MSN - Typing
Time left : XX : XX
Punjabi Typing Paragraph
ਮਨੁੱਖ ਅੰਦਰ ਅਨੇਕਾਂ ਸ਼ਕਤੀਆਂ ਦੇ ਭੰਡਾਰ ਹਨ। ਆਤਮ ਵਿਸ਼ਵਾਸ਼ ਅਜਿਹੀ ਮਹਾਂ ਸ਼ਕਤੀ ਹੈ ਜੋ ਮੰਜਿਲ ਦੇ ਰਾਹ ਦੀਆਂ ਔਕੜਾਂ ਨਸ਼ਟ ਕਰਕੇ ਸਫਲਤਾ ਦਾ ਰਾਹ ਦਿਖਾਉਂਦੀ ਹੈ। ਆਤਮ ਵਿਸ਼ਵਾਸ ਸਫਲਤਾ ਦੇ ਉਸ ਕਿਲੇ ਦਾ
ਮਜ਼ਬੂਤ ਨੀਂਹ ਪੱਥਰ ਹੈ ਜੋ ਅਡਿੱਗ ਹੈ। ਇਬਰਾਹਿਮ ਲਿੰਕਨ ਦਾ ਜਨਮ ਗਰੀਬੀ ਵਿਚ ਹੋਇਆ ਉਹ ਬੜੇ ਮਿਹਨਤੀ ਤੇ ਆਤਮ ਵਿਸ਼ਵਾਸੀ ਸਨ, ਦਿਨ ਰਾਤ ਮਿਹਨਤ ਕਰਦੇ ਇਥੋਂ ਤਕ ਕੇ ਕਿਸੇ ਤੋਂ ਆਪਣੀ ਪੜਾਈ ਲਈ
ਲਿਆਂਦੀ ਕਿਤਾਬ ਮੀਂਹ ਦੇ ਪਾਣੀ ਨਾਲ ਭਿੱਜ ਗਈ ਉਹਨਾਂ ਨੇ ਲੋਕਾਂ ਦੇ ਖੇਤਾਂ ਵਿਚ ਖੂਬ ਕੰਮ ਕੀਤਾ ਆਪਣੀ ਦਿ੍ੜਤਾ ਅਤੇ ਆਤਮ ਵਿਸ਼ਵਾਸ਼ ਸਦਕਾ ਅੰਤ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਣੇ। ਗੱਲ ਉਦਮ ਅਤੇ ਅਟੁਟ
ਵਿਸ਼ਵਾਸ ਤੇ ਆ ਕੇ ਮੁਕਦੀ ਹੈ। ਸਾਡੇ ਅੰਦਰ ਸੁੱਤੀਆਂ ਹੋਈਆਂ ਆਤਮਿਕ ਸ਼ਕਤੀਆਂ ਜਾਗਿ੍ਤ ਹੋ ਕੇ ਜੀਵਨ ਪੱਧਰ ਉੱਚਾ ਬਣਾਉਦੀਆਂ ਹਨ। ਘੋਰ ਸੰਕਟ ਮੁਸੀਬਤਾਂ ਵਿਚ ਜਿਸਨੇ ਆਪਣੀ ਅੰਦਰੂਨੀ ਸ਼ਕਤੀ ਨੂੰ ਜਗਾ ਲਿਆ ਆਪਣੇ ਆਪ
ਨੂੰ ਲੱਭ ਲਿਆ ਉਸਨੇ ਮੁਸੀਬਤਾਂ ਤੇ ਜਿੱਤ ਪ੍ਰਾਪਤ ਕਰ ਲਈ। ਇਹ ਸਭ ਸਰੀਰਕ ਢਾਂਚੇ ਦੀ ਤਾਕਤ ਨਾਲ ਨਹੀਂ ਬਲਕਿ ਆਤਮ ਵਿਸ਼ਵਾਸ ਦੁਆਰਾ ਆਤਮ ਬਲ ਦੀ ਸ਼ਕਤੀ ਨਾਲ ਸੰਭਵ ਹੁੰਦਾ ਹੈ। ਆਤਮ ਵਿਸ਼ਵਾਸ ਹੀ
ਆਤਮ ਬਲ ਨੂੰ ਪਰਗਟ ਕਰਦਾ ਹੈ। ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਮਨੋਂ ਵਿਚਾਰ ਨਾਲ ਸੋਚਿਆ ਜਾਂਦਾ ਹੈ। ਕਾਰਜ ਦੇ ਉਦੇਸ਼ ਦੀ ਪ੍ਰਾਪਤੀ ਲਈ ਦਿ੍ੜ ਇਰਾਦਾ ਕਰਕੇ ਸੰਘਰਸ਼ ਨਾਲ ਜੂਝਦਾ ਹੋਇਆ ਵਿਅਕਤੀ ਆਪਣੀ
ਮੰਜਿਲ ਵੱਲ ਵਧੇ ਆਸ਼ਾਵਾਦੀ ਅਖਵਾਉਂਦਾ ਹੈ। ਸਾਨੂੰ ਉਸਦੇ ਆਤਮ ਵਿਸ਼ਵਾਸ ਦੀ ਤਾਰੀਫ ਕਰਨੀ ਚਾਹੀਦੀ ਹੈ। ਪ੍ਰਸੰਸਾ ਵਿਅਕਤੀ ਵਿਚ ਊਰਜਾ ਦਾ ਕੰਮ ਕਰਦੀ ਹੈ। ਜਿਸ ਵਿਅਕਤੀ ਦੇ ਰਾਹ ਵੀ ਸਾਫ ਹੋਣ ਉਸ ਉਪਰ ਚੱਲਣ
ਦਾ ਹੀਆ ਨਾ ਕਰੇ ਆਪਣੇ ਆਪ ਨੂੰ ਯੋਗ ਨਾ ਸਮਝ ਕੇ ਦੁਰਬਲ ਵਿਚਾਰਾਂ ਦੁਆਰਾ ਸ਼ੋਕ ਪਰਗਟ ਕਰੇ ਕਿ ਮੈਂ ਅੱਗੇ ਵਧਾ ਜਾਂ ਨਾ ਵਧਾ ਭੈਭੀਤ ਹੋ ਕਿ ਦੁਵਿਧਾ ਵਿਚ ਭਟਕਦਾ ਰਹਿੰਦਾ ਹੈ, ਹੱਥ
ਵਿਚ ਅਵਸਰ ਹੁੰਦਿਆਂ ਵੀ ਗਵਾ ਬਹਿੰਦਾ ਹੈ। ਉਸ ਵਿਅਕਤੀ ਦੇ ਹੱਥ ਨਿਰਾਸ਼ਾ ਹੀ ਲਗਦੀ ਹੈ। ਆਤਮ ਵਿਸ਼ਵਾਸ ਨਾਲ ਸਫਲਤਾ ਦੀ ਪੌੜੀ ਚੜਨ ਲੱਗਿਆ ਆਪਣੀ ਕਾਰਜ ਕੁਸ਼ਲਤਾ ਅਤੇ ਯੋਗਤਾ ਨਾਲ ਅੱਗੇ ਵਧ ਕੇ ਉਨਤੀ
ਦੀ ਸਿਖਰ ਤੇ ਪਹੁੰਚਣਾ ਲਗਭਗ ਸੰਭਵ ਹੁੰਦਾ ਹੈ। ਸਭ ਤੋਂ ਪਹਿਲਾਂ ਕਿਸੇ ਕਾਰਜ ਜਾਂ ਵਸਤੂ ਨੂੰ ਮਨ ਚਿਤਰਦਾ ਹੈ,ਚਿਤਰਦਾ ਉਹੀ ਹੈ ਜਿਸ ਦਾ ਹੋਣਾ ਸੰਭਵ ਹੁੰਦਾ ਹੈ । ਆਸਮਾਨੋਂ ਤਾਰੇ ਤੋੜਨ ਹਥੇਲੀ ਤੇ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,