MSN - Typing
Time left : XX : XX
Punjabi Typing Paragraph
ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ-ਯੁਕਤ ਇਕਾਈ ਹੈ। ਪ੍ਰਯੋਗ ਦੇ ਆਧਾਰ 'ਤੇ ਪੰਜਾਬੀ ਸ਼ਬਦ-ਸ਼੍ਰੇਣੀਆਂ ਨੂੰ ਹੇਠ ਲਿਖ ਅੱਠ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇਸ ਨੂੰ ਸ਼ਬਦ-ਭੇਦ ਆਖਿਆ ਜਾਂਦਾ ਹੈ। ੧. ਨਾਂਵ ੨.
ਪੜਨਾਂਵ ੩. ਵਿਸ਼ੇਸ਼ਣ ੪. ਕਿਰਿਆ ੫. ਕਿਰਿਆ-ਵਿਸ਼ੇਸ਼ਣ ੬. ਸੰਬੰਧਕ ੭. ਯੋਜਕ ੮. ਵਿਸਮਿਕ। ਆਓ ਹੁਣ ਇਹਨਾਂ ਬਾਰੇ ਹੋਰ ਜਾਣਦੇ ਹਾਂ। ੧. ਨਾਂਵ: ਕਿਸੇ ਵਿਅਕਤੀ, ਸਥਾਨ, ਜੀਵ, ਵਸਤੂ, ਹਾਲਤ, ਗੁਣ, ਭਾਵ, ਕੰਮ ਆਦਿ ਦੇ
ਨਾਂ ਨੂੰ ਨਾਂਵ ਕਿਹਾ ਜਾਂਦਾ ਹੈ, ਜਿਵੇਂ: ਬਲਦੀਪ, ਜਲੰਧਰ, ਬਲ਼ਦ, ਪੈੱਨਸਿਲ, ਗਰਮੀ, ਅਮੀਰੀ, ਪਿਆਸ ਆਦਿ। ੨. ਪੜਨਾਂਵ: ਜਿਹੜਾ ਸ਼ਬਦ ਕਿਸੇ ਨਾਂਵ ਦੀ ਥਾਂ ਵਰਤਿਆ ਜਾਵੇ ਉਸ ਨੂੰ ਪੜਨਾਂਵ ਅਖਦੇ ਹਨ, ਜਿਵੇਂ: ਮੈਂ, ਤੂੰ,
ਉਹ ਆਦਿ। ੩. ਵਿਸ਼ੇਸ਼ਣ: ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਵ ਨਾਲ਼ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ: ਗੋਰਾ, ਕਾਲ਼ਾ, ਅਠਾਰਾਂ, ਮੋਟਾ, ਸਾਊ ਆਦਿ। ੪. ਕਿਰਿਆ:
ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੁੰਦਾ ਹੋਵੇ, ਕਿਰਿਆ ਅਖਵਾਉਂਦਾ ਹੈ, ਜਿਵੇਂ: ਗਿਆ, ਆਵਾਂਗਾ, ਸੌਂਦਾ, ਪੜ੍ਹੋ। ੫. ਕਿਰਿਆ-ਵਿਸ਼ੇਸ਼ਣ: ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲ਼ੇ ਸ਼ਬਦ ਨੂੰ ਕਿਰਿਆ-ਵਿਸ਼ੇਸ਼ਣ ਆਖਦੇ ਹਨ;
ਜਿਵੇਂ: ਹੌਲ਼ੀ, ਤੇਜ਼, ਅੱਗੇ, ਇੱਥੇ ਆਦਿ। ੬. ਸੰਬੰਧਕ: ਜਿਹੜਾ ਸ਼ਬਦ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਕਿਸੇ ਦੂਜੇ ਸ਼ਬਦ ਨਾਲ਼ ਸੰਬੰਧ ਸਪਸ਼ਟ ਕਰਦਾ ਹੈ, ਉਸ ਨੂੰ ਸੰਬੰਧਕ ਆਖਦੇ ਹਨ, ਜਿਵੇਂ: ਦਾ,
ਦੇ, ਦੀ, ਨੇ, ਨੂੰ, ਕੋਲ਼ ਆਦਿ। ੭. ਯੋਜਕ: ਜਿਹੜਾ ਸ਼ਬਦ ਦੋ ਵਾਕਾਂਸ਼ਾਂ, ਉਪਵਾਕਾਂ ਜਾਂ ਵਾਕਾਂ ਨੂੰ ਜੋੜਦਾ ਹੈ, ਉਸ ਨੂੰ ਯੋਜਕ ਕਿਹਾ ਜਾਂਦਾ ਹੈ, ਜਿਵੇਂ: ਕਿਉਂਕਿ, ਨਾਲ਼ੇ, ਜਾਂ, ਭਾਵੇਂ, ਕਿ, ਅਤੇ ਆਦਿ। ੮.
ਵਿਸਮਕ: ਖ਼ੁਸ਼ੀ, ਗ਼ਮੀ, ਹੈਰਾਨੀ, ਭੈ, ਪ੍ਰਸੰਸਾ, ਆਦਿ ਭਾਵਾਂ ਦੇ ਪ੍ਰਗਟਾਵੇ ਲਈ ਸੁਭਾਵਿਕ ਹੀ ਮੂੰਹੋਂ ਨਿਕਲ਼ੇ ਸ਼ਬਦ ਵਿਸਮਕ ਹੁੰਦੇ ਹਨ, ਜਿਵੇਂ: ਵਾਹ, ਆਹਾ, ਹਾਏ, ਉਫ਼ ਆਦਿ। ਇਹਨਾਂ ਸ਼ਬਦ-ਭੇਦਾਂ ਬਾਰੇ ਵਿਸਤ੍ਰਿਤ ਜਾਣਕਾਰੀ ਅਗਲੇ ਪੰਨਿਆਂ 'ਤੇ
ਦਿੱਤੀ ਜਾਵੇਗੀ। #੬੩੭ ਫੇਜ਼-੬, ਸਾਹਿਬਜ਼ਾਦਾ ਅਜੀਤ ਸਿੰਘ ਨਗਰ। ੧੦ ਸਤੰਬਰ, ੨੦੧੪. ਈ-ਮੇਲ @ ਡਾਟ ਕਾਮ | ਜੇਕਰ ਅਸੀ ਵੱਡਾ ਨੰਬਰ ਦਰਸਾਉਣਾ ਹੋਵੇ ਤਾਂ > ਦਾ ਚਿੰਨ੍ਹ ਇਸਤੇਮਾਲ ਹੁੰਦਾ ਹੈ ਤੇ ਜੇ ਅਸੀ ਛੋਟਾ
ਨੰਬਰ ਦਰਸਾਉਣਾ ਹੋਵੇ ਦਾਂ < ਦਾ ਚਿੰਨ੍ਹ ਇਸਤੇਮਾਲ ਹੁੰਦਾ ਹੈ। ਇਸ ਤੋਂ ਇਲਾਵਾਂ ਭਾਗ ਲਈ ÷ ਜਾਂ / ਦਾ ਚਿੰਨ੍ਹ ਅਤੇ ਗੁਣਾ ਲਈ × ਜਾਂ * ਦਾ ਚਿੰਨ ਅਤੇ ਜੋੜ ਲਈ +
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,