MSN - Typing
Time left : XX : XX
Punjabi Typing Paragraph
ਉਂਜ, ਪਿੰਡ ਦੀਆਂ ਗਲੀਆਂ ਵਿਚ ਦੇਖਿਆ ਗਿਆ ਕਿ ਹਰ ਪਾਸੇ ਸੰਨਾਟਾ ਸੀ ਅਤੇ ਜਿੱਥੇ ਵੀ ਲੋਕ ਬੈਠੇ ਸਨ ਉਹ ਇਸੇ ਘਟਨਾ ਦੀ ਚਰਚਾ ਕਰ ਰਹੇ ਸਨ। ਜਦੋਂ ਮੈਂ ਪਿੰਡ ਵਿੱਚ ਕੁਝ ਸਾਂਝੀਆਂ ਥਾਂਵਾਂ
ਤੋਂ ਫੋਟੋ ਖਿੱਚ ਰਿਹਾ ਸੀ ਤਾਂ ਕਈ ਲੋਕਾਂ ਨੇ ਆ ਕੇ ਰੋਕਿਆ ਅਤੇ ਫ਼ੋਟੋ ਖਿੱਚਣ ਦਾ ਕਾਰਨ ਪੁੱਛਿਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਪੱਤਰਕਾਰ ਹਾਂ ਅਤੇ ਪਿੰਡ ਵਿਖੇ ਵਾਪਰੀ ਘਟਨਾ ਸਬੰਧੀ ਜਾਣਕਾਰੀ
ਹਾਸਿਲ ਕਰ ਰਿਹਾ ਹਾਂ ਤਾਂ ਅੱਗੋਂ ਇਹੀ ਗੱਲ ਸੁਣਨ ਨੂੰ ਮਿਲੀ, "ਸਾਡੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਨਜ਼ਰ ਲੱਗ ਗਈ ਹੈ ਅਤੇ ਸਾਡਾ ਪਿੰਡ ਖਾਹ-ਮਖਾਹ ਹੀ ਚਰਚਾ ਵਿੱਚ ਹੈ।" ਹਸਪਤਾਲ ਵਿੱਚ ਜ਼ੇਰੇ ਇਲਾਜ
ਬਿੱਟਾ ਸਿੰਘ ਦੀ ਮਾਤਾ ਰਾਣੀ ਕੌਰ ਨੇ ਕਿਹਾ ਕਿ, "ਮੇਰੇ ਲੜਕੇ ਦੀ ਕੁੱਟਮਾਰ ਹੋਈ ਹੈ ਅਤੇ ਉਸ ਨੂੰ ਨਿੰਮ ਨਾਲ ਬੰਨ੍ਹਣ ਦੀ ਵੀਡੀਓ ਮੋਬਾਈਲਾਂ ਵਿਚ ਆਉਣ ਨਾਲ ਮੈਂ ਬੇਹੱਦ ਪ੍ਰੇਸ਼ਾਨ ਹਾਂ। ਦੂਜਾ ਮੇਰੇ
ਮੁੰਡੇ ਉੱਪਰ ਹੀ ਪੁਲਿਸ ਪਰਚਾ ਹੋ ਗਿਆ ਹੈ ਹੁਣ ਅਸੀਂ ਕਿੱਧਰ ਨੂੰ ਜਾਈਏ। ਸਰਕਾਰ ਤੋਂ ਮੰਗ ਹੈ ਕਿ ਸਾਨੂੰ ਨਿਆਂ ਦਿੱਤਾ ਜਾਵੇ।" ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਿਨ੍ਹਾਂ ਵਿਅਕਤੀਆਂ ਉੱਪਰ ਘਰ ਵਿੱਚ
ਦਾਖ਼ਲ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ ਇੱਕ-ਦੋ ਜਣਿਆਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ ਚਾਰ-ਚਾਰ ਮਾਮਲੇ ਦਰਜ ਹਨ। ਉਧਰ, ਲਵਪ੍ਰੀਤ ਸਿੰਘ ਦੀ ਮਾਤਾ ਰਾਣੀ ਕੌਰ ਮੁਤਾਬਕ ਉਹ ਪਿਛਲੇ 17
ਸਾਲਾਂ ਤੋਂ ਵਿਧਵਾ ਦੀ ਜ਼ਿੰਦਗੀ ਜਿਉਂ ਰਹੇ ਹਨ। ਉਨ੍ਹਾਂ ਕਿਹਾ, "ਅਸੀਂ ਸਿਰਫ ਚਾਰ ਏਕੜ ਜ਼ਮੀਨ ਵਿੱਚ ਵਾਹੀ ਕਰਦੇ ਹਾਂ ਅਤੇ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਸੋਸ਼ਲ ਮੀਡੀਆ ਉੱਪਰ ਸਾਨੂੰ ਧਨਾਢ ਜ਼ਿਮੀਂਦਾਰ
ਲਿਖਿਆ ਗਿਆ ਹੈ, ਜਿਸ ਨਾਲ ਮੈਂ ਅਤੇ ਮੇਰਾ ਪੁੱਤਰ ਪਰੇਸ਼ਾਨ ਹਾਂ।" "ਪਿੰਡ ਦੇ ਦਲਿਤ ਭਾਈਚਾਰੇ ਨਾਲ ਸਾਡਾ ਪਿਆਰ ਹੈ ਪਰ ਨਸ਼ੇ ਦੀ ਗ੍ਰਿਫ਼ਤ ਵਿੱਚ ਆਏ ਲੋਕ ਸਾਡੇ ਲਈ ਪ੍ਰੇਸ਼ਾਨੀ ਦਾ ਸਬੱਬ ਹਨ। ਅਸੀਂ
ਤਾਂ ਪੁਲਿਸ ਕੋਲ ਆਪਣੀ ਰਾਖੀ ਲਈ ਅਰਜੋਈ ਕੀਤੀ ਹੈ। ਸਾਡੇ ਨਾਲ ਧੱਕਾ ਹੋ ਰਿਹਾ ਹੈ।'' ਪਿੰਡ ਦੇ ਬਾਹਰਵਾਰ ਬਣਿਆ ਡੇਰਾ ਸ਼ਰਾਬ ਦਾ ਲੰਗਰ ਵਰਤਾਉਣ ਕਾਰਨ ਪਹਿਲਾਂ ਵੀ ਚਰਚਾ ਵਿੱਚ ਰਿਹਾ ਹੈ। ਪਿੰਡ ਦੇ
ਲੋਕਾਂ ਨੇ ਦੱਸਿਆ ਕਿ ਲੋਕ ਇੱਥੇ ਸੁੱਖਣਾ ਸੁੱਖਦੇ ਹਨ ਅਤੇ ਦੂਰ ਦਰਾਡੇ ਤੋਂ ਆਉਣ ਵਾਲੇ ਲੋਕ ਸੁੱਖਣਾ ਪੂਰੀ ਹੋਣ ਤੋਂ ਬਾਅਦ ਇਸ ਡੇਰੇ ਵਿੱਚ ਸ਼ਰਾਬ ਦਾ ਪ੍ਰਸ਼ਾਦ ਚੜ੍ਹਾਉਂਦੇ ਹਨ।
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,