MSN - Typing
Time left : XX : XX
Punjabi Typing Paragraph
ਪਾਕਿਸਤਾਨ ਵਿੱਚ ਰਹਿ ਗਈ ਭੈਣ ਦੀ ਕਹਾਣੀ ਸਾਲ 1947, ਭਾਰਤ ਪਾਕਿਸਤਾਨ ਦੀ ਵੰਡ ਹੋ ਰਹੀ ਸੀ ਅਤੇ ਦੇਸ਼ 'ਚ ਹਿੰਸਾ ਦਾ ਮਾਹੌਲ ਸੀ। ਇਸੇ ਹਿੰਸਾ ਦਾ ਸ਼ਿਕਾਰ ਇੱਕ ਨਿੱਕੀ ਜਿਹੀ ਬੱਚੀ ਵੀ ਹੋਈ,
ਜਿਸ ਦੀ ਮਾਂ ਨੂੰ ਦੰਗਾਈਆਂ ਨੇ ਮਾਰ ਦਿੱਤਾ ਸੀ। ਬੱਚੀ ਦਾ ਬਾਕੀ ਪਰਿਵਾਰ ਵੀ ਉਸ ਤੋਂ ਵਿੱਛੜ ਗਿਆ ਸੀ। ਉਸ ਵੇਲੇ ਉਹ ਬੱਚੀ ਆਪਣੀ ਮਾਂ ਦੀ ਮ੍ਰਿਤਕ ਦੇਹ ਕੋਲ ਬੈਠੀ ਸੀ, ਜਦੋਂ ਇੱਕ
ਮੁਸਲਮਾਨ ਜੋੜੇ ਨੇ ਉਸ ਨੂੰ ਦੇਖਿਆ ਅਤੇ ਆਪਣੇ ਨਾਲ ਲੈ ਗਏ। ਇਕਬਾਲ ਅਤੇ ਅੱਲ੍ਹਾ ਰੱਖੀ ਨਾਂਅ ਦੇ ਇਸ ਜੋੜੇ ਨੇ ਬੱਚੀ ਨੂੰ ਗੋਦ ਲੈ ਲਿਆ ਅਤੇ ਆਪਣੀ ਧੀ ਬਣਾ ਕੇ ਪਾਲ਼ਿਆ। ਬੱਚੀ ਦਾ
ਨਾਮ ਮੁਮਤਾਜ਼ ਰੱਖਿਆ ਗਿਆ। ਇਕਬਾਲ ਨੇ ਮਰਦੇ ਸਮੇਂ ਮੁਮਤਾਜ਼ ਨੂੰ ਦੱਸਿਆ ਕਿ ਉਹ ਉਨ੍ਹਾਂ ਦੀ ਆਪਣੀ ਧੀ ਨਹੀਂ ਹੈ ਸਗੋਂ ਉਸ ਦਾ ਸਬੰਧ ਇੱਕ ਸਿੱਖ ਪਰਿਵਾਰ ਨਾਲ ਹੈ। ਹੁਣ 75 ਸਾਲਾਂ ਬਾਅਦ, ਮੁਮਤਾਜ਼
ਅਤੇ ਉਨ੍ਹਾਂ ਦੇ ਭਰਾ ਫਿਰ ਤੋਂ ਮਿਲੇ ਹਨ। ਉਨ੍ਹਾਂ ਦੀ ਇਹ ਮੁਲਾਕਾਤ ਕਰੀਬ 20 ਦਿਨ ਪਹਿਲਾਂ ਕਰਤਾਰਪੁਰ ਸਾਹਿਬ ਵਿਖੇ ਹੋਈ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਵੰਡ ਵੇਲੇ ਹੀ ਵਿੱਛੜੇ ਦੋ ਭਰਾਵਾਂ ਸਿੱਕਾ ਖਾਨ
ਅਤੇ ਮੁਹੰਮਦ ਸਦੀਕ ਦੀ ਮੁਲਾਕਾਤ ਹੋਈ ਸੀ। ਲਗਭਗ ਦੋ ਸਾਲ ਪਹਿਲਾਂ ਦੀ ਗੱਲ ਹੈ ਕਿ ਪਾਲਾ ਦੇ ਤਿੰਨ ਪੁੱਤਰਾਂ - ਗੁਰਮੁਖ ਸਿੰਘ, ਬਲਦੇਵ ਸਿੰਘ ਅਤੇ ਰਘਬੀਰ ਸਿੰਘ - ਨੂੰ ਆਪਣੀ ਭੈਣ ਬਾਰੇ ਪਤਾ
ਲੱਗਾ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਪਾਕਿਸਤਾਨ ਦੇ ਸ਼ੇਖ਼ੂਪੁਰਾ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਦੇ ਇੱਕ ਦੁਕਾਨਦਾਰ ਨਾਲ ਸੰਪਰਕ ਕੀਤਾ। ਦੁਕਾਨਦਾਰ ਨੇ ਹੀ ਉਨ੍ਹਾਂ ਦੀ ਮੁਮਤਾਜ਼ ਨਾਲ ਗੱਲ ਕਰਾਈ ।
ਗੁਰਮੁਖ ਸਿੰਘ ਨੇ ਦੱਸਿਆ, "ਸ਼ੁਰੂਆਤ ਵਿੱਚ ਸਾਨੂੰ ਥੋੜ੍ਹਾ ਸ਼ੱਕ ਸੀ। ਕੀ ਉਹ ਕੋਈ ਹੋਰ ਹੋ ਸਕਦੀ ਹੈ? ਪਰ ਫਿਰ ਹੌਲੀ-ਹੌਲੀ ਅਸੀਂ ਗੱਲਬਾਤ ਕੀਤੀ ਤੇ ਇਸ ਗੱਲ ਦੇ ਕਾਫ਼ੀ ਸਬੂਤ ਮਿਲੇ ਅਤੇ ਇਹ ਸਥਾਪਿਤ
ਹੋ ਗਿਆ ਕਿ ਉਹ ਸਾਡੀ ਭੈਣ ਹੈ। ਸਾਡੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਸੀ।" ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਬਲਦੇਵ ਸਿੰਘ ਨੇ ਅੱਗੇ ਦੱਸਿਆ, "ਅਸੀਂ ਬੱਸ ਉਸ ਤੋਂ ਬਾਅਦ ਜਲਦੀ-ਜਲਦੀ ਮਿਲਣਾ ਚਾਹੁੰਦੇ ਸੀ।
ਪਰ ਵੀਜ਼ਾ ਦੀਆਂ ਸਮੱਸਿਆਵਾਂ ਸਨ। ਇਸ ਲਈ, ਅਸੀਂ ਫ਼ੈਸਲਾ ਕੀਤਾ ਕਿ ਕਰਤਾਰਪੁਰ ਸਾਹਿਬ ਲਾਂਘਾ ਇੱਕ ਸੰਭਾਵਿਤ ''ਮੀਟਿੰਗ ਪੁਆਇੰਟ'' ਹੋ ਸਕਦਾ ਹੈ। ਹਾਲਾਂਕਿ ਇਹ ਵੀ ਕੋਵਿਡ ਕਾਰਨ ਬੰਦ ਹੋ ਗਿਆ ਸੀ। ਆਖ਼ਰਕਾਰ 24 ਅਪ੍ਰੈਲ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,