Time left : XX : XX
Punjabi Typing Paragraph
ਦਲਿਤ ਭਾਈਚਾਰੇ ਨਾਲ ਸਬੰਧਤ ਇੱਕ ਨੌਜਵਾਨ ਨੂੰ ਨਿੰਮ ਦੇ ਦਰੱਖ਼ਤ ਨਾਲ ਬੰਨ੍ਹੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਮਾਨਸਾ ਅਧੀਨ ਪੈਂਦਾ ਪਿੰਡ ਉੱਡਤ ਭਗਤਰਾਮ ਚਰਚਾ ਵਿੱਚ ਹੈ। ਪਿੰਡ
ਦੀਆਂ ਸੱਥਾਂ ਅਤੇ ਚੁਰਾਹਿਆਂ ਵਿੱਚ ਬੈਠੇ ਲੋਕ ਇਸੇ ਗੱਲ ਦੀ ਹੀ ਚਰਚਾ ਕਰਦੇ ਨਜ਼ਰ ਆਉਂਦੇ ਹਨ। ਪਿੰਡ ਦੀ ਬਹੁਗਿਣਤੀ ਇਸ ਗੱਲ ਨਾਲ ਸਹਿਮਤੀ ਨਹੀਂ ਰੱਖਦੀ ਕਿ ਇਹ ਦਲਿਤ-ਜੱਟ ਟਕਰਾਅ ਹੈ। ਦੂਜੇ ਪਾਸੇ ਪੰਜਾਬ
ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪਿੰਡ ਦੀ ਦਲਿਤ ਧਰਮਸ਼ਾਲਾ ਵਿੱਚ ਇਕੱਠ ਕਰਕੇ ਇਸ ਘਟਨਾ ਨੂੰ ਇੱਕ ਸਮਾਜਿਕ ਜਮਾਤ ਦੇ ਵਿਰੁੱਧ ਦੱਸਿਆ ਗਿਆ। ਅਸਲ ਵਿੱਚ ਇਹ ਕਹਾਣੀ ਪਿੰਡ ਦੇ ਬਾਹਰਵਾਰ ਬਣੇ ਇੱਕ ਡੇਰੇ ਵਿੱਚ ਮੱਥਾ
ਟੇਕਣ ਨੂੰ ਲੈ ਕੇ ਸ਼ੁਰੂ ਹੋਈ। ਦਲਿਤ ਵਰਗ ਨਾਲ ਸਬੰਧਤ ਅਤੇ ਪਿੰਡ ਦੇ ਮੈਂਬਰ ਪੰਚਾਇਤ ਮੱਖਣ ਸਿੰਘ ਨੇ ਦੱਸਿਆ ਕਿ ਇਸ ਡੇਰੇ ਵਿੱਚ ਸ਼ਰਾਬ ਦਾ ਚੜ੍ਹਾਵਾ ਚੜ੍ਹਦਾ ਹੈ ਅਤੇ ਅਕਸਰ ਹੀ ਨੌਜਵਾਨ ਵਰਗ
ਡੇਰੇ ਆਉਂਦਾ ਰਹਿੰਦਾ ਹੈ। "ਮੈਂ ਸਾਫ ਸ਼ਬਦਾਂ ਵਿਚ ਇਹ ਗੱਲ ਕਹਿ ਸਕਦਾ ਹਾਂ ਕਿ ਇਹ ਦੋ ਨੌਜਵਾਨਾਂ ਦੀ ਲੜਾਈ ਹੈ ਨਾ ਕਿ ਦਲਿਤਾਂ ਅਤੇ ਜੱਟਾਂ ਵਿੱਚ ਟਕਰਾਅ। ਇੱਥੇ ਦੋ ਨੌਜਵਾਨ ਟਰੈਕਟਰ ਉੱਪਰ ਉੱਚੀ
ਆਵਾਜ਼ ਵਿੱਚ ਗੀਤ ਵਜਾਉਣ ਦੇ ਮੁੱਦੇ ਨੂੰ ਲੈ ਕੇ ਆਪਸ ਵਿੱਚ ਖਹਿਬੜਦੇ ਸਨ ਅਤੇ 20 ਦਿਨ ਪਹਿਲਾਂ ਇਨ੍ਹਾਂ ਦਰਮਿਆਨ ਸਮਝੌਤਾ ਵੀ ਕਰਵਾ ਦਿੱਤਾ ਗਿਆ ਸੀ। ਪਿੰਡ ਦਾ ਹਰ ਵਰਗ ਆਪਸੀ ਭਾਈਚਾਰੇ ਨਾਲ ਰਹਿੰਦਾ
ਹੈ ਪਰ ਹੁਣ ਇਸ ਘਟਨਾ ਨੇ ਪਿੰਡ ਨੂੰ ਬਦਨਾਮ ਜ਼ਰੂਰ ਕੀਤਾ ਹੈ।" ਦਲਿਤ ਭਾਈਚਾਰੇ ਨਾਲ ਸੰਬੰਧਿਤ ਜਿਸ ਨੌਜਵਾਨ ਬਿੱਟਾ ਸਿੰਘ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ ਉਹ ਇਸ ਸਮੇਂ
ਮਾਨਸਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। 'ਇਨਸਾਫ਼ ਦੀ ਜਗ੍ਹਾ ਸਾਡੇ 'ਤੇ ਹੀ ਹੋਇਆ ਪਰਚਾ' ਬਿੱਟਾ ਸਿੰਘ ਮੁਤਾਬਕ ਉਹ ਧਾਰਮਿਕ ਸਥਾਨ ਉੱਪਰ ਮੱਥਾ ਟੇਕਣ ਲਈ ਜਾ ਰਹੇ ਸਨ ਕਿ ਪੁਰਾਣੀ ਰੰਜਿਸ਼ ਦੇ
ਤਹਿਤ ਉਨ੍ਹਾਂ ਨੂੰ ਇੱਕ ਪਰਿਵਾਰ ਵੱਲੋਂ ਘਰ ਦੇ ਅੰਦਰ ਖਿੱਚ ਕੇ ਕਥਿਤ ਤੌਰ "ਤੇ ਨਿੰਮ ਨਾਲ ਬੰਨ੍ਹ ਲਿਆ ਗਿਆ। ਪਿਛਲੇ ਹਫ਼ਤੇ 23 ਮਈ ਨੂੰ ਜਦੋਂ ਘਟਨਾ ਵਾਪਰੀ ਤਾਂ ਸੂਚਨਾ ਮਿਲਦੇ ਹੀ ਪਿੰਡ ਤੋਂ
ਤਿੰਨ ਕਿਲੋਮੀਟਰ ਦੀ ਦੂਰੀ ਉੱਪਰ ਬਣੀ ਪੁਲਿਸ ਚੌਂਕੀ ਦੇ ਜਵਾਨ ਮੌਕੇ ਉਪਰ ਪੁੱਜ ਗਏ ਸਨ।

Keep Num Lock On Other wise num-pad will act as arrow key.