Time left : XX : XX
Punjabi Typing Paragraph
ਮੁਮਤਾਜ ਬੀਬੀ ਕਰਤਾਰਪੁਰ ਸਾਹਿਬ ਵਿੱਚ ਆਪਣੇ ਭਰਾਵਾਂ ਨੂੰ ਮਿਲੇ "ਤਾਂ ਕੀ ਹੋਇਆ ਜੇ ਸਾਡੀ ਭੈਣ ਮੁਸਲਮਾਨ ਹੈ? ਸਾਡਾ ਖ਼ੂਨ ਤਾਂ ਇੱਕ ਹੈ। ਉਹ ਸਾਡੀ ਭੈਣ ਹੈ। ਇਹੀ ਚੀਜ਼ ਸਾਡੇ ਲਈ ਸਭ ਤੋਂ ਵੱਧ
ਮਹੱਤਵਪੂਰਨ ਹੈ। ਸਾਨੂੰ ਮਿਲਣ ਲਈ 75 ਸਾਲ ਲੱਗ ਗਏ ਪਰ ਹੁਣ ਅਸੀਂ ਵਾਰ-ਵਾਰ ਮਿਲਣਾ ਚਾਹੁੰਦੇ ਹਾਂ ਅਤੇ ਇਕੱਠੇ ਸਮਾਂ ਬਿਤਾਉਣਾ ਚਾਹੁੰਦੇ ਹਾਂ।" ਇਹ ਸ਼ਬਦ ਗੁਰਮੁਖ ਸਿੰਘ ਦੇ ਹਨ ਜਿਨ੍ਹਾਂ ਦੇ ਭੈਣ ਆਪਣੇ ਪਰਿਵਾਰ
ਨਾਲ ਭਾਰਤ-ਪਾਕ ਵੰਡ ਵੇਲੇ ਵਿਛੜ ਗਏ ਸੀ। ਮੁਮਤਾਜ਼ ਬੀਬੀ, ਜਿਹਨਾਂ ਨੂੰ ਪਾਕਿਸਤਾਨ ਵਿੱਚ ਇੱਕ ਮੁਸਲਿਮ ਪਰਿਵਾਰ ਨੇ ਪਾਲਿਆ ਸੀ, 24 ਅਪ੍ਰੈਲ ਨੂੰ ਕਰਤਾਰਪੁਰ ਸਾਹਿਬ ਲਾਂਘੇ 'ਤੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਕਸਬੇ
ਦੇ ਆਪਣੇ ਭਰਾਵਾਂ ਨੂੰ ਮਿਲੇ ਹਨ। ਗੁਰਮੁਖ ਸਿੰਘ ਕਹਿੰਦੇ ਹਨ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਅਤੇ ਤਕਨੀਕੀ ਤਰੱਕੀ ਕਾਰਨ ਅਸੀਂ ਆਪਣੀ ਭੈਣ ਨੂੰ ਮਿਲ ਸਕੇ ਹਾਂ। ਬੀਬੀਸੀ ਪੰਜਾਬੀ ਦੀ ਟੀਮ ਪਰਿਵਾਰ ਨੂੰ ਮਿਲਣ
ਲਈ ਸ਼ੁਤਰਾਣਾ ਨੇੜਲੇ ਪਿੰਡ ਡੇਰਾ ਬੋਹੜ ਵਾਲਾ ਗਈ। ਇਹ ਇੱਕ ਵੱਡਾ ਪਰਿਵਾਰ ਹੈ ਜਿਸ ਵਿਚ ਤਿੰਨ ਭਰਾਵਾਂ (ਉਨ੍ਹਾਂ ਦੇ ਇੱਕ ਭਰਾ ਦੀ ਪਿਛਲੇ ਸਾਲ ਮੌਤ ਹੋ ਗਈ) ਦੇ ਪਰਿਵਾਰ ਨਾਲੋ-ਨਾਲ ਬਣੇ ਘਰਾਂ ਵਿੱਚ
ਰਹਿੰਦੇ ਹਨ। ਪਰਿਵਾਰ ਕੋਲ ਕੁੱਲ ਮਿਲਾ ਕੇ 30 ਏਕੜ ਜ਼ਮੀਨ ਹੈ ਅਤੇ ਉਹ ਖੇਤੀ ਅਤੇ ਪੋਲਟਰੀ ਦਾ ਕੰਮ ਕਰਦੇ ਹਨ। ਗੁਰਮੁਖ ਸਿੰਘ ਅਤੇ ਉਨ੍ਹਾਂ ਦੇ ਛੋਟੇ ਭਰਾ ਬਲਦੇਵ ਸਿੰਘ ਨੇ ਸਾਨੂੰ ਆਪਣੇ ਖੇਤ
ਦਿਖਾਏ ਜਿੱਥੇ ਉਨ੍ਹਾਂ ਨੇ 'ਭਿੰਡੀ' ਉਗਾਈ ਹੈ। ਉਨ੍ਹਾਂ ਦੇ ਬੱਚੇ ਆਪਣੇ ਨਾਲ ਲੱਗਦੇ ਪੋਲਟਰੀ ਫਾਰਮ ਵਿੱਚ ਪੰਛੀਆਂ ਦੀ ਦੇਖਭਾਲ ਕਰ ਰਹੇ ਹਨ। ਉਹ ਪੰਛੀਆਂ ਲਈ ਲਗਾਏ ਕੂਲਿੰਗ ਸਿਸਟਮ ਦੀ ਜਾਂਚ ਕਰ ਰਹੇ ਸਨ
ਕਿ 43 ਡਿਗਰੀ ਨੂੰ ਛੂਹ ਰਹੀ ਤੇਜ਼ ਗਰਮੀ ਵਿੱਚ ਉਹ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ। ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਾਲਾ ਸਿੰਘ ਦੀ ਪਿਛਲੀ ਪਤਨੀ ਹਿੰਸਾ ਦੌਰਾਨ ਮਾਰੀ
ਗਈ ਸੀ ਅਤੇ ਉਹ ਸ਼ੁਤਰਾਣਾ ਆ ਗਏ ਸੀ। ਜਦੋਂ ਉਨ੍ਹਾਂ ਨੂੰ ਆਪਣੀ ਪਤਨੀ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੰਨ ਲਿਆ ਕਿ ਉਨ੍ਹਾਂ ਦੀ ਲਗਭਗ ਇੱਕ ਸਾਲ ਦੀ ਧੀ ਦਾ ਵੀ
ਕਤਲ ਹੋ ਗਿਆ ਹੋਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਦੀ ਛੋਟੀ ਭੈਣ ਨਾਲ ਉਨ੍ਹਾਂ ਦਿਨਾਂ ਦੀ ਪਰੰਪਰਾ ਅਨੁਸਾਰ ਵਿਆਹ ਕਰ ਲਿਆ।

Keep Num Lock On Other wise num-pad will act as arrow key.