MSN - Typing
Time left : XX : XX
Punjabi Typing Paragraph
ਸਿੱਖੀ ਦਾ ੳ ਅ, ੳ (ਊੜਾ) - ਉਪਾਸ਼ਕ, ਅ (ਐੜਾ) ਅਰਦਾਸ, ੲ (ਈੜੀ) ਇਕ ਓਅੰਕਾਰ, ਸ (ਸੱਸਾ) ਸਿੱਖ, ਹ (ਹਾਹਾ) ਹਰਿਮੰਦਰ ਸਾਹਿਬ, ਕ (ਕੱਕਾ) ਕੰਘਾ, ਖ (ਖੱਖਾ) ਖੰਡਾ, ਗ (ਗੱਗਾ) ਗੁਰਦੁਆਰਾ, ਘ (ਘੱਗਾ)
ਘੁੜਸਵਾਰ, ਙ (ਙੰਙਾਂ) ਙੰਙਾ ਙ੍ਰਾਸੈ ਕਾਲੁ ਤਿਹ ਜੋ ਸਾਕਤ ਪ੍ਰਭਿ ਕੀਨ।।, ਚ (ਚੱਚਾ) ਚਰਖੜੀ, ਛ (ਛੱਛਾ) ਛੋਟੇ ਸਾਹਿਬਜ਼ਾਦੇ, ਜ (ਜੱਜਾ) ਜਥੇਦਾਰ, ਝ (ਝੱਜਾ), ਝੰਡਾ "ਨਿਸ਼ਾਨ ਸਾਹਿਬ", ਞ (ਞੰਞਾ) ਞੰਞਾ ਨਿਕਟਿ ਜੁ ਘਟ ਰਹਿਓ
ਦੂਰਿ ਕਹਾ ਤਜਿ ਜਾਇ।।, ਟ (ਟੈਂਕਾ) ਟਹਿਲ ਸੇਵਾ, ਠ (ਠੱਠਾ) ਠੰਡਾ ਬੁਰਜ, ਡ (ਡੱਡਾ) ਡਿਓੜ੍ਹੀ, ਢ (ਢੱਡਾ) ਢਾਡੀ ਜੱਥਾ, ਣ (ਣਾਣਾ) ਣਾਣਾ ਰਣਿ ਰੂਤਉ ਨਰ ਨੇਹੀ ਕਰੈ।।, ਤ (ਤੱਤਾ) ਤਖ਼ਤ ਸਾਹਿਬ, ਥ (ਥੱਥਾ)
ਥੜ੍ਹਾ ਸਾਹਿਬ, ਦ (ਦੱਦਾ) ਦਸਤਾਰ, ਧ (ਧੱਦਾ) ਧਰਤੀ, ਨ (ਨੱਨਾ) ਨਿਹੰਗ ਸਿੰਘ, ਪ (ਪੱਪਾ) ਪੰਜ ਪਿਆਰੇ, ਫ (ਫੱਫਾ) ਫੌਜੀ, ਬ (ਬੱਬਾ) ਬੰਦੀਛੋੜ, ਭ (ਭੱਬਾ) ਭਗਤ, ਮ (ਮੱਮਾ) ਮੂਲ ਮੰਤਰ, ਯ (ਯੱਯਾ), ਯਾਤਰੂ, ਰ
(ਰਾਰਾ) ਰਾਗੀ ਜੱਥਾ, ਲ (ਲੱਲਾ) ਲੰਗਰ, ਵ (ਵੱਵਾ) ਵਾਹਿਗੁਰੂ, ੜ (ੜਾੜਾ) ੜਾੜਾ ਗੁਰਮੁਖਿ ੜਾੜਿ ਮਿਟਾਈ।।, ਸ਼ (ਸ਼ੱਸ਼ਾ) ਸ਼ਹੀਦ, ਖ (ਖ਼ੱਖ਼ਾ) ਖ਼ਾਲਸਾ, ਗ਼ (ਗ਼ੱਗ਼ਾ) ਗ਼ਰੀਬ, ਜ਼ (ਜ਼ੱਜ਼ਾ) ਜ਼ਫ਼ਰਨਾਮਾ, ਫ਼ (ਫ਼ੱਫ਼ਾ) ਫ਼ਤਹਿ, ਇਹ ਸੀ ਸਿੱਖੀ
ਦਾ ੳ-ਅ ਕਿਵੇਂ ਲੱਗਾ ਜ਼ਰੂਰ ਦੱਸਣਾ। "ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ।। ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਆਪਨੀ ਜੀਤ ਕਰੋਂ।। ਅਰੁ ਸਿੱਖ ਹੌ ਆਪਨੇ
ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ।। ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ" ।।੨੩੧।। #ਅਰਥ:- 'ਹੇ ਅਕਾਲ ਪੁਰਖ! ਮੈਨੂੰ ਇਹ ਵਰਦਾਨ ਦਿਉ ਕਿ
ਮੈਂ ਕਦੇ ਵੀ ਸ਼ੁਭ ਕੰਮ ਕਰਨ ਤੋਂ ਝਿਜਕ ਨਾ ਕਰਾਂ। ਜੰਗ-ਏ-ਮੈਦਾਨ ਵਿਚ ਦੁਸ਼ਮਨ ਤੋਂ ਕਦੇ ਭੀ ਨਾ ਡਰਾਂ ਤੇ ਨਿਸਚੇ ਕਰਕੇ ਜੰਗ ਵਿਚ ਜ਼ਰੂਰ ਫਤਿਹ ਹਾਸਲ ਕਰਾਂ। ਜੰਗ-ਏ-ਮੈਦਾਨ ਵਿਚ ਦੁਸ਼ਮਨ ਤੋਂ ਕਦੇ ਭੀ
ਨਾ ਡਰਾਂ ਤੇ ਨਿਸਚੇ ਕਰਕੇ ਜੰਗ ਵਿਚ ਜ਼ਰੂਰ ਫਤਹਿ ਹਾਸਲ ਕਰਾਂ। ਆਪਣੇ ਮਨ ਨੂੰ ਸਿੱਖਿਆ ਦੇਣ ਦੇ ਬਹਾਨੇ ਮੈਂ ਸਦਾ ਤੇਰੀ ਸਿਫਤ ਕਰਾਂ ਤੇ ਜਦੋਂ ਮੇਰਾ ਆਖਰੀ ਸਮਾਂ ਆ ਜਾਏ ਤਾਂ ਜੰਗ-ਏ-ਮੈਦਾਨ ਵਿਚ
ਆਪਣੀ ਜਾਨ ਕੁਰਬਾਨ ਕਰ ਦਵਾਂ।' [ਸਤਨਾਮ ਵਾਹਿਗੁਰੂ] | {ਪ੍ਰਮਾਤਮਾ ਇੱਕ ਹੈ} ਇਹ ਸਾਰੀਆਂ ਸਤਰ੍ਹਾਂ @ਸਿੱਖ ਧਰਮ ਦਾ ਪ੍ਰਚਾਰਨ ਨਾਮਕ ਕਿਤਾਬ ਵਿੱਚ ਲਇਆਂ ਗਈਆਂ ਹਨ। ਇਸ ਤੇ ਸਾਡਾ ਕੋਈ ©ਕਾਪੀ ਰਾਈਟ ਨਹੀਂ ਹੈ।
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,