MSN - Typing
Time left : XX : XX
Punjabi Typing Paragraph
 ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਪਰਵਾਸ ਕਰ ਰਹੇ ਹਨ। ਪੰਜਬੀਆਂ ਦਾ ਪੰਜਾਬ ਨੂੰ ਬੇਦਾਵਾ ਦੇਣਾ ਵਿਸ਼ੇਸ਼ ਕਰਕੇ ਪੰਜਾਬ ਤੋਂ ਮੋਹ ਭੰਗ ਹੋਣਾ ਚਿੰਤਨ ਦਾ ਵਿਸ਼ਾ ਹੈ। ਇਸ ਪਰਵਾਸ ਦਾ ਵੱਡਾ ਕਾਰਨ ਦੇਸ਼
ਵਿੱਚ ਰੁਜ਼ਗਾਰ ਦੀ ਘਾਟ, ਸਿਆਸੀ ਹਾਲਤਾ, ਇੱਥੋਂ ਦਾ ਸਮਾਜਿਕ ਅਤੇ ਸੱਭਿਆਚਾਰਕ ਮਹੌਲ ਅਤੇ ਪ੍ਰਸ਼ਾਸਨਿਕ ਪ੍ਰਬੰਧ ਦੀ ਮਾੜੀ ਹਾਲਤ ਹੈ। ਭਾਵੇਂ ਪੁਰਾਣੇ ਸਮਿਆਂ ਤੋਂ ਅਜ਼ਾਦੀ ਤੋਂ ਪਹਿਲਾਂ ਵੀ ਲੋਕ ਵਿਦੇਸ਼ਾਂ ਵਿੱਚ ਜਾਂਦੇ ਸਨ ਪਰ
ਲੋਕ ਵਿਦੇਸ਼ਾਂ ਵਿੱਚੋਂ ਕਮਾਈ ਕਰਕੇ ਪੈਸਾ ਦੇਸ਼ ਵਿੱਚ ਭੇਜਦੇ ਸਨ, ਉਹਨਾਂ ਦੇ ਘਰ ਤੇ ਦੇਸ਼ ਦੀ ਆਰਥਿਕ ਹਾਲਤ ਨੂੰ ਹਲਾਰਾ ਮਿਲਦਾ ਸੀ, ਪਰ ਅੱਜ ਦੇ ਹਾਲਾਤ ਪਹਿਲਾਂ ਨਾਲੋਂ ਵੱਖਰੇ ਹਨ। ਵਿਦੇਸ਼ ਗਏ ਲੋਕ
ਪੰਜਾਬ ਵਿਚਲ਼ੀ ਸੰਪਤੀ ਨੂੰ ਵੇਚ ਵਿਦੇਸ਼ਾਂ ਵਿੱਚ ਨਿਵੇਸ਼ ਕਰ ਰਹੇ ਹਨ। ਵਿਦਵਾਨਾਂ ਦਾ ਮੰਨਣਾ ਹੈ ਕਿ ਪਹਿਲਾਂ ਪੰਜਾਬ ਦਾ ਹੁਨਰ ਬਾਹਰ ਜਾਣ ਲੱਗਿਆ ਸੀ, ਹੁਣ ਪੈਸਾ ਵੀ ਬਾਹਰ ਜਾਣ ਲੱਗਾ ਹੈ। ਵਦੇਸ਼ਾਂ ਵਿੱਚ
ਪੜ੍ਹਾਈ ਦੇ ਨਾਂ ‘ਤੇ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦਾ ਪੈਸਾ ਤੇ ਜਵਾਨੀ ਹੱਥੋਂ ਨਿਕਲ ਰਹੀ ਹੈ। 19ਵੀਂ ਸਦੀ ਦੇ ਆਖਰੀ ਦਹਾਕੇ ਤੋਂ ਚੱਲੇ ਪਰਵਾਸ ਸਮੇਂ ਬਹੁਤੇ ਲੋਕ ਪੈਸਾ ਕਮਾ ਕੇ ਵਾਪਸ ਆ
ਜਾਂਦੇ ਸਨ, ਪਰ ਅੱਜ ਦੇ ਸਮੇਂ ਸਾਰੇ ਹੀ ਪੱਕੇ ਤੌਰ ‘ਤੇ ਵਿਦੇਸ਼ ਰਹਿਣ ਲਈ ਜਾਂਦੇ ਹਨ। ਸੈਂਟਰ ਫਾਰ ਰੂਰਲ ਐਂਡ ਇੰਡਸਟਰੀਅਲ ਡਿਵੈੱਲਪਮੈਂਟ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਪੰਜਾਬ ਦੇ 55 ਲੱਖ ਪਰਵਾਰਾਂ ਵਿੱਚੋਂ
11 ਫਸਦੀ ਪਰਵਾਰਾਂ ਦੇ ਇੱਕ ਜਾਂ ਇੱਕ ਤੋਂ ਵੱਧ ਜੀਅ ਵਿਦੇਸ਼ ਚਲੇ ਗਏ ਹਨ। ਸਰਵੇਖਣ ਅਨੁਸਾਰ ਦੋਆਬੇ ਵਿੱਚੋਂ 23.7 ਫੀਸਦੀ ਪਰਵਾਰ, ਮਾਝੇ ਵਿੱਚੋਂ 12 ਫੀਸਦੀ ਅਤੇ ਮਾਲਵੇ ਵਿੱਚੋਂ 5 ਫੀਸਦੀ ਪਰਵਾਰਾਂ ਦੇ ਇੱਕ
ਜਾਂ ਇੱਕ ਤੋਂ ਵੱਧ ਮੈਂਬਰ ਪਰਵਾਸ ਕਰ ਗਏ ਹਨ। ਇਹਨਾਂ ਵਿੱਚੋਂ ਸੱਠ ਫੀਸਦੀ ਲੋਕ ਅਮਰੀਕਾ, ਕੈਨੇਡਾ, ਆਸਟਰੇਲੀਆ ਵਰਗੇ ਵਿਕਸਿਤ ਦੇਸ਼ਾਂ ਵਿੱਚ ਹਨ। ਵੱਖਰੀ ਗੱਲ ਇਹ ਵੀ ਹੈ ਕਿ ਪਹਿਲਾਂ ਮਾੜੀ ਆਰਥਿਕ ਹਾਲਤ ਵਾਲੇ
ਲੋਕ ਵਿਦੇਸ਼ ਜਾਂਦੇ ਹਨ, ਪਰ ਅੱਜ ਦੇ ਸਮੇਂ ਵਿੱਚ ਵੱਡੀਆਂ ਜਾਇਦਾਦਾਂ ਦੇ ਮਾਲਕ ਵਿਦੇਸ਼ ਜਾ ਕੇ ਕੰਮ ਕਰ ਰਹੇ ਹਨ। ਵਿਦੇਸ਼ ਜਾ ਕੇ ਵਸੇ ਪੰਜਾਬੀਆਂ ਦੀ ਵਿਦੇਸ਼ ਵਿੱਚ ਪੈਦਾ ਹੋਈ ਆਪਣੀ ਪੀੜ੍ਹੀ ਲਈ
ਪੰਜਾਬ ਖਿੱਚ ਦਾ ਕੇਂਦਰ ਨਹੀਂ ਰਿਹਾ। ਜੋ ਪੰਜਾਬ ਵਿੱਚ ਪੈਦਾ ਹੋਏ ਹਨ, ਉਹ ਕਦੇ-ਕਦਾਈਂ ਪੰਜਾਬ ਤੇ ਆਪਣੀ ਸੰਪਤੀ ਵੱਲ ਗੇੜਾ ਮਾਰ ਜਾਂਦੇ ਹਨ, ਪਰ ਉਹਨਾਂ ਦੀ ਜੋ ਦੂਜੀ ਤੀਜੀ ਪੀੜ੍ਹੀ ਪੈਦਾ ਹੋਵੇਗੀ, ਉਹਨਾਂ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,