Punjabi Typing Paragraph
▲
ਗੱਲ ਅਠਾਸੀ-ਉਣੰਨਵੇਂ (1988-89) ਦੀ ਹੋਵੇਗੀ। ਮੇਰੀ ਜ਼ਿੰਦਗੀ ਇੰਗਲੈਂਡ ਵਿਚ ਆਰਾਮ ਦੀ ਗੁਜ਼ਰ ਰਹੀ ਸੀ। ਨੌਜੁਆਨੀ ਵਿਚ, ਮੁੰਡਿਆਂ ਖੁੰਡਿਆਂ ਦੇ ਸਾਰੇ ਸ਼ੌਕ ਪੂਰੇ ਜੋਬਨ ਤੇ ਸਨ, ਸ਼ੀਸ਼ੇ ਮੂਹਰੇ
ਅਕਸਰ ਹੀ ਘੰਟਿਆਂ ਬੱਧੀ ਖਲੋਤਾ ਆਪਣੇ ਆਪ ਨੂੰ ਨਿਹਾਰਦਾ ਰਹਿੰਦਾ ਸਾਂ। ਇੱਕ ਦਿਨ ਅਚਾਨਕ ਮੇਰੀ ਨਜ਼ਰ ਕੋਲ ਪਏ ਪੰਜਾਬੀ ਅਖਬਾਰ ਦੇ ਪੰਨੇ ਵਿਚ ਛਪੀਆਂ ਹੋਈਆਂ ਕੁਝ ਸਾਬਤ ਸੂਰਤ ਸਿੱਖ ਨੌਜੁਆਨਾਂ
ਦੀਆਂ ਬਲੈਕ ਐਂਡ ਵ੍ਹਾਈਟ ਫੋਟੋਆਂ ਵੱਲ ਗਈ। ਸਾਹਮਣੇ ਇੱਕ ਜਾਣੀ ਪਹਿਚਾਣੀ ਜਿਹੀ ਤਸਵੀਰ ਸੀ। ਮੇਰੇ ਪਿੰਡ ਦੇ ਗੱਭਰੂ ਚਰਨਜੀਤ ਸਿੰਘ ਚੰਨੀ। ਮੇਰੇ ਨਿੱਕੇ ਹੁੰਦਿਆਂ ਦਾ ਪੱਕਾ ਯਾਰ, ਗਹੁ ਨਾਲ
ਵਿਸਥਾਰ ਪੜ੍ਹਿਆ ਤਾਂ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ। ਇਹ ਸਾਰੇ ਨੌਜੁਆਨ ਪੰਜਾਬ ਪੁਲਿਸ ਵੱਲੋਂ ਵੱਖੋ-ਵੱਖ ਥਾਵਾਂ ‘ਤੇ ਝੂਠ ਮੁਕਾਬਲੇ ਬਣਾ ਕੇ ਮੁਕਾ ਦਿੱਤੇ ਗਏ ਸਨ। ਓਸੇ ਵੇਲੇ ਮਾਂ ਨੂੰ
ਫੋਨ ਲਾਇਆ, ਪੁੱਛਿਆ ਮਾਂ ਚੰਨੀ ਨੂੰ ਕੀ ਹੋ ਗਿਆ, ਅਗੋਂ ਆਂਹਦੀ ਕੁਝ ਨੀ ਪੁੱਤ ਤੂੰ ਆਪਣੀ ਜ਼ਿੰਦਗੀ ਜੀਵੀ ਚੱਲ ਤੈਨੂੰ ਇਹਨਾਂ ਗੱਲਾਂ ਨਾਲ ਕੀ? ਮੇਰੀਆਂ ਆਂਦਰਾਂ ਨੂੰ ਸੇਕ ਲੱਗ ਚੁੱਕਾ ਸੀ।
ਓਸੇ ਵੇਲੇ ਦੋਸਤਾਂ ਮਿੱਤਰਾਂ ਨੂੰ ਫੋਨ ਕਰ ਅਸਲ ਕਹਾਣੀ ਪੁੱਛੀ, ਆਖਣ ਲੱਗੇ ਕਿ ਕੌਮ ਦੀ ਅਣਖ ਖ਼ਾਤਰ ਪੁਲਿਸ ਦਾ ਭਾਰੀ ਤਸ਼ੱਦਦ ਸਹਿੰਦਾ ਹੋਇਆ ਜਾਨ ਵਾਰ ਗਿਆ। ਹੋਰ ਘੋਖ ਕੀਤੀ ਤਾਂ ਕਾਲਜੇ ਦਾ
ਰੁੱਗ ਭਰਿਆ ਗਿਆ, ਹੁਸ਼ਿਆਰਪੁਰ ਜ਼ਿਲ੍ਹੇ ਦੇ ਪੰਜ ਥਾਣਿਆਂ ਦੀ ਪੁਲਿਸ ਨੇ ਅੰਨਾ ਤਸ਼ੱਦਦ ਕੀਤਾ ਸੀ। ਸਰੀਰ ਨਿਚੋੜ ਸੁੱਟਿਆ, ਆਖਰੀ ਥਾਣਾ ਜਿੱਥੇ ਉਸਦੀ ਜਾਨ ਨਿੱਕਲੀ ਓਸੇ ਅਜੀਤ ਸਿੰਘ ਸੰਧੂ ਦੇ
ਕੰਟਰੋਲ ਵਾਲਾ ਸੀ ਜਿਹੜਾ ਸ਼ਰਾਬ ਦਾ ਘੁੱਟ ਅੰਦਰ ਲੰਘਾਉਂਦਾ ਹੋਇਆ ਅਗਲੇ ਦੀ ਮੌਤ ਦੇ ਪਰਵਾਨੇ ‘ਤੇ ਦਸਤਖ਼ਤ ਕਰ ਦਿਆ ਕਰਦਾ ਸੀ। ਓਹੀ ਅਜੀਤ ਸਿੰਘ ਸੰਧੂ ਜਿਸ ਨੇ ਕਾਰ ਸੇਵਾ ਵਾਲਾ ਬਜ਼ੁਰਗ ਬਾਬਾ
ਚਰਨ ਸਿੰਘ ਦੋ ਵੱਖੋ-ਵੱਖ ਜੀਪਾਂ ਨਾਲ ਬੰਨ੍ਹ ਮਗਰੋਂ ਜੀਪਾਂ ਦੋ ਵੱਖੋ ਵੱਖ ਦਿਸ਼ਾਵਾਂ ਵੱਲ ਚਲਵਾ ਦਿੱਤਾ ਸੀ। ਦੱਸਦੇ ਨੇ ਕਿ ਉਸਨੇ ਕਾਫੀ ਦਿਨ ਚੰਨੀ ‘ਤੇ ਖੁਦ ਤਸ਼ੱਦਦ ਕੀਤਾ। ਜਦੋਂ ਸਰੀਰ ਪੂਰੀ
ਤਰ੍ਹਾਂ ਨਕਾਰਾ ਹੋ ਗਿਆ ਤਾਂ ਦਰਿਆ ਕੰਢੇ ਖੜ੍ਹ ਗੋਲੀ ਮਾਰ ਦਿੱਤੀ ਤੇ ਛਾਤੀ ‘ਤੇ ਏ.ਕੇ. ਸੰਤਾਲੀ ਰੱਖ ਅਖਬਾਰ ਵਿਚ ਖਬਰ ਲੁਆ ਦਿੱਤੀ ਕਿ ਇੱਕ ਕੱਟੜ ਅੱਤਵਾਦੀ ਮੁਕਾਬਲੇ ਵਿਚ ਪਾਰ ਬੁਲਾਇਆ।

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1