MSN - Typing
Time left : XX : XX
Punjabi Typing Paragraph
ਜਦੋਂ ਸਰ ਥਾਮਸ ਰੋਅ ਨੂੰ 17ਵੀਂ ਸਦੀ ਦੇ ਸ਼ੁਰੂ 'ਚ ਈਸਟ ਇੰਡੀਆ ਕੰਪਨੀ ਵੱਲੋਂ ਮੁਗਲ ਬਾਦਸ਼ਾਹ ਜਹਾਂਗੀਰ ਦੇ ਦਰਬਾਰ 'ਚ ਇੰਗਲੈਂਡ ਦੇ ਰਾਜਦੂਤ ਵੱਜੋਂ ਭੇਜਿਆ ਗਿਆ ਸੀ, ਤਾਂ ਉਨ੍ਹਾਂ ਨੇ ਰਿਪੋਰਟ ਦਿੱਤੀ ਕਿ
ਵਪਾਰ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਸਿੰਧੂ ਨਦੀ ਦੀ ਵਰਤੋਂ ਕਰਨਾ ਹੈ। ਪਰ ਉਸ ਸਮੇਂ ਥਾਮਸ ਸਿੰਧੂ ਨਦੀ ਦੀ ਜਲ ਮਾਰਗ ਅਨੁਕੂਲਤਾ ਅਤੇ ਪੱਛਮੀ ਭਾਰਤ ਅਤੇ ਪੰਜਾਬ ਦੀਆਂ ਦੂਜੀਆਂ
ਨਦੀਆਂ ਦੇ ਨਾਲ ਉਸ ਦੇ ਸੰਪਰਕ ਤੋਂ ਅਣਜਾਨ ਸਨ। ਈਸਟ ਇੰਡੀਆ ਕੰਪਨੀ ਨੂੰ ਉਨ੍ਹਾਂ ਨਦੀਆਂ ਦੇ ਰਾਹ ਸਮਝਣ ਲਈ ਦੋ ਸਦੀਆਂ ਤੋਂ ਵੱਧ ਸਮੇਂ ਦੀ ਉਡੀਕ ਕਰਨੀ ਪਈ ਸੀ। ਈਸਟ ਇੰਡੀਆ ਕੰਪਨੀ ਨੂੰ
ਮੁਗਲ ਬਾਦਸ਼ਾਹ ਜਹਾਂਗੀਰ ਨੇ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਸੀਕੈਪਟਨ ਅਲੈਗਜ਼ੈਂਡਰ, ਜੋ ਕਿ ਇੱਕ ਉਤਸ਼ਾਹੀ ਨੌਜਵਾਨ ਅਧਿਕਾਰੀ ਸੀ, ਉਸ ਨੂੰ ਇਸ ਮਿਸ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ । ਸਿੱਧੇ ਤੌਰ 'ਤੇ ਤਾਂ ਬਰਨਜ਼
ਨੂੰ ਇੰਗਲੈਂਡ ਦੇ ਮਹਾਰਾਜਾ ਵਿਲੀਅਮ ਚੌਥੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਲਈ ਭੇਜੇ ਗਏ ਪੰਜ ਘੋੜਿਆਂ ਨੂੰ ਵੱਪਟੇ ਤਲੇ ਵਾਲੀ ਕਿਸ਼ਤੀ ਰਾਹੀਂ ਰਣਜੀਤ ਸਿੰਘ ਨੂੰ ਪਹੁੰਚਾੳੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਅੰਗਰੇਜ਼ਾਂ ਨੇ ਦਾਅਵਾ
ਕੀਤਾ ਸੀ ਕਿ ਸੜਕ ਯਾਤਰਾ ਦੌਰਾਨ ਇਹ ਘੋੜੇ ਜ਼ਿੰਦਾ ਨਹੀਂ ਬਚਣਗੇ। ਕਰਾਚੀ ਤੋਂ ਲਾਹੌਰ ਤੱਕ ਇੱਕ ਹਜ਼ਾਰ ਮੀਲ ਅਬੂ ਬਕਰ ਸ਼ੇਖ ਲਿਖਦੇ ਹਨ ਕਿ 1830 'ਚ ਇੱਕ ਜਹਾਜ਼ ਨੇ ਬੰਬਈ ਬੰਦਰਗਾਹ 'ਤੇ ਲੰਗਰ
ਲਗਾਇਆ, ਜਿਸ 'ਚ ਬਰਤਾਨੀਆ ਦੇ ਬਾਦਸ਼ਾਹ ਵੱਲੋਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਲਈ ਤੋਹਫ਼ੇ ਦੇ ਰੂਪ 'ਚ ਭੇਜੇ ਗਏ ਪੰਜ ਘੋੜੇ ਅਤੇ ਇੱਕ ਦੋਸਤੀ ਦਾ ਪੱਤਰ ਸ਼ਾਮਲ ਸੀ। ਯਾਤਰਾ ਤੋਂ ਪਹਿਲਾਂ , ਬਰਨਜ਼
ਨੂੰ ਬੰਬਈ ਦੇ ਮੁੱਖ ਸਕੱਤਰ ਵੱਲੋਂ ਇੱਕ ਖੁਫੀਆ ਪੱਤਰ ਹਾਸਲ ਹੋਇਆ ਸੀ, ਜਿਸ 'ਚ ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ " ਇਸ ਯਾਤਰਾ ਦੌਰਾਨ ਇੱਕ ਮਹੱਤਵਪੂਰਨ ਕੰਮ ਇਹ ਵੀ ਹੈ ਕਿ ਸਿੰਧੂ ਨਦੀ
ਦੀ ਵਿਸਤ੍ਰਿਤ ਤਕਨੀਕੀ ਰਿਪੋਰਟ ਤਿਆਰ ਕੀਤੀ ਜਾਵੇ ਅਤੇ ਇਹ ਵੀ ਪਤਾ ਲਗਾਉਣ ਦਾ ਯਤਨ ਕੀਤਾ ਜਾਵੇ ਕਿ ਕਿੱਥੇ-ਕਿੱਥੇ ਕਿੰਨ੍ਹਾ ਪਾਣੀ ਹੈ, ਕਿਹੜੀ ਥਾਂ 'ਤੇ ਚੌੜਾਈ ਕਿੰਨੀ ਹੈ। ਜਲ ਮਾਰਗ ਦੇ ਸਫ਼ਰ ਲਈ ਲੱਕੜ
ਹਾਸਲ ਕਰਨ ਲਈ ਕਿਨਾਰਿਆਂ 'ਤੇ ਕਿੰਨੇ ਜੰਗਲ ਮੌਜੂਦ ਹਨ, ਕਿਨਾਰਿਆਂ 'ਤੇ ਫਸਲਾਂ ਵਾਲੀ ਜ਼ਮੀਨ ਕਿੰਨੀ ਹੈ ਅਤੇ ਕਿਹੜੀਆਂ ਜਾਤਾਂ ਦੇ ਲੋਕ ਇੱਥੇ ਵਸੇ ਹੋਏ ਹਨ। ਇਸ ਦੇ ਨਾਲ ਹੀ ਇਹ ਵੀ ਜਾਣਨਾ ਸੀ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,