MSN - Typing
Time left : XX : XX
Punjabi Typing Paragraph
ਪਿਛਲੇ ਹਫ਼ਤੇ ਭਾਜਪਾ ਵੱਲੋਂ ਗੱਠਜੋੜ ਵਿੱਚੋਂ ਬਾਹਰ ਆਉਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚਲੀ ਪੀ ਡੀ ਪੀ ਤੇ ਭਾਜਪਾ ਦੀ ਸਾਂਝੀ ਸਰਕਾਰ ਦਾ ਭੋਗ ਪੈ ਗਿਆ। ਇਸ ਤੋਂ ਤਿੰਨ ਦਿਨ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ
ਨੇ ਜੰਮੂ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇੱਥੇ ਇਹ ਦੱਸਣ ਲਈ ਆਏ ਹਨ ਕਿ ਭਾਜਪਾ ਨੇ ਸਾਂਝੀ ਸਰਕਾਰ ਕਿਉਂ ਡੇਗੀ? ਉਨ੍ਹਾ ਕਿਹਾ ਕਿ ਅਸੀਂ ਸੂਬੇ ਦੇ ਤਿੰਨ ਹਿੱਸਿਆਂ ਕਸ਼ਮੀਰ,
ਜੰਮੂ ਅਤੇ ਲੱਦਾਖ ਦੇ ਸੰਤੁਲਤ ਵਿਕਾਸ ਕਰਨ, ਅੱਤਵਾਦ ਖ਼ਤਮ ਕਰਨ ਤੇ ਸ਼ਾਂਤੀ ਦੀ ਬਹਾਲੀ ਲਈ ਯਤਨ ਕਰਨ ਲਈ ਪੀ ਡੀ ਪੀ ਨਾਲ ਮਿਲ ਕੇ ਸਰਕਾਰ ਬਣਾਈ ਸੀ, ਪਰ ਸੂਬੇ ਵਿੱਚ ਸ਼ਾਤੀ ਦੀ ਬਹਾਲੀ
ਦੀ ਥਾਂ ਅੱਤਵਾਦੀ ਘਟਨਾਵਾਂ ਵਿੱਚ ਵਾਧਾ ਹੋਇਆ। ਜੰਮੂ ਤੇ ਲੱਦਾਖ ਖੇਤਰਾਂ ਨਾਲ ਵਿਕਾਸ ਵਿੱਚ ਵਿਤਕਰਾ ਹੋਇਆ। ਅਜੀਹੀ ਹਾਲਤ ਵਿੱਚ ਸਰਕਾਰ ਵਿੱਚ ਟਿਕੇ ਰਹਿਣ ਦੀ ਕੋਈ ਤੁੱਕ ਨਹੀਂ ਸੀ। ਸ਼ਾਹ ਦਾ ਇਹ ਬਿਆਨ ਸਾਂਝੀ
ਸਰਕਾਰ ਦੇ ਸਵਾ ਤਿੰਨ ਸਾਲ ਦੌਰਾਨ ਵਾਪਰੀਆਂ ਘਟਨਾਵਾਂ ਦੀ ਅਸਲੀਅਤ ਨਾਲ ਮੇਲ ਨਹੀਂ ਖਾਂਦਾ। ਜੰਮੂ-ਕਸ਼ਮੀਰ ਵਿੱਚ ਪੀ ਡੀ ਪੀ-ਬੀ ਜੇ ਪੀ ਗੱਟਜੋੜ ਦੀ ਸਰਕਾਰ ਇੱਕ ਮਾਰਚ 2015 ਨੂੰ ਨਰਿੰਦਰ ਮੋਦੀ ਤੇ ਮੁਫ਼ਤੀ ਮੁਹੰਮਦ
ਸਈਅਦ ਵਿਚਕਾਰ ਹੋਏ ਇੱਕ ਸਮਝੌਤੇ ਤੋਂ ਬਾਅਦ ਹੋਂਦ ਵਿੱਚ ਆਈ ਸੀ। ਪੀ ਡੀ ਪੀ ਤੇ ਭਾਜਪਾ ਦਾ ਗਠਬੰਧਨ ਇੱਕ ਅਣਕਿਆਸੀ ਘਟਨਾ ਸੀ, ਕਿਉਂਕਿ ਜਿੱਥੇ ਪੀ ਡੀ ਪੀ ਵੱਖਵਾਦੀਆਂ ਪ੍ਰਤੀ ਨਰਮ ਪਹੁੰਚ ਨੂੰ ਪ੍ਰਣਾਈ
ਹੋਈ ਸੀ, ਉਥੇ ਭਾਜਪਾ ਅੱਤਵਾਦ ਤੇ ਵੱਖਵਾਦ ਨੂੰ ਫ਼ੌਜੀ ਤਾਕਤ ਨਾਲ ਕੁਚਲਣ ਦੀ ਮੁੱਦਈ ਸੀ। ਇਸ ਤਰ੍ਹਾਂ ਜਿੱਥੇ ਇਸ ਗੱਠਜੋੜ ਨੂੰ ਅੰਤਰ ਵਿਰੋਧਾਂ ਦਾ ਸਾਹਮਣਾ ਕਰਨਾ ਪੈਣਾ ਸੀ, ਉੱਥੇ ਇਸ ਨੇ ਕੁਝ ਹਿੱਸਿਆਂ
ਵਿੱਚ ਇਹ ਆਸ ਵੀ ਜਗਾਈ ਸੀ ਕਿ ਸ਼ਾਇਦ ਇਹ ਦੋ ਵਿਰੋਧੀ ਇੱਕ ਸੁਰ ਹੋ ਕੇ ਇਸ ਨਾਜ਼ੁਕ ਸੂਬੇ ਦੀ ਗੁੰਝਲਦਾਰ ਸਥਿਤੀ ਨੂੰ ਸੁਲਝਾਉਣ ਵਿੱਚ ਕਾਮਯਾਬ ਹੋ ਜਾਣ। ਲੋਕਾਂ ਦੀ ਆਸ ਦਾ ਧੁਰਾ ਇਸ
ਗੱਠਜੋੜ ਵੱਲੋਂ ਪੇਸ਼ ਕੀਤਾ ਸਾਂਝਾ ਘੱਟੋ ਘੱਟ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਮੁਤਾਬਕ ਇਨਸਾਨੀਅਤ ਤੇ ਕਸ਼ਮੀਰੀਤ ਤੇ ਜਮਹੂਰੀਅਤ ‘ਤੇ ਚਲਦਿਆਂ ਸੀਂਝੀ ਸਰਕਾਰ ਅਮਨ ਦੀ ਬਹਾਲੀ ਲਈ ਗੱਲਬਾਤ ਦਾ ਸਿਲ ਸਿਲਾ ਸ਼ੁਰੂ ਕਰੇਗੀ। ਇਸ ਗੱਲਬਾਤ
ਵਿੱਚ ਸਾਰੇ ਸਿਆਸੀ ਸਮੂਹਾਂ ਭਾਵੇਂ ਉਨ੍ਹਾਂ ਦੇ ਵਿਚਾਰ ਕੁਝ ਵੀ ਹੋਣ ਤੇ ਉਨ੍ਹਾਂ ਦੇ ਸੰਬੰਦ ਕਿਸੇ ਨਾਲ ਵੀ ਜੁੜੇ ਹੋਣ, ਨੂੰ ਸ਼ਾਮਲ ਕੀਤਾ ਜਾਵੇਗਾ। ਅੱਤਵਾਦ ਤੋਂ ਪ੍ਰਭਾਵਤ ਨਾਜ਼ੁਕ ਖੇਤਰਾਂ ਨੂੰ ਡੀਨੋਟੀਫਾਈਡ ਕਰਕੇ ਉਨ੍ਹਾਂ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,