MSN - Typing
Time left : XX : XX
Punjabi Typing Paragraph
ਪੰਜਾਬੀ ਵਿੱਚ ਹੇਠ ਲਿਖੀਆਂ ਵਿਅੰਜਲ-ਧਨੀਆਂ ਹਨ: ਪੰਜਾਬੀ ਵਿਅੰਜਨਾਂ ਦੇ ਕੁਝ ਵਰਗ ਹੇਠ ਲਿਖੇ ਅਨੁਸਾਰ ਉਚਾਰਨ-ਸਥਾਨ ਦੇ ਆਧਾਰ ਉੱਤੇ ਬਣਾਏ ਗਏ ਹਨ: ਇਹਨਾਂ ਵਿੱਚੋਂ ਙ, ਞ, ਣ, ਨ ਅਤੇ ਮ ਨਾਸਿਕੀ ਵਿਅੰਜਨ ਹਨ। ਅਜੋਕੇ
ਸਮੇਂ ਵਿੱਚ /ਘ, ਝ, ਢ, ਧ, ਭ/ ਵਿਅੰਜਨ-ਧੁਨੀਆਂ ਲਿਖਤ ਵਿੱਚ ਤਾਂ ਮੌਜੂਦ ਹਨ ਪਰੰਤੂ ਬੋਲ-ਚਾਲ ਦੀ ਭਾਸ਼ਾ ਵਿੱਚੋਂ ਲੋਪ ਹੋਣ ਕਰਕੇ ਇਹਨਾਂ ਨੂੰ ਵਿਅੰਜਨ-ਧੁਨੀਆਂ ਦੀ ਗਿਣਤੀ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਕਿਉਂਕਿ ਇਹਨਾਂ
ਦੀ ਜਗ੍ਹਾ ਸੁਰ ਨੇ ਲੈ ਲਈ ਹੈ। ਜੇਕਰ ਅਸੀਂ ਸ਼ਬਦ ਕੰਘਾ ਲਿਖਦੇ ਹਾਂ ਤਾਂ ਇਸ ਸ਼ਬਦ ਵਿੱਚ /ਘ/ ਧੁਨੀ ਕਾਰਜਸ਼ੀਲ ਨਜ਼ਰ ਆਉਂਦੀ ਹੈ, ਪਰ ਇਹ ਸਿਰਫ਼ ਨਜ਼ਰ ਹੀ ਆਉਂਦੀ ਹੈ ਕਿਉਂਕਿ ਅਸਲ ਵਿੱਚ
ਉਚਾਰਨ ਸਮੇਂ ਇਸ ਦੀ ਥਾਂ ਇੱਥੇ /ਗ/ ਧੁਨੀ ਵਿਚਰ ਰਹੀ ਹੁੰਦੀ ਹੈ। ਚੇਤੇ ਰਹੇ ਕਿ ਅਜੋਕੀ ਪੰਜਾਬੀ ਭਾਸ਼ਾ ਵਿੱਚ ਙ, ਞ, ਣ, ੜ ਅਤੇ ਲ਼ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ। ਙ
ਅਤੇ ਞ ਧੁਨੀਆਂ ਦੀ ਅਜੋਕੀ ਪੰਜਾਬੀ ਵਿੱਚ ਵਰਤੋਂ ਬਹੁਤ ਘੱਟ ਹੁੰਦੀ ਹੈ। ਇਸ ਤੋਂ ਇਲਾਵਾ /ਯ/ਤੇ/ਵ/ ਦੋ ਅਜਿਹੀਆਂ ਵਿਅੰਜਨ-ਧੁਨੀਆਂ ਹਨ ਜੋ ਸ੍ਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਹਨ, ਜਿਵੇਂ — ਗਯਾਨੀ-ਗਿਆਨੀ, ਸਵਾਮੀ-ਸੁਆਮੀ।
ਇਸ ਕਾਰਨ ਇਹਨਾਂ ਧੁਨੀਆਂ ਨੂੰ ਅਰਧ-ਸ੍ਵਰ ਧੁਨੀਆਂ ਵੀ ਕਿਹਾ ਜਾਂਦਾ ਹੈ। ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਅਵਾਜ਼ਾ ਨਿਕਲ਼ਦੀਆਂ ਹਨ, ਉਹਨਾਂ ਨੂੰ ਵਿਆਕਰਨ ਵਿੱਚ ਧੁਨੀਆਂ ਕਿਹਾ ਜਾਂਦਾ ਹੈ। ਇਹ ਸਾਰਥਕ ਅਵਾਜ਼ਾਂ
(ਧੁਨੀਆਂ) ਮੌਖਿਕ ਪੱਧਰ ਉੱਤੇ ਵਿਚਰਦੀਆਂ ਹਨ। ਧੁਨੀ ਨੂੰ ਤਿੰਨ ਤਰੀਕਿਆਂ ਰਾਹੀ ਸਮਝਿਆ ਜਾ ਸਕਦਾ ਹੈ: ਉਚਾਰ, ਸੰਚਾਰ, ਸ਼੍ਰਵਣੀ। ਧੁਨੀ ਨੂੰ ਬਾਸ਼ਾ ਦੀ ਭੁਨਿਆਦੀ ਇਕਾਈ ਵੀ ਕਿਹਾ ਜਾਂਦਾ ਹੈ। ਧੁਨੀ ਭਾਸ਼ਾਈ ਸੰਰਚਨਾ ਦੀ ਛੋਟੀ
ਤੋਂ ਛੋਟੀ ਇਕਾਈ ਹੈ। ਭਾਸ਼ਾਈ ਧੁਨੀਆਂ ਦਾ ਕਾਰਜ ਅਹਿਮ ਹੈ। ਇਹ ਇੱਕ-ਦੂਜੀ ਨਾਲ਼ ਮਿਲ਼ ਕੇ ਆਪਣੇ ਤੋਂ ਉੱਪਰਲੇ ਪੱਧਰ ਦੀਆਂ ਇਕਾਈਆਂ ਭਾਵ ਸ਼ਬਦਾਂ ਦਾ ਨਿਰਮਾਣ ਕਰਦੀਆਂ ਹਨ। ਇਹਨਾਂ ਸ਼ਬਪਦਾਂ ਨੂੰ ਜਦ ਇਕ ਪੰਜਾਬੀ
ਭਾਸ਼ਾ ਦਾ ਬੁਲਾਰਾ ਬੋਲਦਾ ਹੈ ਤਾਂ ਉਸ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਅਵਾਜ਼ਾ ਨਿਕਲ਼ਦੀਆਂ ਹਨ, ਉਹਨਾਂ ਨੂੰ ਪੰਜਾਬੀ ਦੀਆਂ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਦਾ ਕੋਈ ਵੀ ਸ਼ਬਦ ਉਚਾਰਿਆ ਜਾਵੇ ਤਾਂ ਉਸ ਦਾ
ਨਿਖੇੜ ਕੀਤਿਆਂ, ਹੇਠ ਲਿਖੇ ਅਨੁਸਾਰ ਧੁਨੀਆਂ ਦਾ ਪਤਾ ਲੱਗਦਾ ਹੈ। ਭਾਸ਼ਾ ਦੇ ਚਾਰ ਮੁੱਖ ਅੰਗ ਹਨ: ਧੁਨੀ, ਸ਼ਬਦ, ਵਾਕ ਅਤੇ ਅਰਥ। ਇਹਨਾਂ ਨੂੰ ਧਿਆਨ ਨਾਲ਼ ਵੇਖਿਆਂ, ਵਿਚਾਰਿਆਂ ਇਹਨਾਂ ਪਿੱਛੇ ਕੁਝ ਨਿਯਮ ਕੰਮ ਕਰਦੇ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,