MSN - Typing
Time left : XX : XX
Punjabi Typing Paragraph
ਦੋਹਾਂ ਦੇ ਹੀ ਸੰਗੀ ਸਾਥੀਆਂ ਦੀ ਮੌਜੂਦਗੀ ਵਿਚ ਹੋਈ ਇਹ ਵਿਚਾਰ ਚਰਚਾ, ਬੇਸ਼ੱਕ ਸ਼ਾਂਤ ਮਾਹੌਲ ਵਿਚ ਹੀ ਹੋਈ ਸੀ, ਪਰ ਸੰਤ ਹਰੀ ਸਿੰਘ ਦੀਆਂ ਦਲੀਲਾਂ ਮੋਹਰੇ ਲਾ-ਜਵਾਬ ਹੋਣ ਦੇ ਬਾਵਜੂਦ ਵੀ ਸੰਤ ਜਵਾਹਰ
ਦਾਸ ਹੁਣੀਂ ਉਸ ਕਹਾਵਤ ਵਾਲੀ ਗੱਲ ਕਰ ਦਿੱਤੀ। ਅਖੇ-‘ਇਹ ਗੱਲ ਤਾਂ ਮੰਨੀ, ਪਰ ਤੂੰ ਛੱਲੀ ਕਾਹਤੋਂ ਭੰਨੀ!’ ਕਹਿਣ ਦਾ ਮਤਲਬ ਕਿ ਉਹ ‘ਓਅੰਕਾਰ’ ਕਹਿਣ ਲਈ ਸਹਿਮਤ ਨਹੀਂ ਸੀ ਹੋਏ। ਜਿੰਨੀ ਕੁ ਵਾਰ ਮੈਂ
ਇਸ ਭਗਵਾਂ ਧਾਰੀ ਸੰਤ ਜੀ ਨੂੰ ਕਥਾ ਕਰਦਿਆਂ ਸੁਣਿਆ ਹੋਇਐ, ਮੈਨੂੰ ਯਾਦ ਹੈ ਕਿ ਭੀਲਣੀ ਦੇ ਬੇਰਾਂ ਵਾਲੀ ‘ਸਾਖੀ’ ਜ਼ਰੂਰ ਸੁਣਾਇਆ ਕਰਦੇ ਸਨ। ਸਿੱਖਾਂ ਦੇ ਘਰਾਂ ਵਿਚ ਪਾਠ ਦੇ ਭੋਗ ਉਪਰੰਤ ਆਏ ਹੁਕਮਨਾਮੇ
ਦੀ ਕਥਾ-ਵਿਆਖਿਆ ਕਰਨ ਵੇਲੇ ਉਹ ਗੁਰ-ਇਤਿਹਾਸ ਦਾ ਥੋੜ੍ਹਾ ਜਿਹਾ ਜ਼ਿਕਰ ਕਰਨ ਤੋਂ ਬਾਅਦ, ਘੁੰਮ ਘੁਮਾ ਕੇ ਦੁਆਪਰ-ਤ੍ਰੇਤੇ ਦੇ ਮਿਥਿਹਾਸਿਕ ਪ੍ਰਸੰਗਾਂ ਵਿਚ ਜਾ ਵੜਦੇ! ਵਿੱਚੇ ਹੀ ਗੀਤਾ ਵਿਚਲੇ ਸੰਸਕ੍ਰਿਤ ਦੇ ਸਲੋਕ ਬੋਲਦਿਆਂ ਉਨ੍ਹਾਂ ਬੜੇ
ਮਧੁਰ-ਕੰਠ ਨਾਲ ‘ਹੇ ਅਰਜਨ’ - ‘ਹੇ ਕੁੰਤੀ’ ਵਰਗੇ ਵਰਗੇ ਸੰਬੋਧਨੀ ਵਾਕ ਉਚਾਰਦੇ ਰਹਿਣਾ। ਗੁਰੂ ਮਹਾਰਾਜ ਦੀ ਤਾਬਿਆ ਬਹਿ ਕੇ ਇਹੋ ਜਿਹੀ ‘ਸਨਾਤਨੀ ਕਥਾ’ ਸ੍ਰਵਣ ਕਰਾਉਣ ਬਾਅਦ ਉਨ੍ਹਾਂ ਬ੍ਰਿੰਦਵਨੀ ਰਹਾ ਦੇ ਨਾਲ ‘ਰਾਮ ਨਾਮ
ਕੀ ਜੈ!’ ਅਤੇ ‘ਹਰੀਓਮ’ ਆਖਦਿਆਂ ਸਮਾਪਤੀ ਕਰ ਦੇਣੀ। ਕਿਸੇ ਗੁਰਪੁਰਬ ਮੌਕੇ ਸਾਡੇ ਪਿੰਡ ਹੋਏ ਅਖੰਡ ਪਾਠ ਦੇ ਭੋਗ ‘ਤੇ ਸੰਤ ਹਰੀ ਸਿੰਘ ਕਥਾ ਕਰਨ ਆਏ। ਉਨ੍ਹਾਂ ਨੇ ਸਿੱਖੀ ਵਿਚ ਕਕਾਰਾਂ ਦੀ ਮਹਾਨਤਾ ਦਾ
ਵਿਸ਼ਾ ਛੋਹਿਆ। ਕੇਸਾਂ ਬਾਰੇ ਬੋਲਦਿਆਂ ਉਨ੍ਹਾਂ ਭਾਈ ਤਾਰੂ ਸਿੰਘ ਦੀ ਖੋਪੜੀ ਲਹਿਣ ਵਾਲਾ ਲਹੂ-ਭਿੱਜਾ ਬਿਰਤਾਂਤ ਸੁਣਾਇਆ। ਵੱਖ ਵੱਖ ਗ੍ਰੰਥਾਂ ਵਿਚੋਂ ਹਵਾਲਾ-ਤੁਕਾਂ ਬੋਲਦਿਆਂ ਉਨ੍ਹਾਂ ਪੰਡਾਲ ਵਿਚ ਐਹੋ ਜਿਹਾ ਮਾਹੌਲ ਸਿਰਜ ਦਿੱਤਾ ਕਿ ਕਈ ਸ੍ਰੋਤਿਆਂ
ਦੀਆਂ ਅੱਖਾਂ ਛਲਕ ਪਈਆਂ! ਅੰਮ੍ਰਿਤ ਛਕਣ ਦੀ ਪ੍ਰੇਰਨਾ ਦੇ ਕੇ ਕਥਾ ਸਮਾਪਤੀ ਤੋਂ ਬਾਅਦ ਜਦ ਉਹ ਪੰਗਤ ਵਿਚ ਬੈਠੇ ਪ੍ਰਸ਼ਾਦਾ ਛਕ ਰਹੇ ਸਨ ਤਦ ਲਾਸਾਨੀ ਸ਼ਹਾਦਤ ਵਾਲਾ ਇਤਿਹਾਸ ਸੁਣ ਕੇ ਪਸੀਜੇ ਪਏ ਸਾਡੇ
ਭਾਈਆ ਜੀ ਨੇ ਉਨ੍ਹਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਜੀ ਤੁਸੀਂ ਹਮੇਸ਼ਾ ਹੀ ਗੁਰਮੀਤ, ਗੁਰ-ਇਤਿਹਾਸ ਦੀ ਕਥਾ ਸੁਣਾਉਂਦੇ ਹੋ ਅਤੇ ਸੰਗਤਾਂ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਕਰਦੇ ਹੋ ਪਰ ਅਸਮਾਨ ਪੁਰੀਏ
ਸੰਤ ਜੀ ਗੁਰਮਤਿ ਦੀ ਥੋੜ੍ਹੀ ਬਹੁਤੀ ਪੁਰੀਏ ਸੰਤ ਜੀ ਗੁਰਮਤਿ ਦੀ ਥੋੜ੍ਹੀ ਬਹੁਤੀ ਗੱਲ ਸੁਣਾ ਕੇ, ਰਮਾਇਣ ਅਤੇ ਮਹਾਂ ਭਾਰਤ ਹੀ ਛੇੜ ਲੈਂਦੇ ਹਨ ਹਮੇਸ਼ਾ....! ਸੰਤ ਹੀਰ ਸਿੰਘ ਹੁਣੀਂ ਭਾਵੇਂ ਜ਼ਰਾ ਗੁੱਸੇ ਖੋਰੇ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,