MSN - Typing
Time left : XX : XX
Punjabi Typing Paragraph
ਪੰਜਾਬ ਤੋਂ ਆਉਂਦੀਆਂ ਨਿਘਾਰ ਵਾਲੀਆਂ ਖਬਰਾਂ ਦੀ ਅਕਸਰ ਹੀ ਭਰਮਾਰ ਰਹਿੰਦੀ ਹੈ। ਪਰ ਜਦੋਂ ਕਦੇ ਕੋਈ ਸੁਭਾਗੀ ਸੁਲੱਖਣੀ ਸੂਚਨਾ ਨਜ਼ਰੀਂ ਪੈਂਦੀ ਹੈ ਤਾਂ ਇਉਂ ਮਹਿਸੂਸ ਹੋਣ ਲਗਦਾ ਹੈ, ਜਿਵੇਂ ਕਿਤੇ ਤਪਦੇ ਮਾਰੂਥਲ ਵਿਚ
ਵਿਆਕੁਲ ਹੋਏ ਖੜ੍ਹਿਆਂ ਤੇ ਅਚਾਨਕ ਸਾਵਣ ਦੀ ਠੰਢੀ ਮਿਠੀ ਫੁਹਾਰ ਪੈ ਗਈ ਹੋਵੇ। ਬਿਲਕੁਲ ਉਦੋਂ ਇਵੇਂ ਹੀ ਜਾਪਦਾ ਜਦ ਬੀਤੇ ਦਿਨੀਂ ਸੀ.ਬੀ.ਐਸ.ਈ. ਨੇ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ। ਵਿਸ਼ਵ ਭਰ ਵਿਚ
ਵਸਦੇ ਪੰਜਾਬੀਆਂ ਲਈ ਮਹਾਨ ਖੁਸ਼ਖਬਰੀ ਬਣ ਕੇ ਆਈ ਇਹ ਖਬਰ ਪਲਾਂ ਚ ਸੋਸ਼ਲ ਮੀਡੀਏ ਤੇ ਛਾਅ ਗਈ ਕਿ ਪੰਜਾਬ ਦੇ ਮਾਲਵਾ ਇਲਾਕੇ ਦੀ ਇਕ ਹੋਣਹਾਰ ਬੱਚੀ ਨਿਰੇ ਪੰਜਾਬ ਚੋਂ ਹੀ ਨਹੀਂ ਸਗੋਂ
ਦੇਸ਼ ਦੇ ਉੱਤਰੀ ਖਿੱਤੇ ਵਿਚੋਂ ਫ਼ਸਟ ਆਈ ਹੈ। ਆਮ ਸਧਾਰਨ ਪੇਂਡੂ ਕਿਸਾਨ ਪਰਿਵਾਰ ਨਾਲ ਸਬੰਧਤ ਸੋਲ੍ਹਾਂ ਸਾਲ ਦੀ ਬਾਲੜੀ ਤਰਨਪ੍ਰੀਤ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ਬਾਰੇ ਪੜ੍ਹ ਕੇ, ਕੁਝ ਸਥਾਨਕ ਪੱਤਰਕਾਰ ਦੋਸਤਾਂ ਦੀ
ਮਦਦ ਨਾਲ ਮੈਂ ਬੇਟੀ ਦਾ ਸੰਪਰਕ ਨੰਬਰ ਲਿਆ। ਮਾਲਵੇ 'ਚ ਪੈਂਦੇ ਜ਼ਿਲ੍ਹਾ ਬਰਨਾਲਾ ਦੇ ਵਜ਼ੀਦ ਕੇ ਖੁਰਦ ਵਿਚ ਰਹਿੰਦੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ। ਬੇਟੀ ਦੇ ਦਾਦਾ ਜੀ, ਪਿਤਾ ਜੀ ਅਤੇ ਮਾਤਾ
ਜੀ ਨੂੰ ਵਧਾਈਆਂ ਦੇਣ ਤੋਂ ਬਾਅਦ ਖੁਸ਼ੀ 'ਚ ਖੀਵੀ ਹੋ ਰਹੀ ਬੇਟੀ ਨਾਲ ਗੱਲਬਾਤ ਕਰੀ। ਸਿਰ ਤੇ ਕੇਸਕੀ ਸਜਾਉਂਦੀ ਇਸ ਹੋਣਹਾਰ ਧੀ ਰਾਣੀ ਨਾਲ ਹੋਈ ਵਾਰਤਾਲਾਪ ਦੇ ਅਧਾਰਤ ਹਨ ਅਗਲੀਆਂ ਕੁ ਸਤਰਾਂ! 'ਬੇਟਾ
ਜੀ, ਆਪਣੀ ਇਸ ਗੌਰਵਮਈ ਪ੍ਰਾਪਤੀ ਦਾ ਸਿਹਰਾ ਸਭ ਤੋਂ ਪਹਿਲਾਂ ਕਿਸ ਨੂੰ ਦਿੰਦੇ ਹੋ?' ਹੰਢੇ-ਵਰਤੇ ਸਿਆਣਿਆਂ ਵਾਂਗ ਜਵਾਬ ਦਿੰਦਿਆਂ ਬੇਟੀ ਨੇ ਕਿਹਾ – "ਅੰਕਲ ਜੀ, ਇਹ ਸਭ ਸਤਿਗੁਰੂ-ਵਾਹਿਗੁਰੂ ਦੀ ਕਿਰਪਾ ਸਦਕਾ ਹੋਇਆ, ਜਿਸ
ਨੇ ਇਹ ਵੱਡੀ ਬਖਸ਼ਿਸ਼ ਝੋਲੀ ਪਾਉਣ ਲਈ ਮੈਨੂੰ ਨਿਮਾਣੀ ਨੂੰ ਚੁਣਿਆ। ਫਿਰ ਮੇਰੇ ਸਤਿਕਾਰਿਤ ਅਧਿਆਪਕ ਸਾਹਿਬਾਨ ਮੇਰੇ ਮਾਂ-ਬਾਪ ਅਤੇ ਸਹੇਲੀਆਂ ਦਾ ਯੋਗਦਾਨ ਰਿਹਾ। ਮੇਰੀ ਮਿਹਨਤ ਅਤੇ ਇਨ੍ਹਾਂ ਸਾਰਿਆਂ ਦੀ ਬਦੌਲਤ ਮੈਨੂੰ ਇਹ ਸੁਭਾਗੀ
ਪ੍ਰਾਪਤੀ ਨਸੀਬ ਹੋਈ। ਹਾਂ ਸੱਚ, ਮੇਰੇ ਚਾਚਾ ਜੀ ਸਰਦਾ ਕਮਲਜੀਤ ਸਿੰਘ ਦੀ ਹੱਲਾ-ਸ਼ੇਰੀ ਨੇ ਮੇਰਾ ਉਤਸ਼ਾਹ ਹਮੇਸ਼ਾ ਬਣਾਈ ਰੱਖਿਆ- ਆਪਣੇ ਪਿਆਰੇ ਚਾਚਾ ਜੀ ਦੀ ਮੈਂ ਬਹੁਤ ਜ਼ਿਆਦਾ ਰਿਣੀ ਹਾਂ ਅੰਕਲ ਜੀ!" 'ਤੁਸੀਂ ਕਦੇ
ਇਹ ਸੋਚਿਆ ਸੀ ਕਿ ਮੈਂ ਪੰਜਾਬ ਤੋਂ ਟੌਪ ਕਰਾਂਗੀ?' "ਸਿਰਫ਼ ਪੰਜਾਬ 'ਚੋ ਹੀ ਨਹੀਂ ਸਰ ਜੀ।" ਮੈਂ ਤਾਂ ਪੂਰੇ ਉੱਤਰੀ ਭਾਰਤ ਵਿਚੋਂ ਟੋਪ ਕੀਤਾ ਹੈ ਅੰਕਲ ਜੀ। ਇਹ ਰੱਬ ਦੀ ਮੇਹਰ ਹੈ ਕਿ
Note: Use Down arrow,Enter,page-down to move to Next Chunk, Use page up to Move to Previous Chunk
Keep Num Lock On Other wise num-pad will act as arrow key.
Chunk Number: 1 keystrokes : 0
This Site is developed and Maintained By: Barjinder Singh Sidhu,