MSN - Typing
Time left : XX : XX
Punjabi Typing Paragraph
ਸਾਰਗ ਮਹਲਾ ੫ ਧੂਰਤੁ ਸੋਈ ਜਿ ਧੁਰ ਕਉ ਲਾਗੇ।। ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ ਪਾਗੈ।।੧।। ਰਹਾਉ।। ਬਲਬੰਚ ਕਰੈ ਨ ਜਾਨੈ ਲਾਭੈ ਸੋ ਧੂਰਤੁ ਨਹੀ, ਮੂੜ੍ਾ।। ਸੁਆਰਥੁ ਤਿਆਗਿ ਅਸਾਰਥਿ ਰਚਿਓ ਨਹ
ਸਿਮਰੈ ਪ੍ਰਭੁ ਰੂੜਾ।।੧।। ਸੋਈ ਚਤਤੁਰੁ ਸਿਆਣਾ ਪੰਡਿਤੁ ਸੋ ਸੂਰਾ ਸੋ ਦਾਨਾਂ।। ਸਾਧਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ।।੨।। ੬੭।। ੯੦।।ਸਾਰੰਗ ਰਾਗ ਵਿਚ ਉਚਾਰਨ ਕੀਤੇ ਗਏ ਇਸ ਸ਼ਬਦ ਵਿਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ
ਸਾਹਿਬ ਸਮਝਾਉਂਦੇ ਹਨ ਕਿ ਉਹ ਮਨੁੱਖ ਹੀ ਚਤੁਰ, ਸਿਆਣਾ, ਚਲਾਕ ਹੈ, ਜੋ ਸਭ ਤੋਂ ਵੱਡੇ ਸਿਆਣੇ ਅਤੇ ਚਤੁਰ ਪ੍ਰਭੂ ਨਾਲ ਪ੍ਰੇਮ ਪਾਉਂਦਾ ਹੈ। ਭਾਵ ਪਰਮਾਤਮਾ ਸਭ ਤੋਂ ਵੱਡਾ ਚਲਾਕ ਅਤੇ ਸਮਰੱਥ ਸਿਆਣਾ ਹੈ,
ਮਨੁੱਖ ਦੀ ਪਾਇਆਂ ਉਸ ਦੇ ਅੱਗੇ ਤੁੱਛ ਹੈ ਹੀ। ਜਿਹੜਾ ਮਨੁੱਖ ਚਲਾਕ ਬਣ ਕੇ ਦੂਜਿਆਂ ਨਾਲ ਠੱਗੀਆਂ ਮਾਰਦਾ ਹੈ, ਧੋਖਾ ਕਰਦਾ ਹੈ ਉਹ ਮੂਰਖ ਹੈ, ਕਿਉਂਕਿ ਜਿਸ ਪ੍ਰਭੂ ਨੇ ਉਸ ਨੂੰ ਚਲਾਕੀ ਕਰਨ
ਦੀ ਵਡਿਆਈ ਬਖ਼ਸ਼ੀ ਹੈ, ਉਹ ਮਨੁੱਖ ਹੰਕਾਰ ਵੱਸ ਹੋ ਕੇ ਆਪਣੇ ਅਸਲ ਮੂਲ ਪਰਮਾਤਮਾ ਨੂੰ ਭੁਲਾ ਦਿੰਦਾ ਹੈ। ਪ੍ਰਭੂ ਦੀ ਯਾਦ ਵਿਸਾਰ ਕੇ ਕੀਤੀ ਗਈ ਹਰ ਚਤੁਰਾਈ, ਸਿਆਣਪ, ਹੰਕਾਰੀ ਤੇ ਵਿਕਾਰੀ ਬਿਰਤੀ ਦਾ
ਪ੍ਰਗਟਾਵਾ ਹੁੰਦੀ ਹੈ ਅਤੇ ਮਾਇਆ ਦਾ ਰੰਗ-ਰੂਪ ਬਣ ਜਾਂਦੀ ਹੈ। ਅਜਿਹੀ ਬਿਰਤੀ ਸ਼ੋਸ਼ਣ, ਧੱਕੇ ਅਤੇ ਜ਼ਿਆਦਤੀ ਨੂੰ ਬੜ੍ਹਾਵਾ ਦਿੰਦੀ ਹੈ, ਜੋ ਗੁਰਮਤਿ ਵਿਚ ਪ੍ਰਵਾਨ ਨਹੀਂ ਹੈ। ਇਸ ਨੂੰ ਸੰਸਾਰੀ ਮਾਰਗ ਹੀ ਕਿਹਾ ਜਾ
ਸਕਦਾ ਹੈ। ਜਿਹੜਾ ਮਨੁੱਖ ਪ੍ਰਭੂ ਦੀ ਹੁਕਮ-ਰਜ਼ਾ ਦਾ ਉਲੰਘਣ ਕਰਕੇ ਚਲਾਕੀਂ ਕਰਦਾ ਫਿਰਦਾ ਹੈ, ਉਸਦੇ ਹਿਰਦੇ-ਘਰ ਵਿਚ ਪ੍ਰਭੂ ਨਾਮ ਦਾ ਵਾਸਾ ਨਹੀਂ ਹੋ ਸਕਦਾ ਅਤੇ ਹਜ਼ਾਰਾਂ ਸਿਆਣਪਾਂ ਅਜਾਈਂ ਚਲੇ ਜਾਂਦੀਆਂ ਹਨ ਕਿਉਂਕਿ ਇਨ੍ਹਾਂ
ਸਿਆਣਪਾਂ ਦਾ ਟੀਚਾ, ਝੂਠ ਬੋਲ, ਠੱਗੀਆਂ ਮਾਰ ਕੇ ਮਾਇਆ ਦੇ ਢੇਰ ਇਕੱਠੇ ਕਰਨਾ ਬਣ ਜਾਂਦਾ ਹੈ। ਇਸੇ ਲਈ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਉਹ ਮਨੁੱਖ ਹੀ ਭਾਰਿ ਚੁੱਕਣ ਵਾਲਾ ਮੁਖੀ ਤੇ ਉਹੀ
ਧਨੀ ਮਨੁੱਖ ਹੈ ਜਿਹੜਾ ਪ੍ਰਭੂ ਦੇ ਪ੍ਰੇਮ ਰਸ ਵਿਚ ਮਸਤ ਰਹਿੰਦਾ ਹੈ। ਚਤੁਰਾਈਆਂ, ਸਿਆਣਪਾਂ ਦਾ ਅਸਲ ਸੋਮਾ ਪਰਮਾਤਮਾ ਹੈ ਜਿਸ ਨੂੰ ਵਿਸਾਰ ਕੇ ਕੀਤੀ ਕੋਈ ਚਤੁਰਾਈ, ਇਕ ਬੁਰਾਈ ਬਣ ਜਾਂਦੀ ਹੈ, ਜਿੱਥੇ ਅਹੰਕਾਰ
ਹੀ ਹੁੰਦਾ ਹੈ। ਜਦ ਤੱਕ ਗੁਮਾਨ ਤਿਆਗਿਆ ਨਹੀਂ ਜਾਂਦਾ ਤਦ ਤੱਕ ਸਾਧ ਸੰਗਤਿ ਦੇ ਰਾਹੀਆਂ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ: ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ।। ਅਵਰੁ ਸਭ ਕਿਛੁ ਮਿਥਿਆ ਰਸਨਾ ਰਾਮ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,