MSN - Typing
Time left : XX : XX
Punjabi Typing Paragraph
ਗੱਲ ਕੇਵਲ ਮੋਬਾਇਲ ਦੀ ਕਰਾਂਗੇ ਕਿਉਂਜੁ ਕੁਝ ਦਿਨ ਪਹਿਲਾਂ ਹੀ ਇਕ ਖ਼ਬਰ ਅਖ਼ਬਾਰਾਂ ਦੀ ਮੁੱਖ ਸੁਰਖੀ ਬਣੀ ਕਿ, ‘ਹਨੇਰੇ ਵਿਚ ਮੋਬਾਇਲ ਫੋਨ ਵੇਖਣ ਨਾਲ ਅੱਖਾਂ ਨਾਲ ਸਬੰਧਿਤ ਬਿਮਾਰੀਆਂ ਵਿਚ ਆਏ ਦਿਨ ਵਾਧਾ ਹੋ
ਰਿਹਾ ਹੈ ਅਤੇ ਜ਼ਿਆਦਾਤਰ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।‘ ਮੋਬਾਇਲ ਫੋਨ ਨਾਲ ਜੁੜੀ ਇਹ ਨਾ ਤਾਂ ਕੋਈ ਪਹਿਲੀ ਬੁਰੀ ਖ਼ਬਰ ਹੈ ਅਤੇ ਨਾ ਹੀ ਆਖਰੀ ਕਿਉਂਕਿ
ਮੋਬਾਇਲ ਫੋਨ ਦੀ ਵਰਤੋਂ ਨਾਲ ਸੜਕੀ ਦੁਰਘਟਨਾਵਾਂ ਵਿਚ ਵਾਧਾ ਦਰਜ ਹੋਇਆ ਹੈ। ਮੋਬਾਇਲ ਫੋਨ ਦੇ ਕੈਮਰੇ ਦੀ ਵਰਤੋਂ ਨਾਲ ਕਿਸੇ ਦੀ ਨਿੱਜਤਾ ਨੂੰ ਕੈਚ ਕਰਨਾ ਜਾਂ ਫਿਰ ਉਸ ਦੇ ਬਦਲੇ ਬਲੈਕ ਮੇਲ ਕਰਨਾ
ਅਪਰਾਧ ਦੇ ਖੇਤਰ ਵਿਚ ਆਉਂਦਾ ਹੈ। ਮੋਬਾਇਲ ਫੋਨ ਦੀ ਗ਼ਲਤ ਵਰਤੋਂ ਨਾਲ ਹੁਣ ਤੱਕ ਬਹੁਤ ਖ਼ਤਰਨਾਕ ਨਤੀਜੇ ਸਾਹਮਣੇ ਆ ਚੁੱਕੇ ਹਨ। ਅਸੀਂ ਕੇਵਲ ਆਪਣੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਾਡੇ ਆਪਣੇ ਜੀਵਨ
ਵਿਚ ਇਸਨੇ ਕਈ ਗ਼ੈਰ-ਜ਼ਰੂਰੀ ਬਦਲਾਵ ਦਰਜ ਕੀਤੇ ਹਨ। ਜਿਸ ਵਿਚੋਂ ਸਭ ਤੋਂ ਅਹਿਮ ਹੈ ਸਮੇਂ ਦੀ ਖਪਤ। ਆਉ ਕੁਝ ਹੋਰ ਪਹਿਲੂਆਂ ‘ਤੇ ਵਿਚਾਰ ਕਰਦੇ ਹਾਂ: ਮੁੱਖ ਰੂਪ ਵਿਚ ਇਸਦਾ ਸਭ ਤੋਂ ਵਧੇਰੇ ਅਸਰ
ਸਾਡੀਆਂ ਅੱਖਾਂ ‘ਕੇ ਪੈਂਦਾ ਹੈ। ਡਾਕਟਰੀ ਰਿਪੋਰਟ ਅਨੁਸਾਰ ਮੋਬਾਇਲ ਦੀ ਵੱਧ ਵਰਤੋਂ ਨਾਲ ਅੱਖਾਂ ਵਿਚ ਹਲਕਾ ਅੰਨ੍ਹਾਪਣ, ਕਾਲਾ ਮੋਤੀਆਂ, ਮੋਤੀਆ ਬਿੰਦ ਅਤੇ ਪੁਤਲੀ ਦਾ ਲੈਨਜ਼ ਨਾਲ ਚਿਪਕ ਜਾਣ ਵਰਗੀਆਂ ਬਿਮਾਰੀਆਂ ਹੋ ਰਹੀਆਂ ਹਨ।
ਲਗਾਤਾਰ ਸਕਰੀਨ ‘ਤੇ ਟਿਕਟਿਕੀ ਲਗਾ ਕੇ ਰੱਖਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਜਾਂਦਾ ਹੈ ਅਤੇ ਮੋਬਾਇਲ ਦੀ ਤਿੱਖੀ ਰੋਸ਼ਨੀ ਰੇਟੀਨਾ ਦੇ ਮੈਕਿਊਲਰ ਏਰੀਆ (ਅੱਖਾਂ ਦੇ ਸਭ ਤੋਂ ਮਹੱਤਵ ਪੂਰਨ ਹਿੱਸੇ) ਨੂੰ
ਪ੍ਰਭਾਵਿਤ ਕਰਕੇ ਬੁਰਾ ਅਸਰ ਪਾਉਂਦੀ ਹੈ। ਜੇਕਰ ਰਾਤ ਵੇਲੇ ਤੁਹਾਨੂੰ ਹਨੇਰੇ ਕਮਰੇ ਵਿਚ ਲਗਾਤਾਰ ਮੋਬਾਇਲ ਦੀ ਸਕਰੀਨ ਝਾਕਣ ਦੀ ਆਦਤ ਹੈ ਤਾਂ ਅੱਖਾ ‘ਤੇ ਸਭ ਤੋਂ ਵਧੇਰੇ ਅਤੇ ਬੁਰਾ ਅਸਰ ਪੈਂਦਾ ਹੈ ਜਿਸ
ਕਰਕੇ ਅੱਖਾਂ ਦੀਆਂ ਮਾਸਪੇਸ਼ੀਆਂ ਆਕੜ ਜਾਂਦੀਆਂ ਹਨ ਅਤੇ ਅੱਖਾਂ ਦਾ ਦਰਦ ਕਰਨਾ, ਅੱਖਾਂ ਵਿਚੋਂ ਪਾਣੀ ਦਾ ਨਿਕਲਣਾ, ਅੱਖਾਂ ਵਿੱਚ ਦਾ ਜਲਨ ਹੋਣਾ, ਜੀਅ ਮਚਲਣਾ, ਅੱਖਾਂ ਅੱਗੇ ਰੰਗੀਨ ਗੋਲੇ ਦਿੱਸਣਾ ਵਰਗੇ ਲੱਛਣ ਹੁੰਦੇ ਹਨ।
ਮੈਡੀਕਲ ਵਿਗਿਆਨ ਅਨੁਸਾਰ ਰਾਤ ਨੂੰ ਲਗਾਤਾਰ ਇਕ ਪਾਸੇ ਹੀ ਲੇਟੇ ਰਹਿ ਕੇ ਮੋਬਾਇਲ ਦੀ ਹੱਥਾਂ ਨਾਲ ਵਰਤੋਂ ਨਾਲ ਗਰਦਨ ਦੀਆਂ ਹੱਡੀਆਂ ਆਪਣੀ ਥਾਂ ਤੋਂ ਹਟ ਜਾਂਦੀਆਂ ਹਨ ਅਤੇ ਇਕ ਕਿਸਮ ਦਾ ਦਬਾਅ ਨਸਾਂ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,