆ। ਮੁਫ਼ਤੀ
ਸਾਹਿਬ ਦੇ ਜਨਾਜ਼ੇ ਵਿੱਚ ਬਹੁਤ ਘੱਟ ਲੋਕਾਂ ਦੇ ਸ਼ਾਮਲ ਹੋਣ ਤੋਂ ਰਾਜ-ਭਾਗ ਵਿੱਚ ਸ਼ਾਮਲ ਦੋਹਾਂ ਧਿਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਕਿ ਲੋਕ ਉਨ੍ਹਾਂ ਤੋਂ ਨਿਰਾਸ਼ ਹੋ ਚੁੱਕੇ ਹਨ। ਮੁਫ਼ਤੀ ਸਾਹਿਬ ਤੋਂ
ਬਾਅਦ ਉਨ੍ਹਾਂ ਦੀ ਬੇਟੀ ਮਹਿਬੂਬਾ ਮੁਫ਼ਤੀ ਤਿੰਨ ਮਹੀਨੇ ਤੱਕ ਬੀ ਜੇ ਪੀ ਦੇ ਸਾਂਝੀ ਸਰਕਾਰ ਬਣਾਉਣ ਦੇ ਸੱਦਿਆਂ ਨੂੰ ਠੁਕਰਾਉਂਦੀ ਰਹੀ, ਪਰ ਅਚਾਨਕ 4 ਅਪ੍ਰੈਲ 2016 ਨੂੰ ਸਰਕਾਰ ਬਣਾਉਣ ਲਈ ਰਾਜ਼ੀ ਹੋ ਗਈ।
ਇਹ ਮੌਕਾ ਸੀ, ਜਦੋਂ ਸਾਂਜੇ ਪ੍ਰੋਗਰਾਮ ਨੂੰ ਲਾਗੂ ਕਰਾਉਣ ਲਈ ਭਾਜਪਾ ਉੱਤੇ ਦਬਾਅ ਬਣਾਇਆ ਜਾ ਸਕਦਾ ਸੀ, ਪਰ ਮਹਿਬੂਬਾ ਮੁਫ਼ਤੀ ਦੀ ਰਾਜਗੱਦੀ ਦੀ ਲਾਲਸਾ ਨੇ ਇਸ ਨੂੰ ਵੀ ਗੁਆ ਦਿੱਤਾ। ਇਸ ਤੋਂ ਬਾਅਦ
ਘਾਟੀ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਹਏ। ਨਾਬਾਲਗ ਲੜਕਿਆਂ ਤੱਕ ਨੇ ਆਪਣੇ ਹੱਥਾਂ ਵਿੱਚ ਪੱਥਰ ਚੁੱਕ ਲਏ। ਫ਼ੌਜ ਨੇ ਆਮ ਕਸ਼ਮੀਰੀਆਂ ਨੂੰ ਮਨੁੱਖੀ ਢਾਲ ਬਣਾਉਣ ਦਾ ਨਵਾਂ ਤਜਰਬਾ ਸ਼ੁਰੂ ਕਰ ਦਿੱਤਾ। ਇੱਕ
ਮੁੱਠਭੇੜ ਵਿੱਚ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਹਾਲਤ ਹੋਰ ਵਿਗੜ ਗਏ। ਆਮ ਕਸ਼ਮੀਰੀ ਮੁਜ਼ਾਹਰਾਕਾਰੀਆਂ ਵਿਰੁੱਧ ਪੈਲਟ ਗੰਨਾਂ ਦੀ ਵਰਤੋਂ ਨਾਲ ਉਨ੍ਹਾਂ ਦੇ ਅੰਨ੍ਹੇ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਫ਼ੌਜ ਹੱਥੋ
ਸ਼ੋਪਿਆਂ ਵਿੱਚ ਤਿੰਨ ਨਾਗਰਿਕਾਂ ਦੀ ਮੌਤ ਤੋਂ ਬਾਅਦ ਫ਼ੌਜੀਆਂ ਵਿਰੁੱਧ ਮੁਕੱਦਮੇ ਦਰਜ ਹੋਣੇ, ਇਸ ਦੇ ਜਵਾਬ ਵਿੱਚ ਫ਼ੌਜ ਦਾ ਇਹ ਬਿਆਨ ਕਿ ਜੇਕਰ ਇਹ ਸੀਰੀਆ ਹੁੰਦਾ ਤਾਂ ਅਸੀਂ ਟੈਂਕਾਂ ਨਾਲ ਚੜ੍ਹਾਈ ਕਰ ਦਿੰਦੇ,
ਰਾਹੀਂ ਇੱਕ ਨਵੀਂ ਕਿਸਮ ਦਾ ਬਦਲਾਖੋਰੀ ਵਾਲਾ ਮਹੌਲ ਸਿਰਜ ਦਿੱਤਾ ਗਿਆ। ਇਸੇ ਦੌਰਾਨ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਕਸ਼ਮੀਰ ਦੀ ਤਰਾਸਦੀ ਦਾ ਸਿਖਰ ਸੀ। ਹੁਣ ਜੇ ਅਮਿਤ ਸ਼ਾਹ ਇਹ ਕਹਿੰਦੇ ਕਿ ਕਸ਼ਮੀਰ ਘਾਟੀ
ਵਿੱਚ ਸ਼ਾਂਤੀ ਬਹਾਲੀ ਦੀ ਭਾਜਪਾ ਨੂੰ ਚਿੰਤਾ ਹੈ ਤਾਂ ਇਸ ਤੋਂ ਵੱਡਾ ਝੂਠ ਕੋਈ ਨਹੀਂ ਹੋ ਸਕਦਾ। ਅਸਲ ਵਿੱਚ ਭਾਜਪਾ ਕਸ਼ਮੀਰ ਘਾਟੀ ਨੂੰ ਸੁਲਗਦਾ ਰੱਖ ਕੇ ਬਾਕੀ ਸਾਰੇ ਦੇਸ਼ ਵਿੱਚ ਹਿੰਦੂ ਵੋਟਾਂ ਦਾ
ਧਰੁਵੀਕਰਨ ਕਰਨ ਦੀ ਫ਼ਿਰਕੂ ਵੰਡ ਪਾਊ ਨੀਤੀ ਉੱਤੇ ਚੱਲ ਰਹੀ ਹੈ। ਉਹ ਕਸ਼ਮੀਰੀ ਮੁਸਲਮਾਨਾਂ ਦੇ ਇੱਕ ਹਿੱਸੇ ਦੀ ਵੱਖਵਾਦੀ ਪਹੁੰਚ ਨੂੰ ਪ੍ਰਚਾਰ ਕੇ ਸਮੁੱਚੇ ਦੇਸ਼ ਦੇ ਮੁਸਲਮਾਨਾਂ ਨੂੰ ਗਦਾਰ ਸਿੱਧ ਕਰਨ ਦੇ ਰਾਹ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,