MSN - Typing
Time left : XX : XX
Punjabi Typing Paragraph
 "ਠੀਕ ਐ ਬਈ ਆਪਣਾ ਘਰ ਤਾਂ ਹਮੇਸ਼ਾ ਯਾਦ ਆਉਂਦਾ, ਚਾਹੇ ਬਹਿਸ਼ਤ ਦੇ ਸਾਰੇ ਸੁੱਖ ਮਿਲ ਜਾਣ। ਜਾਣਾ ਹੈ ਤਾਂ ਤੁਸੀਂ ਜੀ ਸਦਕੇ ਚਲੇ ਜਾਊ ਪਰ ਮੇਰੀ ਇੱਕ ਗੱਲ ਘੁੱਟ ਕੇ ਪੱਲੇ ਬੰਨ੍ਹ ਲਵੇ।
ਰਸੇਤ ਵਿੱਚ ਤੁਸੀਂ ਚੁੱਪ-ਚਾਪ ਉੱਡੇ ਜਾਣਾ ਮੇਰਾ ਭੋਰਾ ਵੀ ਜੱਸ ਨਹੀਂ ਗਾਉਣਾ। ਬਥੇਰੇ ਰਾਜਿਆਂ ਦੀਆਂ ਮੇਰੇ ਨਾਲ ਹੱਦਾਂ ਲੱਗਦੀਆਂ ਮਤੇ ਕੋਈ ਉਂਨੀ-ਇੱਕੀ ਹੋ ਜਾਵੇ। ਸਿਆਣੇ ਬਣ ਕੇ ਕਾਂ ਵਾਂਗੂ ਉੱਡੀ ਜਾਇਉ। ਕਾਂ ਜਦ
ਉੱਡਦਾ ਹੈ ਤਾਂ ਚੁੱਪ-ਚਾਪ ਤੇ ਜਦ ਬਨੇਰੇ ਬੈਠਦਾ ਹੈ ਤਾਂ ਸੰਘ ਪਾੜਦਾ। ਤੋਤਿਆਂ ਦੀ ਡਾਰ ਰੌਲਾ ਪਾਉਂਦੀ ਉੱਡਦੀ ਹੈ, ਜਦ ਫਲ-ਫਰੂਟ ਖਾਂਦੇ ਹਨ ਤਾਂ ਚੁੱਪ-ਗੜੁੱਪ ਬਸ ਪੱਤਿਆਂ ਨਾਲ ਹੀ ਰਲ ਜਾਂਦੇ ਹਨ। ਕਾਂ
ਵਾਂਗੂ ਘਰ ਜਾ ਕੇ ਵਡਿਆਈ ਕਰ ਲਿਓ, ਮੇਰੀ ਇੰਨੀ ਬੇਨਤੀ ਤੇ ਅਮਲ ਜ਼ਰੂਰ ਕਰਿਓ।" 'ਸਤਿ-ਬਚਨ' ਆਖ ਕੇ ਹੰਸਾਂ ਦਾ ਪਰਿਵਾਰ ਉੱਡ ਪਿਆ, ਉੱਡਦਿਆਂ-ਉੱਡਦਿਆਂ ਕਈਂ ਸ਼ਹਿਰ-ਗਰਾਂ ਲੰਘ ਗਏ, ਗੱਲੀਂ ਪਿਆਂ ਨੂੰ ਇਹ ਖ਼ਿਆਲ ਭੁੱਲ
ਗਿਆ ਕਿ "ਅਸੀਂ ਤਾਂ ਰਾਜੇ ਨਾਲ ਵਾਅਦਾ ਕੀਤਾ ਸੀ ਕਿ ਤੇਰਾ ਜੱਸ ਨਹੀਂ ਗਾਉਂਦੇ। ਇੱਕ ਹੱਟੇ ਦੂਸਰਾ ਵਡਿਆਈ ਕਰਨ ਲੱਗ ਪਵੇ। ਧੰਨ ਰਾਜਾ ਬਿਕਰਮਜੀਤ ਜਿਸ ਨੇ ਸਾਡਾ ਕਾਲ ਕਟਾਇਆ।" ਹੁਣ ਜਿਸ ਰਾਜੇ ਦੇ
ਰਾਜ ਉੱਪਰੋਂ ਲੰਘ ਰਹੇ ਸਨ। ਜਦ ਉਸ ਦੇ ਕੰਨ ਬਲੇਲ (ਆਵਾਜ਼) ਪਈ ਤਾਂ ਉਹਨੇ ਉਸੇ ਵੇਲੇ ਹੁਕਮ ਦਿੱਤਾ ਕਿ "ਜਾਲ ਲਾ ਕੇ ਕਿਸੇ ਵੀ ਤਰਕੀਬ ਨਾਲ ਹੰਸ ਫੜ ਕੇ ਕੈਦ ਕਰੋ।" ਉਸ ਦੇ
ਹੁਕਮ ਦੀ ਤਾਮੀਲ ਕੀਤੀ ਗਈ। ਹੰਸ ਫਰ ਕੇ ਸਲਾਖਾਂ (ਜੇਲ) ਪਿੱਛੇ ਤਾੜ ਦਿੱਤੇ। ਮਗਰੋ ਗੁੱਸੇ ਨਾਲ ਭਰਿਆ-ਪੀਤਾ ਰਾਜਾ ਹੰਸਾਂ ਕੋਲ ਆਇਆ ਤੇ ਬੋਲਿਆ,"ਬਈ ਮੈਥੋਂ ਵੱਡਾ ਕਿਹੜਾ ਧਰਮੀ ਰਾਜਾ ਜੰਮ ਪਿਆ। ਮੈਂ ਸਵੇਰੇ-ਸੁੱਚੇ ਮੂੰਹ
ਸਵਾ ਮਣ(ਪੰਜਾਹ ਕਿਲੋ) ਸੋਨਾ ਪੁੰਨ ਕਰਕੇ ਰੋਟੀ ਖਾਂਦਾ ਹਾਂ। ਤੁਸੀਂ ਵਡਿਆਈ ਕਰੀ ਜਾਂਦੇ ਹੋ ਰਾਜੇ ਬਿਕਰਮਜੀਤ ਦੀ, ਤਕਲੇ ਵਾਂਗੂ ਸਿੱਧੇ ਹੋ ਕੇ ਮੇਰਾ ਜੱਸ ਗਾਓ ਜਾਂ ਫਿਰ ਜੇਲ ਵਿੱਚ ਸੜੋ। ਫ਼ੈਸਲਾ ਤੁਹਾਡੇ ਹੱਧ
ਮੈਂ ਤੁਹਾਨੂੰ ਕੁਝ ਦਿਨ ਸੋਚਣ ਦਾ ਮੌਕਾ ਦਿੰਦਾ ਹਾ।" ਹੰਸ ਵਿਚਾਰੇ ਤਾਂ ਚੱਕੀ ਦੇ ਪੁੜਾਂ ਵਿੱਚ ਫਸ ਗਏ ਕੀ ਕਰਨ 'ਤੇ ਕੀ ਨਾ ਕਰਨ। ਜਦ ਕੁਝ ਦਿਨ ਲੰਘ ਗਏ ਤਾਂ ਰਾਜਾ ਫਿਰ ਹੰਸਾਂ
ਦਾ ਹਾਲ ਪੁੱਛਣ ਆਇਆ," ਕਿਉਂ ਕੀ ਹਾਲ ਐ, ਮੋਤੀ ਮਿਲੀ ਜਾਂਦੇ ਆ ਖਾਣ ਨੂੰ ਕਿ ਨਹੀਂ? ਮੈਂ ਤੁਹਾਨੂੰ ਓਨਾ ਚਿਰ ਰਿਹਾਅ ਨਹੀਂ ਕਰਨਾ, ਜਿੰਨਾ ਚਿਰ ਮੈਨੂੰ ਧਰਮੀ ਰਾਜਾ ਨਹੀਂ ਮੰਨਦੇ।" ਹੰਸਾਂ ਨੇ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,