MSN - Typing
Time left : XX : XX
Punjabi Typing Paragraph
ਇਹ ਜੂਨ ਦਾ ਆਖਰੀ ਹਫਤਾ ਹੈ। ਜੁਲਾਈ ਨੂੰ ਆਮ ਕਰ ਕੇ ਮੌਨਸੂਨ ਦਾ ਮਹੀਨਾ ਗਿਣਿਆ ਜਾਂਦਾ ਹੈ। ਕਈ ਵਾਰੀ ਕੁਝ ਦੇਰੀ ਨਾਲ ਆ ਜਾਂਦੀ ਤੇ ਅਗਸਤ ਸ਼ੁਰੂ ਹੋ ਜਾਂਦਾ ਹੈ ਤੇ ਕਈ ਵਾਰੀ
ਜੁਲਾਈ ਦੇ ਪਹਿਲੇ ਹਫਤੇ ਪੰਜਾਬ ਪਹੁੰਚ ਜਾਣ ਨਾਲ ਸਾਡੇ ਲੋਕ ਕਿਸੇ ਤਿਆਰੀ ਤੋਂ ਬਿਨਾਂ ਅਵਸੇਲੇ ਫਸ ਜਾਇਆ ਕਰਦੇ ਹਨ। ਪਿਛਲੇਰੇ ਸਾਲ ਦਾ ਤਜਰਬਾ ਇਸ ਮਾਮਲੇ ਵਿੱਚ ਸਾਰਿਆਂ ਤੋਂ ਵੱਖਰਾ ਸੀ। ਓਦੋਂ ਮੀਂਹ ਪੈਣ
ਲੱਗ ਪਏ ਤਾਂ ਲੋਕ ਕਸੂਤੇ ਫਸ ਗਏ। ਚਾਰ ਦਿਨਾਂ ਮਗਰੋਂ ਮੌਸਮ ਦੇ ਨਾਲ ਸੰਬੰਧਤ ਵਿਭਾਗ ਨੇ ਕਿਹਾ ਕਿ ਮੌਨਸੂਨ ਪੰਜਾਬ ਵਿੱਚ ਆ ਗਈ ਹੈ ਤੇ ਕੁਝ ਦਿਨ ਮੀਂਹ ਪੈਂਦੇ ਰਹਿਣਗੇ। ਰਾਤ ਪੈਣ ਤੀਕਰ
ਮੀਂਹ ਬੰਦ ਹੋ ਗਿਆ ਤੇ ਜਦੋਂ ਕਈ ਦਿਨ ਸੁੱਕੇ ਲੰਘ ਗਏ ਤਾਂ ਦਿੱਲੀ ਤੋਂ ਮੌਸਮ ਵਿਭਾਗ ਨੇ ਕਿਹਾ ਕਿ ਅੰਦਾਜ਼ੇ ਦੀ ਗਲਤੀ ਲੱਗ ਗਈ ਹੈ, ਇਹ ਮੌਨਸੂਨ ਨਹੀਂ ਸੀ, ਮੌਨਸੂਨ ਦੇ ਅਗੇਤੇ ਛਰ੍ਹਾਟੇ
ਸਨ, ਜਿਨ੍ਹਾਂ ਨੂੰ ਪ੍ਰੀ-ਮੌਨਸੂਨ ਕਹਿੰਦੇ ਹਨ। ਕੁਝ ਦਿਨ ਪਿੱਛੋਂ ਜਦੋਂ ਫਿਰ ਮੀਂਹ ਪੈਣ ਲੱਗਾ ਤਾਂ ਮੌਸਮ ਵਿਭਾਗ ਕਈ ਦਿਨ ਅਗਲਾ ਬਿਆਨ ਦੇਣ ਤੋਂ ਝਿਜਕਦਾ ਰਿਹਾ ਸੀ। ਸਿਰਫ ਪੰਜਾਬ ਨਾਲ ਏਦਾਂ ਨਹੀਂ ਹੁੰਦੀ, ਹੋਰਨਾਂ
ਥਾਵਾਂ ਉੱਤੇ ਵੀ ਏਦਾਂ ਵਾਪਰ ਜਾਂਦਾ ਹੈ। ਇਸ ਵਾਰੀ ਮੁੰਬਈ ਵਿੱਚ ਜਿਹੜਾ ਕਹਿਰ ਵਰਤਿਆ ਪਿਆ ਹੈ, ਓਥੇ ਵੀ ਇਹੋ ਕਾਰਨ ਦੱਸਿਆ ਜਾ ਰਿਹਾ ਹੈ ਕਿ ਮੌਨਸੂਨ ਬਾਰੇ ਭਵਿੱਖਬਾਣੀ ਅਸਲ ਵਿੱਚ ਹੋਰ ਸੀ ਵਾਪਰਿਆ
ਹੋਰ ਹੈ। ਪਿਛਲੇ ਹਫਤੇ ਕਿਹਾ ਗਿਆ ਸੀ ਕਿ ਮੌਨਸੂਨ ਅਗੇਤੀ ਆ ਗਈ ਹੈ। ਫਿਰ ਕਿਹਾ ਜਾਣ ਲੱਗ ਪਿਆ ਕਿ ਮੌਨਸੂਨ ਰਸਤਾ ਬਦਲ ਗਈ ਹੈ। ਜਦੋਂ ਮੁੰਬਈ ਵਿੱਚ ਮੀਂਹ ਪੈਣ ਲੱਗ ਪਏ ਤਾਂ ਇਹ
ਕਿਹਾ ਜਾਣ ਲੱਗਾ ਕਿ ਮੌਨਸੂਨ ਇੱਕ ਦਮ ਦੋਬਾਰਾ ਸਰਗਰਮ ਹੋ ਗਈ ਹੈ। ਇਹ ਕੁਦਰਤੀ ਵਰਤਾਰਾ ਹੈ। ਕਦੇ ਵੀ ਕੋਈ ਮੋੜ ਕੱਟਣ ਲਈ ਉਸ ਨੇ ਕਿਸੇ ਸਰਕਾਰ ਜਾਂ ਮੌਸਮ ਵਿਭਾਗ ਤੋਂ ਇਸ ਦੀ ਪ੍ਰਵਾਨਗੀ
ਲੈਣ ਲਈ ਅਰਜ਼ੀ ਨਹੀਂ ਦੇਣ ਜਾਣ ਹੁੰਦਾ। ਮੁੰਬਈ ਦਾ ਹਾਲ ਇਸ ਵੇਲੇ ਏਨਾ ਮੰਦਾ ਹੋਇਆ ਪਿਆ ਹੈ ਕਿ ਲੋਕ ਬੁਰੀ ਤਰ੍ਹਾਂ ਫਸੇ ਹੋਏ ਮਹਿਸੂਸ ਕਰਦੇ ਹਨ, ਜ਼ਰੂਰੀ ਸੇਵਾਵਾਂ ਠੱਪ ਹੋਣ ਦੀ ਦੁਹਾਈ ਮੀਡੀਆ
ਦੇ ਸਾਰੇ ਚੈਨਲ ਪਾ ਰਹੇ ਹਨ ਤੇ ਸਰਕਾਰ ਸਫਾਈਆਂ ਦੇ ਰਹੀ ਹੈ। ਜੋ ਕੁਝ ਇਸ ਵਕਤ ਮੁੰਬਈ ਵਿੱਚ ਵਾਪਰ ਰਿਹਾ ਹੈ, ਇਹ ਕੱਲ੍ਹ-ਕਲੋਤਰ ਨੂੰ ਪੰਜਾਬ ਵਿੱਚ ਵੀ ਵਰਤ ਸਕਦਾ ਹੈ ਤੇ ਇਸ ਤੋਂ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,