MSN - Typing
Time left : XX : XX
Punjabi Typing Paragraph
ਹਿੰਦੀ ਵਿੱਚ ਬੁਕਰ ਤੱਕ ਪਹੁੰਚ ਦੀ ਜੋ ਕਹਾਣੀ ਅਧੂਰੀ ਪਈ ਸੀ, ਉਸ ਨੂੰ ਗੀਤਾਂਜਲੀ ਸ਼੍ਰੀ ਨੇ ਮੁਕੰਮਲ ਕਰ ਦਿੱਤਾ ਹੈ। ਇਸ ਨਾਵਲ ਦੇ ਅੰਗਰੇਜ਼ੀ ਤਰਜਮੇ 'ਟੋਂਬ ਆਫ਼ ਸੈਂਡ' ਨੇ 2022 ਦਾ ਕੌਮਾਂਤਰੀ ਬੁਕਰ
ਐਵਾਰਡ ਜਿੱਤਿਆ ਹੈ। ਰਾਜਕਮਲ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ 'ਰੇਤ ਸਮਾਧੀ' ਹਿੰਦੀ ਦੀ ਪਹਿਲੀ ਰਚਨਾ ਹੈ ਜੋ ਨਾ ਸਿਰਫ਼ ਕੌਮਾਂਤਰੀ ਬੁਕਰ ਇਨਾਮ ਦੀ ਪਹਿਲਾਂ ਲਾਂਗ ਲਿਸਟ ਅਤੇ ਸ਼ਾਰਟ ਲਿਸਟ ਤੱਕ ਪਹੁੰਚੀ ਸਗੋਂ ਆਖਰੀ ਇਨਾਮ ਜੇਤੂ
ਵੀ ਰਹੀ। ਇਸ ਦਾ ਅੰਗਰੇਜ਼ੀ ਅਨੁਵਾਦ ਮਸ਼ਹੂਰ ਅਨੁਵਾਦਕ ਡੇਜ਼ੀ ਰੌਕਵੇਲ ਨੇ ਕੀਤਾ ਹੈ। 50,000 ਪੌਂਡ ਯਾਨੀ ਕਰੀਬ 50 ਲੱਖ ਰੁਪਏ ਦੇ ਸਾਹਿਤਕ ਇਨਾਮ ਲਈ ਪੰਜ ਹੋਰ ਕਿਤਾਬਾਂ ਨਾਲ ਇਸ ਦਾ ਮੁਕਾਬਲਾ ਹੋਇਆ। ਇਨਾਮ
ਦੀ ਰਾਸ਼ੀ ਲੇਖਿਕਾ ਅਤੇ ਅਨੁਵਾਦਕ ਦੇ ਵਿਚਕਾਰ ਬਰਾਬਰ ਵੰਡੀ ਜਾਵੇਗੀ। ਕੌਮਾਂਤਰੀ ਬੁਕਰ ਇਨਾਮ ਹਰ ਸਾਲ ਇੱਕ ਕਿਤਾਬ ਨੂੰ ਦਿੱਤਾ ਹੈ ਜੋ ਦੁਨੀਆਂ ਦੀ ਕਿਸੇ ਵੀ ਭਾਸ਼ਾ ਤੋਂ ਅਨੁਵਾਦ ਹੋ ਕੇ ਅੰਗਰੇਜ਼ੀ ਵਿੱਚ ਬ੍ਰਿਟੇਨ
ਜਾਂ ਆਇਰਲੈਂਡ ਵਿੱਚ ਛਪੀ ਹੋਵੇ। ਬੁਕਰ ਇਨਾਮ ਦੀਆਂ ਦੋ ਵੰਨਗੀਆਂ ਹਨ- ਦਿ ਬੁਕਰ ਪ੍ਰਾਈਜ਼ ਅਤੇ ਦਿ ਇੰਟਰਨੈਸ਼ਨਲ ਬੁਕਰ ਪ੍ਰਾਈਜ਼। ਇਹ ਇਨਾਮ ਅੰਗਰੇਜ਼ੀ ਵਿੱਚ ਲਿਖੇ ਗਲਪ ਸਾਹਿਤ ਲਈ ਦਿੱਤਾ ਜਾਂਦਾ ਹੈ, ਜੋ ਬ੍ਰਿਟੇਨ ਜਾਂ
ਆਇਰਲੈਂਡ ਛਪਿਆ ਹੋਵੇ। ਦਿ ਬੁਕਰ ਪ੍ਰਾਈਜ਼ ਉਨ੍ਹਾਂ ਕਿਤਾਬਾਂ ਨੂੰ ਦਿੱਤਾ ਜਾਂਦਾ ਹੈ ਜੋ ਮੂਲ ਰੂਪ ਵਿੱਚ ਅੰਗਰੇਜ਼ੀ ਵਿੱਚ ਲਿਖੀਆਂ ਗਈਆਂ ਹੋਣ। ਜਦਕਿ ਦਿ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਹਰ ਸਾਲ ਇੱਕ ਕਿਤਾਬ ਨੂੰ ਦਿੱਤਾ ਹੈ
ਜੋ ਦੁਨੀਆਂ ਦੀ ਕਿਸੇ ਵੀ ਭਾਸ਼ਾ ਤੋਂ ਅਨੁਵਾਦ ਹੋ ਕੇ ਅੰਗਰੇਜ਼ੀ ਵਿੱਚ ਬ੍ਰਿਟੇਨ ਜਾਂ ਆਇਰਲੈਂਡ ਵਿੱਚ ਛਪੀ ਹੋਵੇ।ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਸਾਲ 2005 ਵਿੱਚ ਸ਼ੁਰੂ ਹੋਇਆ ਉਦੋਂ ਇਸ ਦਾ ਨਾਮ ਦਿ ਮੈਨ ਬੁਕਰ ਪ੍ਰਾਈਜ਼
ਸੀ। ਹਾਲਾਂਕਿ ਉਦੋਂ ਇਹ ਸ਼ਰਤ ਨਹੀਂ ਸੀ ਕਿ ਕਿਤਾਬ ਮੂਲ ਰੂਪ ਵਿੱਚ ਅੰਗਰੇਜ਼ੀ ਤੋਂ ਇਲਵਾ ਕਿਸੇ ਹੋਰ ਭਾਸ਼ਾ ਵਿੱਚ ਲਿਖੀ ਗਈ ਹੋਵੇ। ਗੀਤਾਂਜਲੀ ਸ਼੍ਰੀ ਦੇ ਇਸ ਨਾਵਲ ਨੂੰ ਜਿਊਰੀ ਨੇ 'ਅਨੋਖਾ' ਦੱਸਿਆ ਹੈ।
ਦਰਅਸਲ ਇਹ ਨਾਵਲ ਠਰੰਮੇ ਨਾਲ ਪੜ੍ਹੇ ਜਾਣ ਵਾਲੀ ਰਚਨਾ ਹੈ। ਨਾਵਲ ਦੀ ਕਹਾਣੀ ਦੇ ਧਾਗੇ ਨਾਲ ਕਈ ਸਾਰੇ ਧਾਗੇ ਬੰਨ੍ਹੇ ਹੋਏ ਹਨ। 80 ਸਾਲ ਦੀ ਇੱਕ ਦਾਦੀ ਹੈ ਜੋ ਬਿਸਤਰੇ ਤੋਂ ਉੱਠਣਾ ਨਹੀਂ
ਚਾਹੁੰਦੀ ਅਤੇ ਜਦੋਂ ਉੱਠਦੀ ਹੈ ਤਾਂ ਸਭ ਕੁਝ ਨਵਾਂ ਹੋ ਜਾਂਦਾ ਹੈ। ਇੱਥੋਂ ਤੱਕ ਕਿ ਦਾਦੀ ਵੀ ਨਵੀਂ। ਉਹ ਸਰਹੱਦ ਨੂੰ ਬੇਅਰਥ ਬਣਾ ਦਿੰਦੀ ਹੈ। ਇਸ ਨਾਵਲ ਵਿੱਚ ਸਭ ਕੁਝ ਨਵਾਂ ਹੈ। ਔਰਤ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,