MSN - Typing
Time left : XX : XX
Punjabi Typing Paragraph
 "ਬੇਸ਼ੱਕ ਗੁਰੂ ਜੀ ਮੰਗ ਲੈਂਦਾ, ਪਰ ਇਸ ਵੇਲੇ ਜ਼ਰੂਰਤ ਇਸੇ ਹੀ ਚੀਜ ਦੀ ਹੈ। ਤੁਸੀਂ ਬੇ-ਫ਼ਿਕਰ ਰਹੋ ਮੈਂ ਦੇਣੀ ਵੀ ਉਸੇ ਨੂੰ ਹੈ।" ਮਗਰੋਂ ਰਾਜੇ ਨੇ ਹੰਸਾਂ ਵਾਲੀ ਸਾਰੀ ਗੱਲ ਸੁਣਾ ਦਿੱਤੀ। ਸਾਧੂ
ਨੇ ਆਪਣਾ ਪ੍ਰਣ ਪੂਰਾ ਕੀਤਾ, ਬਿਕਰਮਜੀਤ ਨੌ-ਬਰ-ਨੌ ਹੋ ਕੇ ਧੰਨਵਾਦ ਆਖ ਚਲਾ ਗਿਆ। ਜਦ ਦੂਸਰੇ ਰਾਜੇ ਨੇ ਆ ਕੇ ਪੁਕਾਰ ਕੀਤੀ ਤਾਂ ਸਾਧੂ ਨੇ ਇਹ ਕਹਿ ਕਿ 'ਫ਼ਲ ਨੀਵਿਆਂ ਰੁੱਖਾਂ ਨੂੰ ਲੱਗਦੇ ਸਿੰਬਲਾ
ਤੂੰ ਮਾਣ ਨਾ ਕਰੀਂ, ਜਾ ਰਾਜਨ ਰੱਬ ਭਲੀ ਕਰੂ।" ਰਾਜਾ ਮਣ-ਮਣ ਦੇ ਪੈਰ ਘੜੀਸਦਾ ਮਸਾਂ ਘੋੜੇ ਤੱਕ ਪਹੁੰਚਿਆ। ਸਵੇਰੇ ਖ਼ਜ਼ਾਨੇ ਵਿੱਚੋਂ ਸੋਨਾ ਵੰਡ ਦਿੱਤਾ। ਦੂਸਰੇ ਦਿਨ ਵੀ ਤੇ ਤੀਸਰੇ ਦਿਨ ਵੀ ਹੌਲੀ-ਹੌਲੀ ਖ਼ਜ਼ਾਨਾ
ਖ਼ਾਲੀ ਹੋ ਗਿਆ ਲੋਕ ਹਾਹਾਕਾਰ ਮਚਾਉਣ ਲੱਗੇ। ਰਾਜਾ ਸ਼ਰਮ ਮਾਰਾ ਬਾਹਰ ਨਾ ਨਿਕਲੇ। ਜਦ ਸੂਹੀਏ ਨੇ ਖ਼ਬਰ ਭੇਜੀ, ਕਿ ਰਾਜਾ ਬਿਕਰਮਜੀਤ ਉਸ ਦੇ ਮਹਿਲੀਂ ਪੁੱਜਾ। "ਕਿਉਂ ਬਈ ਸਵਾ ਮਣ ਸੋਨਾ ਪੁੰਨ ਕਰਨ ਵਾਲਾ
ਰਾਜਾ ਕਿਧਰ ਗਿਆ, ਪਰਜਾ ਤਾਂ ਤੇਰੀ ਜੈ-ਜੈ ਕਰਦੀ ਸੀ ਪਰ ਅੱਜ ਕੀ ਹੋ ਗਿਆ ਨਵੀਂ ਵਹੁਟੀ ਵਾਂਗੂ ਮੂੰਹ ਲੁਕਾਈ ਬੈਠਾ।" "ਹੇ ਰਾਜਨ! ਮੈਂ ਕੀ ਦੱਸਾਂ, ਜਿਹੜੀ ਮੇਰੇ ਨਾਲ ਹੋਈ ਐ ਕਿਸੇ ਵੈਰੀ
ਨਾਲ ਵੀ ਮਹਾਰਾਜ ਨਾ ਕਰੇ।" ਰਾਜੇ ਆਪਣੀ ਹੱਡ-ਬੀਤੀ ਦੱਸਣੀ ਚਾਹੁੰਦਾ ਸੀ। ਪਰ ਰਾਜੇ ਬਿਕਰਮਜੀਤ ਨੇ ਰੋਕ ਦਿੱਤਾ। "ਮੈਨੂੰ ਪਤਾ ਹੈ, ਰਾਜਾ ਜੀ ਤੁਸੀਂ ਕਿਹੜੀ ਸੋਨੇ ਦੀ ਖਾਣ ਵਿੱਚੋਂ ਸੋਨਾ ਲਿਆ ਕੇ ਦਿੰਦੇ ਸੀ।"
ਰਾਜੇ ਨੇ ਸਾਧੂ ਵਾਲੀ ਸਾਰੀ ਗੱਲ ਸੁਣਾ ਦਿੱਤੀ। ਜਿਸ ਨੂੰ ਸੁਣ ਕੇ ਰਾਰਜੇ ਦੇ ਦਿਮਾਗ਼ ਦੇ ਕਪਾਟ ਖੁੱਲ ਗਏ। ਉਹ ਰਾਜੇ ਬਿਕਰਮਜੀਤ ਦੇ ਚਰਨਾ ਵਿੱਚ ਡਿੱਗ ਪਿਆ ਤੇ ਆਖਇਆ, "ਰਾਜਾ ਜੀ ਤੁਸੀਂ ਧੰਨ
ਹੋ।" "ਉਹ ਰੱਬ ਦੇ ਬੰਦਿਆ, ਇਹ ਮਾਇਆ ਧੁੱਪ-ਛਾਂ ਵਰਗੀ ਐ। ਜਦ ਧੁੱਪ ਛਾਂ ਨਹੀਂ ਟਿਕ ਸਕਦੀ ਤਾਂ ਮਾਇਆ ਕਿਵੇਂ ਟਿੱਕ ਸਕਦੀ ਹੈ। ਤੂੰ ਇਸ 'ਤੇ ਮਾਣ ਕਰਦਾ ਸੀ ਤੇਰਾ ਮਾਣ ਤੋੜਨ ਵਾਸਤੇ ਮੈਂ
ਇਹ ਕੌਤਕ ਕੀਤਾ ਸੀ। ਇਹ ਲੈ ਆਪਣੀ ਅਮਾਨਤ ਗੋਦੜੀ ਤੇ ਡੰਡਾ ਆਹ ਤਰ ਉਚਾਰਨ ਕਰਕੇ ਇਸ ਉੱਪਰ ਡੇਚਾ ਮਾਰੀਂ ਸਵਾ ਮਣ ਸੋਨਾ ਝੜ ਪਊ। ਜਾ ਗਰੀਬਾਂ ਦਾ ਭਲਾ ਕਰ, ਹੁਣ ਤੈਨੂੰ ਇਹਨੂੰ ਪ੍ਰਾਪਤ
ਕਰਨ ਵਾਸਤ ਤੇਲ ਵਿੱਚ ਸੜਨਾ ਨਹੀਂ ਪੈਣਾ। ਤੇਰੀ ਅਮਾਨਤ ਮੈਂ ਤੈਨੂੰ ਸੋਪ ਦਿੱਤੀ ਹੁਣ ਮੇਰੀ ਅਮਾਨਤ ਮੈਨੂੰ ਸੌਂਪ ਦੇ ਭਾਵ ਹੰਸ ਰਿਹਾਅ ਕਰਦੇ। ਵਾਹ ਰਾਜਨ ਵਾਹ! ਤੂੰ ਵਾਕਿਆ ਹੀ ਮਹਾਨ ਹੈ। ਮੈਂ ਤਾਂ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,