MSN - Typing
Time left : XX : XX
Punjabi Typing Paragraph
 ਇਤਿਹਾਸਕਾਰ ੬੦੦ ਈ: ਤੋਂ ੧੨੦੦ ਈ: ਤੱਕ ਦੇ ਸਮੇਂ ਨੂੰ ਰਾਜਪੂਤ ਕਾਲ ਮੰਨਦੇ ਹਨ। ਉਸ ਸਮੇਂ ਦੇ ਸਾਰੇ ਰਾਜੇ ਆਪਣੇ ਆਪ ਨੂੰ ਰਾਜਪੂਤ ਕਹੁੰਦੇ ਸਨ। ਇਸੇ ਸਮੇਂ ਵਿੱਚ ਬੁੱਧ ਤੇ ਜੈਨ ਮੱਤ ਪ੍ਰਚਿਲੱਤ
ਹੋਇਆ। ਭਾਰਤ ਦਾ ਮਹਾਰਾਜਾ ਤੇ ਕਈ ਹੋਰ ਰਾਜੇ ਬੋਧੀ ਬਣ ਗਏ। ਉਸ ਅਹਿੰਦਾ ਪਰਮੋ ਧਰਮ ਦੇ ਹਾਮੀ ਸਨ। ਕਿਸੇ ਨਾਲ ਲੜਨਾਂ ਤਾਂ ਕੀ ਸੀ ਕਿਸੇ ਜੀਵਨ ਨੂੰ ਦੁੱਖ ਦੇਣਾ ਵੀ ਪਾਪ ਸਮਝਦੇ ਸਨ।
ਇਸ ਕਰਕੇ ਬ੍ਰਾਹਮਣ ਸਾਰੇ ਬੋਧੀ ਰਾਜਿਆਂ ਨੂੰ ਨਸ਼ਟ ਕਰਕੇ ਆਪ ਰਾਜੇ ਬਣ ਬੈਠੇ। ਸਾਰੇ ਰਾਜਪੂਤ ਰਾਜੇ ਆਕੀ ਹੋ ਬੈਠੇ। ਇਸ ਤਰ੍ਹਾਂ ਭਾਰਤ ਦੀ ਸਾਂਝੀ ਰਾਜਸੀ ਤਾਕਤ ਖਤਮ ਹੋ ਗਈ। ਇਸ ਸਮੇਂ ਵਿੱਚ ਹੀ
ਵਿਦੇਸ਼ੀ ਹਮਲਾਵਾਰ ਭਾਰਤ ਵਿੱਚ ਆਉਣੇ ਸ਼ੁਰੂ ਹੋ ਗਏ। ਇਹ ਭਾਰਤ ਦੇ ਇੱਕ ਸਿਰੇ ਤੋਂ ਵੜਧੇ ਤੇ ਦੂਜੇ ਸਿਰੇ ਤੱਕ ਧੰਨ ਦੌਲਤ ਲੁੱਟਦੇ ਤੇ ਇੱਕਠੀ ਕਰਦੇ। ਸੋਹਣੇ ਜਵਾਨ ਮੁੰਡੇ ਕੁੜੀਆਂ ਨੂੰ ਲੁੱਟਦੇ ਤੇ ਭੇਡਾਂ
ਬੱਕਰੀਆਂ ਵਾਂਗ ਬੰਨ੍ਹ ਕੇ ਉਹਨਾਂ ਤੇ ਮਨ ਆਇਆ ਜ਼ੁਲਮ ਕਰਦੇ। ਉਹਨਾਂ ਨੂੰ ਰੋਕਣ ਵਾਲਾ ਕੋਈ ਨਾ ਰਿਹਾ। ਉਸੇ ਵੇਲੇ ਜੇ ਕਿਸੇ ਨੂੰ ਚਿੰਤਾ ਸੀ ਤਾਂ ਸਾਧੂ ਸੰਤ ਸੰਨਿਆਸੀ ਬਣ ਕੇ ਜੰਗਲਾਂ ਵਿੱਚ ਜਾ
ਕੇ ਮੁਕਤੀ ਪ੍ਰਾਪਤ ਕਰਨ ਦੀ ਹੀ ਸੀ। ਸੋਹਣੇ ਨੌਜਵਾਨ ਮੁੰਡੇ ਕੁੜੀਆਂ ਨੂੰ ਲੁੱਟੇ ਜਾਣ ਦੇ ਡਰੋਂ ਸਾਰੇ ਭਾਰਤ ਦੇ ਵਿੱਚ ਹੀ ਬਾਲ ਵਿਆਹ ਦਾ ਰਿਵਾਜ ਚੱਲ ਪਿਆ। ਨਾ ਚੋਰ ਲੱਗੇ ਨਾ ਕੁੱਤਾ ਭੌਂਕੇ।
ਨਾ ਕੋਈ ਕੁੜੀ ਮੁੰਡਾ ਜਵਾਨ ਹੋਵੇ ਨਾ ਕੋਈ ਉਨ੍ਹਾਂ ਨੂੰ ਲੁੱਟੇ। ਸਭ ਨੇ ਮੁੰਡੇ ਕੁੜੀਆਂ ਦੇ ਵਿਆਹ ਛੋਟੀ ਉਮਰ ਵਿੱਚ ਹੀ ਕਰਨੇ ਸ਼ੁਰੂ ਕਰ ਦਿੱਤੇ। ਇਸ ਰਿਵਾਜ ਅਨੁਸਾਰ ਜਦੋਂ ਭਗਤ ਨਾਮਦੇਵ ਜੀ
ਨੌ ਸਾਲ ਦੇ ਹੋਏ ਤਾਂ ਕਈ ਕੁੜੀਆਂ ਵਾਲਿਆਂ ਦੇ ਘਰੋਂ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਉਹਨਾਂ ਵਿੱਚੋਂ ਪੂਰਬਾ ਨਗਰ ਦੀ ਵਪਾਰੀ ਸ਼੍ਰੀ ਗੋਬਿੰਦ ਸ਼ੇਟ ਸਦਾਵਰਤੇ ਦੀ ਸਪੁੱਤਰੀ ਰਾਜਾ ਬਾਈ ਦਾ ਰਿਸ਼ਤਾ ਸੰਯੋਗਾਂ ਅਨੁਸਾਰ
ਪਸੰਦ ਆਇਆ। ਭਗਤ ਨਾਮਦੇਵ ਜੀ ਦਾ ਰਾਜਾ ਬਾਈ ਨਾਲ ਮੰਗਣਾ ਹੋ ਗਿਆ। ਉਸ ਸਮੇਂ ਘਰ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਫਿਰ ਛੇ ਕੁ ਮਹੀਨੇ ਪਿਛੋਂ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਗਈ।
ਵਿਆਹ ਵਾਸਤੇ ਤਿਆਰੀਆਂ ਹੋਣਈਆਂ ਸ਼ੁਰੂ ਹੋ ਗਈਆਂ। ਰਿਸ਼ਤੇਦਾਰੀਆਂ ਨੂੰ ਗੰਢਾਂ ਭੇਜੀਆਂ ਗਈਆਂ, ਸ਼ਰੀਕੇ ਕਬੀਲੇ ਨੂੰ ਸੱਦੇ ਦਿੱਤੇ ਗਏ। ਵਿਆਹ ਤੋਂ ਸੱਤ ਦਿਨ ਪਹਿਲਾਂ ਗੀਤ ਗਾਉਣੇ ਸ਼ੁਰੂ ਹੋਏ। ਵਿਆਹ ਨਰਸੀ ਬਾਹਮਣੀ ਵਿਖੇ ਹੀ ਹੋਇਆ।
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
Donate Us about image
This Site is developed and Maintained By: Barjinder Singh Sidhu,